ਹਰਮੀਤ ਸੰਧੂ ਨੇ ਵਿਧਾਇਕ ਦੇ ਅਹੁਦੇ ਦੀ ਚੁੱਕੀ ਸਹੁੰ, ਪਾਰਟੀ ‘ਚ ਬਣ ਗਏ ਸਭ ਤੋਂ ਤਜ਼ਰਬੇਕਾਰ ਲੀਡਰ

Updated On: 

20 Nov 2025 13:19 PM IST

Harmeet Singh Sadhu MLA Oath: ਹਰਮੀਤ ਸਿੰਘ ਸੰਧੂ ਚੌਥੀ ਵਾਰ ਵਿਧਾਇਕ ਬਣੇ ਹਨ। ਵਿਧਾਨ ਸਭਾ ਤੇ ਤਜ਼ਰਬੇ ਨਾਲ ਉਹ ਆਮ ਆਦਮੀ ਪਾਰਟੀ ਦੇ ਸਭ ਤੋਂ ਸੀਨੀਅਰ ਲੀਡਰ ਹਨ। ਮੀਡੀਆ ਨੇ ਸਪੀਕਰ ਸੰਧਵਾਂ ਨੂੰ ਜਦੋਂ ਸਵਾਲ ਕੀਤਾ ਕਿ ਸੰਧੂ ਚੌਥੀ ਵਾਰ ਵਿਧਾਇਕ ਬਣੇ ਹਨ ਤੇ ਉਹ ਸਭ ਤੋਂ ਸੀਨੀਅਰ ਲੀਡਰ ਬਣ ਗਏ ਹਨ। ਇਸ ਤੇ ਉਨ੍ਹਾਂ ਨੇ ਕਿਹਾ ਕਿ ਸੰਧੂ ਸਾਬ੍ਹ ਦੇ ਤਜ਼ਰਬੇ ਦਾ ਫਾਇਦਾ ਹਵੇਗਾ।

ਹਰਮੀਤ ਸੰਧੂ ਨੇ ਵਿਧਾਇਕ ਦੇ ਅਹੁਦੇ ਦੀ ਚੁੱਕੀ ਸਹੁੰ, ਪਾਰਟੀ ਚ ਬਣ ਗਏ ਸਭ ਤੋਂ ਤਜ਼ਰਬੇਕਾਰ ਲੀਡਰ

ਹਰਮੀਤ ਸੰਧੂ ਨੇ ਵਿਧਾਇਕ ਦੇ ਅਹੁਦੇ ਦੀ ਚੁੱਕੀ ਸਹੁੰ, ਪਾਰਟੀ 'ਚ ਬਣ ਗਏ ਸਭ ਤੋਂ ਤਜ਼ਰਬੇਕਾਰ ਲੀਡਰ

Follow Us On

ਤਰਨਤਾਰਨ ਜ਼ਿਮਨੀ ਚੋਣ ਚ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਹਰਮੀਤ ਸਿੰਘ ਸੰਧੂ ਨੇ ਅੱਜ ਵਿਧਾਇਕ ਦੇ ਅਹੁਦੇ ਦੀ ਸਹੁੰ ਚੁੱਕੀ। ਵਿਧਾਨ ਸਭਾ ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਉਹ, ਹੁਣ ਆਪਣੇ ਪਹਿਲੇ ਵਿਧਾਨ ਸਭਾ ਸੈਸ਼ਨ ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਰੋਹ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਿੱਸਾ ਲੈਣਗੇ। ਸਹੁੰ ਚੁੱਕ ਪ੍ਰੋਗਰਾਮ ਤੋਂ ਪਹਿਲਾਂ ਹਰਮੀਤ ਸਿੰਘ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ।

ਹਰਮੀਤ ਸਿੰਘ ਸੰਧੂ ਚੌਥੀ ਵਾਰ ਵਿਧਾਇਕ ਬਣੇ ਹਨ। ਵਿਧਾਨ ਸਭਾ ਤੇ ਤਜ਼ਰਬੇ ਨਾਲ ਉਹ ਆਮ ਆਦਮੀ ਪਾਰਟੀ ਦੇ ਸਭ ਤੋਂ ਸੀਨੀਅਰ ਲੀਡਰ ਹਨ। ਮੀਡੀਆ ਨੇ ਸਪੀਕਰ ਸੰਧਵਾਂ ਨੂੰ ਜਦੋਂ ਸਵਾਲ ਕੀਤਾ ਕਿ ਸੰਧੂ ਚੌਥੀ ਵਾਰ ਵਿਧਾਇਕ ਬਣੇ ਹਨ ਤੇ ਉਹ ਸਭ ਤੋਂ ਸੀਨੀਅਰ ਲੀਡਰ ਬਣ ਗਏ ਹਨ। ਇਸ ਤੇ ਉਨ੍ਹਾਂ ਨੇ ਕਿਹਾ ਕਿ ਸੰਧੂ ਸਾਬ੍ਹ ਦੇ ਤਜ਼ਰਬੇ ਦਾ ਫਾਇਦਾ ਹਵੇਗਾ।

ਹਰਮੀਤ ਸੰਧੂ ਨੇ ਕੀ ਕਿਹਾ?

ਹਰਮੀਤ ਸੰਧੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਤਰਨਤਾਰਨ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇੱਕ ਹਫ਼ਤੇ ਅੰਦਰ ਹੀ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ। ਅੱਜ ਮੈਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨਾਲ ਵਿਕਾਸ ਤੇ ਚਰਚਾ ਕੀਤੀ।

ਨਸ਼ੇ ਤੇ ਗੈਂਗਸਟਰਾਂ ਦੇ ਮੁੱਦੇ ਤੇ ਗੱਲ ਕਰਦੇ ਹੋਏ ਵਿਧਾਇਕ ਹਰਮੀਤ ਸੰਧੂ ਨੇ ਕਿਹਾ ਕਿ ਗੈਂਗਸਟਰਵਾਦ ਤੇ ਨਸ਼ੇ ਖਿਲਾਫ਼ ਸਰਕਾਰ ਲੱਗੀ ਹੋਈ ਹੈ। ਉਹ ਇਸ ਮੁੱਦੇ ਤੇ ਕੰਮ ਕਰਨਗੇ। ਗੈਂਗਸਟਰਾਂ ਦੇ ਮੁੱਦੇ ਤੇ ਉਨ੍ਹਾਂ ਨੇ ਕਿਹਾ ਕਿ ਮਾਝੇ ਦੇ ਲੋਕ ਨਹੀਂ ਡਰਦੇ, ਲੋਕਾਂ ਨੇ ਠੋਕ-ਵਜਾ ਕੇ ਵੋਟਾਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਦੇ ਨਾਲ ਹੀ ਲੜਕੀਆਂ ਦੇ ਪੜਨ ਲਈ ਕਾਲੇਜ ਬਣਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਸੀਐਮ ਨੇ ਗੱਲ ਹੋਈ ਹੈ। ਲੜਕੀਆਂ ਨੂੰ ਪੜਨ ਲਈ ਹੁਣ ਦੂਰ ਨਹੀਂ ਜਾਣਾ ਪਵੇਗਾ।