ਤਰਨਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਤਿਆਰ, ਤਾਰੀਖ ਦਾ ਇੰਤਜ਼ਾਰ; ਅੰਮ੍ਰਿਤਪਾਲ ਦੀ ਪਾਰਟੀ ਵੀ ਲੜੇਗੀ ਚੋਣ

Updated On: 

04 Oct 2025 20:45 PM IST

Tarn Taran By Election: ਤਰਨਤਾਰਨ ਜ਼ਿਮਨੀ ਚੋਣ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਅਕਾਲੀ ਦਲ ਛੱਡ ਕੇ ਆਏ ਹਰਮੀਤ ਸੰਧੂ ਨੂੰ AAP ਨੇ ਉਮੀਦਵਾਰ ਐਲਾਨਿਆ ਹੈ। ਜਦਕਿ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੇ ਵੀ ਆਪਣੇ ਚਿਹਰੇ ਐਲਾਨੇ ਹਨ। ਅੰਮ੍ਰਿਤਪਾਲ ਦੀ ਪਾਰਟੀ 'ਵਾਰਿਸ ਪੰਜਾਬ ਦੇ' ਵੀ ਚੋਣ ਲੜੇਗੀ। ਇਹ ਜ਼ਿਮਨੀ ਚੋਣ ਨਵੰਬਰ ਵਿੱਚ ਹੋਣ ਦੀ ਸੰਭਾਵਨਾ ਹੈ। ਜਿਸ 'ਤੇ ਸਾਰਿਆਂ ਦੀ ਨਜ਼ਰ ਹੈ।

ਤਰਨਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਤਿਆਰ, ਤਾਰੀਖ ਦਾ ਇੰਤਜ਼ਾਰ; ਅੰਮ੍ਰਿਤਪਾਲ ਦੀ ਪਾਰਟੀ ਵੀ ਲੜੇਗੀ ਚੋਣ

Photo Credit: Social Media

Follow Us On

ਤਰਨਤਾਰਨ ਜ਼ਿਮਨੀ ਚੋਣ ਇਸ ਵੇਲੇ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਹਰਮੀਤ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਉਹ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਤੋਂ ਇਲਾਵਾ ਭਾਜਪਾ ਨੇ ਅਕਾਲੀ ਦਲ ਤੋਂ ਆਏ ਹਰਜੀਤ ਸੰਧੂ ਆਪਣਾ ਉਮੀਦਵਾਰ ਥਾਪਿਆ ਹੈ। ਕਾਂਗਰਸ ਪਾਰਟੀ ਵੱਲੋਂ ਦਵਿੰਦਰ ਸਿੰਘ ਸੰਧੂ ਦੇ ਨਾਮ ਦੀ ਚਰਚਾ ਹੋ ਰਹੀ ਹੈ। ਅਕਾਲੀ ਦਲ ਨੇ ਸੇਵਾਮੁਕਤ ਪ੍ਰਿੰਸੀਪਲ ਨੂੰ ਉਮੀਦਵਾਰ ਖੜਾ ਕੀਤਾ ਹੈ।

ਹੁਣ ਸਾਰਿਆਂ ਦੀਆਂ ਨਜ਼ਰਾਂ ਅਕਾਲੀ ਦਲ-ਵਾਰਿਸ ਪੰਜਾਬ ਦੇ ‘ਤੇ ਹਨ, ਜੋ ਕਿ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਪਾਰਟੀ ਹੈ, ਜੋ ਇਸ ਸਮੇਂ ਅਸਾਮ ਜੇਲ੍ਹ ਵਿੱਚ ਬੰਦ ਹੈ। ਤਰਨਤਾਰਨ ਵਿਧਾਨ ਸਭਾ ਸੀਟ ਸਾਂਸਦ ਮੈਂਬਰ ਅੰਮ੍ਰਿਤਪਾਲ ਦੇ ਖਡੂਰ ਸਾਹਿਬ ਹਲਕੇ ਵਿੱਚ ਪੈਂਦੀ ਹੈ। ਦੱਸ ਦਈਏ ਕਿ ਇਹ ਸੀਟ ਤਰਨਤਾਰਨ ਤੋਂ ਸਾਬਕਾ ‘ਆਪ’ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।

ਹਾਲਾਂਕਿ ਜ਼ਿਮਨੀ ਚੋਣ ਦੀਆਂ ਤਰੀਕਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ, ਪਰ ਉਮੀਦ ਹੈ ਕਿ ਜ਼ਿਮਨੀ ਚੋਣ ਨਵੰਬਰ ਵਿੱਚ ਹੋਵੇਗੀ। ਇਸ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਤਰਨਤਾਰਨ ਜ਼ਿਮਨੀ ਚੋਣ ਲਈ 30 ਸਤੰਬਰ ਨੂੰ ਜਾਰੀ ਕੀਤੀ ਗਈ ਅੰਤਿਮ ਵੋਟਰ ਸੂਚੀ ਬਾਰੇ ਪਾਰਟੀਆਂ ਨੂੰ ਜਾਣਕਾਰੀ ਦਿੱਤੀ।

AAP ਨੇ ਦਲ-ਬਦਲੂ ਫਾਰਮੂਲੇ ਨਾਲ ਤਿੰਨ ਜ਼ਿਮਨੀ ਚੋਣਾਂ ਜਿੱਤੀਆਂ

ਆਮ ਆਦਮੀ ਪਾਰਟੀ ਜਿਸ ਨੇ 2022 ਵਿੱਚ 117 ਵਿੱਚੋਂ 92 ਸੀਟਾਂ ਜਿੱਤੀਆਂ ਸਨ। ਉਸ ਤੋਂ ਬਾਅਦ ਦੀਆਂ ਜ਼ਿਆਦਾਤਰ ਜ਼ਿਮਨੀ ਚੋਣਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਲਿਆ ਕੇ ਚੋਣਾਂ ਲੜੀਆਂ ਅਤੇ ਜਿੱਤਿਆ। ਦੱਸਣਯੋਗ ਹੈ ਕਿ ਤਰਨਤਾਰਨ ਤੋਂ ਪਹਿਲਾਂ, ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ ਵਿੱਚ ਤਿੰਨ ਸੀਟਾਂ ਜਿੱਤੀਆਂ ਸਨ।

ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿੱਚ ਭਾਜਪਾ ਤੋਂ ਮਹਿੰਦਰ ਭਗਤ ਨੂੰ, ਚੱਬੇਵਾਲ ਵਿੱਚ ਕਾਂਗਰਸ ਤੋਂ ਡਾ. ਈਸ਼ਾਨ ਚੱਬੇਵਾਲ ਅਤੇ ਗਿੱਦੜਬਾਹਾ ਵਿੱਚ ਅਕਾਲੀ ਦਲ ਤੋਂ ਹਰਦੀਪ ਡਿੰਪੀ ਢਿੱਲੋਂ ਨੂੰ ਲਿਆ ਕੇ ਸੀਟ ਜਿੱਤੀ। ਇਸੇ ਕਰਕੇ ਤਿੰਨ ਮਹੀਨੇ ਪਹਿਲਾਂ ਅਕਾਲੀ ਦਲ ਤੋਂ ਲਿਆਂਦੇ ਗਏ ਹਰਮੀਤ ਸੰਧੂ ਨੂੰ ਹੁਣ ਆਪਣਾ ਉਮੀਦਵਾਰ ਥਾਪਿਆ ਹੈ।

ਕਾਂਗਰਸ ਕਰਨਬੀਰ ਬੁਰਜ ਨੂੰ ਦਿੱਤੀ ਟਿਕਟ

ਕਾਂਗਰਸ ਨੇ ਤਰਨਤਾਰਨ ਤੋਂ ਕਰਨਬੀਰ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਕਰਨਬੀਰ ਨੂੰ ਜ਼ਮੀਨੀ ਲੀਡਰ ਮੰਨਿਆ ਜਾਂਦਾ ਹੈ, ਕਰਨਬੀਰ ਬੁਰਜ ਕਾਂਗਰਸ ਦੇ ਕਿਸਾਨ ਸੈੱਲ ਦੇ ਉੱਪ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਦੀਕੀ ਵੀ ਮੰਨੇ ਜਾਂਦੇ ਹਨ।

ਭਾਜਪਾ ਨੇ ਸਾਬਕਾ ਯੂਥ ਅਕਾਲੀ ਆਗੂ ਸੰਧੂ ਨੂੰ ਕੀਤਾ ਨਾਮਜ਼ਦ

ਭਾਜਪਾ ਨੇ ਇਸ ਹਲਕੇ ਤੋਂ ਹਰਜੀਤ ਸਿੰਘ ਸੰਧੂ ਨੂੰ ਨਾਮਜ਼ਦ ਕੀਤਾ ਹੈ। ਉਹ ਦਸੰਬਰ 2022 ਤੋਂ ਭਾਜਪਾ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੂੰ ਸਥਾਨਕ ਰਾਜਨੀਤੀ ਅਤੇ ਸੰਗਠਨ ‘ਤੇ ਮਜ਼ਬੂਤ ​​ਪਕੜ ਮੰਨਿਆ ਜਾਂਦਾ ਹੈ। ਹਰਜੀਤ ਸਿੰਘ ਸੰਧੂ ਨੇ ਆਪਣਾ ਰਾਜਨੀਤਿਕ ਕਰੀਅਰ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨਾਲ ਸ਼ੁਰੂ ਕੀਤਾ ਸੀ, ਪਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ।

ਅੰਮ੍ਰਿਤਪਾਲ ਦੀ ਪਾਰਟੀ ਵੀ ਲੜੇਗੀ ਚੋਣ, ਉਮੀਦਵਾਰ ਦਾ ਇੰਤਜ਼ਾਰ

ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਪਾਰਟੀ, ਅਕਾਲੀ ਦਲ-ਵਾਰਿਸ ਪੰਜਾਬ, ਤਰਨਤਾਰਨ ਸੀਟ ਲਈ ਜ਼ਿਮਨੀ ਚੋਣ ਵੀ ਲੜੇਗੀ। ਹਾਲਾਂਕਿ, ਉਨ੍ਹਾਂ ਨੇ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਉਹ ਜਲਦੀ ਹੀ ਉਮੀਦਵਾਰ ਦਾ ਐਲਾਨ ਕਰਨਗੇ।