ਕੈਰੋਂ ਗੋਲੀਕਾਂਡ ਦਾ ਮੁੱਖ ਮੁਲਜ਼ਮ ਜੱਗਾ ਪੱਤੂ ਮੁਕਾਬਲੇ ਚ ਜ਼ਖ਼ਮੀ, ਹਥਿਆਰ ਰਿਕਵਰੀ ਦੌਰਾਨ ਪੁਲਿਸ ‘ਤੇ ਗੋਲੀਬਾਰੀ ਦੀ ਕੋਸ਼ਿਸ਼
22 ਸਤੰਬਰ, 2025 ਦੀ ਸ਼ਾਮ ਕਰੀਬ ਸਾਢੇ 5 ਵਜੇ ਪਿੰਡ ਕੈਰੋਂ ਦੇ ਫਾਟਕ ਕੋਲ ਵੱਖ ਵੱਖ ਵਾਹਨਾਂ ਤੇ ਸਵਾਰ ਲੋਕਾਂ ਨੇ ਇਕ ਸਕਾਰਪਿਓ ਗੱਡੀ ਉੱਪਰ ਫਾਇਰਿੰਗ ਕੀਤੀ ਸੀ। ਇਸ ਗੋਲੀਬਾਰੀ ਦੌਰਾਨ 18-19 ਸਾਲ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ 23 ਸਤੰਬਰ ਨੂੰ ਇਸ ਸਬੰਧੀ ਕੇਸ ਦਰਜ ਕੀਤਾ ਸੀ, ਜਿਸ 'ਚ ਜਗਤਾਰ ਸਿੰਘ ਜੱਗਾ ਪੱਤੂ ਪੁੱਤਰ ਲਖਵਿੰਦਰ ਸਿੰਘ ਵਾਸੀ ਖੇਮਕਰਨ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਸੀ।
ਕੈਰੋਂ ਗੋਲੀਕਾਂਡ ਦਾ ਮੁੱਖ ਮੁਲਜ਼ਮ ਜੱਗਾ ਪੱਤੂ ਮੁਕਾਬਲੇ ’ਚ ਜ਼ਖ਼ਮੀ, ਹਥਿਆਰ ਰਿਕਵਰੀ ਦੌਰਾਨ ਕੀਤੀ ਗੋਲੀਬਾਰੀ
ਤਰਨਤਾਰਨ ਦੇ ਕਸਬਾ ਕੈਰੋਂ ਦੇ ਕੋਲ ਸਕਾਰਪਿਓ ਗੱਡੀ ਉੱਪਰ ਫਾਇਰਿੰਗ ਕਰਨ ਦੇ ਮਾਮਲੇ ਦਾ ਮੁੱਖ ਮੁਲਜ਼ਮ ਵੀਰਵਾਰ ਦੇਰ ਸ਼ਾਮ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਸ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਗਈ ਸੀ, ਜਿਥੇ ਉਸ ਨੇ ਪੁਲਿਸ ਉੱਪਰ ਫਾਇਰ ਕਰ ਦਿੱਤਾ ਤੇ ਜਵਾਬੀ ਗੋਲੀਬਾਰੀ ਦੌਰਾਨ ਉਸ ਦੀ ਲੱਤ ‘ਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ। ਮੁਲਜ਼ਮ ਨੂੰ ਇਲਾਜ਼ ਲਈ ਪੱਟੀ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੱਸ ਦਈਏ ਕਿ 22 ਸਤੰਬਰ 2025 ਦੀ ਸ਼ਾਮ ਕਰੀਬ ਸਾਢੇ 5 ਵਜੇ ਪਿੰਡ ਕੈਰੋਂ ਦੇ ਫਾਟਕ ਕੋਲ ਵੱਖ ਵੱਖ ਵਾਹਨਾਂ ਤੇ ਸਵਾਰ ਲੋਕਾਂ ਨੇ ਇਕ ਸਕਾਰਪਿਓ ਗੱਡੀ ਉੱਪਰ ਫਾਇਰਿੰਗ ਕੀਤੀ ਸੀ। ਇਸ ਗੋਲੀਬਾਰੀ ਦੌਰਾਨ 18-19 ਸਾਲ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ 23 ਸਤੰਬਰ ਨੂੰ ਇਸ ਸਬੰਧੀ ਕੇਸ ਦਰਜ ਕੀਤਾ ਸੀ, ਜਿਸ ‘ਚ ਜਗਤਾਰ ਸਿੰਘ ਜੱਗਾ ਪੱਤੂ ਪੁੱਤਰ ਲਖਵਿੰਦਰ ਸਿੰਘ ਵਾਸੀ ਖੇਮਕਰਨ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਸੀ।
ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤੇ ਵੀਰਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਡੀਐੱਸਪੀ ਪੱਟੀ ਜਗਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਉਸ ਨੂੰ ਪਿੰਡ ਕੈਰੋਂ ਦੇ ਖੇਤਰ ‘ਚ ਜੌੜਾ ਪਿੰਡ ਦੀ ਨਹਿਰ ਦੇ ਪੁਲ ਕੋਲ ਉਸ ਨੂੰ ਹਥਿਆਰ ਤੇ ਐਮੂਨੇਸ਼ਨ ਬਰਾਮਦ ਕਰਵਾਉਣ ਲਈ ਲੈ ਕੇ ਗਈ।
ਉੱਥੇ, ਉਸ ਨੇ ਪਿਸਤੋਲ ਨਾਲ ਪੁਲਿਸ ਤੇ ਗੋਲੀ ਚਲਾ ਦਿੱਤੀ ਤੇ ਪੁਲਿਸ ਦੀ ਜਵਾਬੀ ਕਾਰਰਵਾਈ ਚ ਉਸ ਦੀ ਲੱਤ ਤੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਖਮੀ ਜਗਤਾਰ ਸਿੰਘ ਜੱਗਾ ਪੱਤੂ ਨੂੰ ਪੱਟੀ ਦੇ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਗਿਆ ਹੈ, ਉਸ ਉੱਪਰ ਪੁਲਿਸ ਤੇ ਹਮਲਾ ਕਰਨ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ
ਰਿਪੋਰਟ- ਨਿਸ਼ਾਨ ਸਹੋਤਾ, ਤਰਨਤਾਰਨ
