ਤੇਲੰਗਾਨਾ ਦੀ ਸੁਰੰਗ ‘ਚ ਫਸੇ ਤਰਨਤਾਰਨ ਦੇ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

sidharth-taran-taran
Updated On: 

11 Mar 2025 12:35 PM

Telangana Tunnel: ਗੁਰਪ੍ਰੀਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੁਰਪ੍ਰੀਤ ਦी ਮੌਤ ਦੀ ਖ਼ਬਰ ਸੁਣਦਿਆਂ ਹੀ, ਪਿੰਡ ਦੇ ਸਰਪੰਚ ਮੋਹਨੀਸ ਕੁਮਾਰ ਮੋਨੂੰ ਚੀਮਾਂ ਅਤੇ ਪਿੰਡ ਦੇ ਹੋਰ ਲੋਕਾਂ ਵੱਲੋਂ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।

ਤੇਲੰਗਾਨਾ ਦੀ ਸੁਰੰਗ ਚ ਫਸੇ ਤਰਨਤਾਰਨ ਦੇ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
Follow Us On

ਪਿੱਛਲੇ ਦਿਨੀ ਤੇਲੰਗਾਨਾ ਵਿਖੇ ਵਾਪਰੇ ਸੁਰੰਗ ਹਾਦਸੇ ਵਿੱਚ 8 ਵਿਅਕਤੀ ਮਲਬਾ ਡਿੱਗਣ ਕਾਰਨ ਸੁਰੰਗ ਵਿੱਚ ਫਸ ਗਏ ਸਨ, ਇਨ੍ਹਾਂ ‘ਚ ਤਰਨਤਾਰਨ ਦੇ ਪਿੰਡ ਚੀਮਾਂ ਕਲਾ ਦਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ। ਉਨ੍ਹਾਂ ਨੂੰ ਸਹੀ ਸਲਾਮਤ ਬਾਹਰ ਕੱਢਣ ਲਈ ਉਥੋਂ ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹਾ ਸੀ। ਬੀਤੀ ਰਾਤ ਜਦ ਤੱਕ ਰੈਸਕਿਊ ਟੀਮ ਫ਼ਸੇ ਵਿਅਕਤੀ ਤੱਕ ਪਹੁੰਚ ਹੁੰਦੀ ਉਦੋਂ ਤੱਕ ਗੁਰਪ੍ਰੀਤ ਸਿੰਘ ਦੀ ਮੋਤ ਹੋ ਚੁੱਕੀ ਸੀ।

ਗੁਰਪ੍ਰੀਤ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੁਰਪ੍ਰੀਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ, ਪਿੰਡ ਦੇ ਸਰਪੰਚ ਮੋਹਨੀਸ ਕੁਮਾਰ ਮੋਨੂੰ ਚੀਮਾਂ ਅਤੇ ਪਿੰਡ ਦੇ ਹੋਰ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਪਹੁੰਚੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਸਾਹਰਾ ਸੀ, ਜਿਸ ਦੇ ਆਸਰੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਮਾਂ ਤੇ 2 ਲੜਕੀਆਂ ਛੱਡ ਗਿਆ ਹੈ।

ਪਿੰਡ ਵਾਸੀਆਂ ਨੇ ਕੀਤੀ ਪਰਿਵਾਰ ਦੀ ਮਦਦ ਦੀ ਮੰਗ

ਗੁਰਪ੍ਰੀਤ ਦੀ ਪਤਨੀ ਨੇ ਧਾਹਾਂ ਮਾਰਦਿਆਂ ਕਿਹਾ ਕਿ ਪਿੱਛਲੇ ਇਨੇਂ ਦਿਨਾਂ ਤੋਂ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਹੈ। ਉਨ੍ਹਾਂ ਨੇ ਕਿਹਾ ਕਿ ਗੁਰਪ੍ਰੀਤ ਹੀ ਘਰ ਵਿੱਚ ਇੱਕੋ-ਇੱਕ ਕਮਾਉਣ ਵਾਲਾ ਮੈਂਬਰ ਸੀ। ਉਸਦੇ ਜਾਣ ਤੋਂ ਬਾਅਦ ਉਸਨੂੰ ਸਮਝ ਨਹੀਂ ਆ ਰਿਹਾ ਕਿ ਉਹ ਆਪਣੀਆਂ ਬੇਟੀਆਂ ਨੂੰ ਕਿਵੇਂ ਪਾਲੇਗੀ।

ਉਧਰ ਪਿੰਡਵਾਸੀਆਂ ਨੇ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਘਰ ਭੇਜਣ ਦੀ ਗੁਹਾਰ ਲਗਾਈ ਹੈ। ਨਾਲ ਪਰਿਵਾਰ ਦੀ ਕਮਜ਼ੋਰ ਆਰਥਿਕ ਹਾਲਤ ਦੇ ਚਲਦਿਆਂ ਸਰਕਾਰ ਕੋਲੋਂ ਇਕ ਕਰੋੜ ਰੁਪਏ ਦੀ ਮਾਲੀ ਮਦਦ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਲੜਕੀਆਂ ਦੀ ਪੜ੍ਹਾਈ, ਪਤਨੀ ਤੇ ਮਾਂ ਨੂੰ ਪੈਨਸ਼ਨ ਦੇਣ ਦੀ ਵੀ ਅਪੀਲ ਕੀਤੀ ਗਈ ਹੈ।