ਤੂੰ ਐਸਐਸਪੀ ਦੀ ਕੁਰਸੀ ਛੱਡ, ਮੈਂ ਐਮਐਲਏ ਦਾ ਅਹੁਦਾ ਛੱਡਦਾ ਹਾਂ…, ਤਰਨਤਾਰਨ ਤੋਂ ‘ਆਪ’ ਵਿਧਾਇਕ ਲਾਲਪੁਰਾ ਦੀ ਧਮਕੀ

Updated On: 

27 Sep 2023 17:22 PM

ਵਿਧਾਇਕ ਵੱਲੋਂ ਇਹ ਪੋਸਟ ਪਾਏ ਜਾਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਹਲਚਲ ਮਚ ਗਈ ਹੈ। ਉਕਤ ਪੋਸਟ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਵਿਧਾਇਕ ਦੇ ਸਮਰਥਕਾਂ ਵੱਲੋਂ ਵੀ ਪੋਸਟ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਹਲਕਾ ਵਿਧਾਇਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਤੂੰ ਐਸਐਸਪੀ ਦੀ ਕੁਰਸੀ ਛੱਡ, ਮੈਂ ਐਮਐਲਏ ਦਾ ਅਹੁਦਾ ਛੱਡਦਾ ਹਾਂ..., ਤਰਨਤਾਰਨ ਤੋਂ ਆਪ ਵਿਧਾਇਕ ਲਾਲਪੁਰਾ ਦੀ ਧਮਕੀ

Photo: Facebook

Follow Us On

ਤਰਨਤਾਰਨ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਪਾ ਕੇ ਜ਼ਿਲ੍ਹੇ ਦੇ ਐਸਐਸਪੀ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਐਸਐਸਪੀ ਨੇ ਇੱਕ ਮਹੀਨੇ ਲਈ ਅਫਸਰਾਂ ਦੀ ਨਿਯੁਕਤੀ ਕੀਤੀ ਹੈ। ਵਿਧਾਇਕ ਨੇ ਐਸਐਸਪੀ ਤੇ ਹੋਰ ਵੀ ਗੰਭੀਰ ਇਲਜ਼ਾਮ ਲਾਏ ਹਨ। ਉਧਰ, ਇਸ ਸਬੰਧੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਵਿਧਾਇਕ ਵੱਲੋਂ ਸਿਰਫ਼ ਇਲਜ਼ਾਮ ਹੀ ਲਾਏ ਗਏ ਹਨ। ਉਹ ਇਸ ਦਾ ਜਵਾਬ ਨਹੀਂ ਦੇਣਗੇ। ਰਿਸ਼ਤੇਦਾਰ ਦੀ ਗ੍ਰਿਫ਼ਤਾਰੀ ਬਾਰੇ ਐਸਐਸਪੀ ਨੇ ਦੱਸਿਆ ਕਿ ਮਾਈਨਿੰਗ ਦੀ ਸੂਚਨਾ ਤੇ ਮਾਰੇ ਗਏ ਛਾਪੇ ਦੌਰਾਨ ਫੜੇ ਗਏ ਵਿਅਕਤੀਆਂ ਵਿੱਚ ਵਿਧਾਇਕ ਦਾ ਰਿਸ਼ਤੇਦਾਰ ਵੀ ਸ਼ਾਮਲ ਹੈ।

ਐਸ .ਐਸ .ਪੀ ਮੈ ਤੇ ਕਿਹਾ ਸੀ ਕਿ ਤੂੰ ਬੱਸ ਚੋਰਾ ਨਾਲ ਹੀ ਰਲਿਆ ਹੋਇਆ …ਪਰ ਹੁਣ ਪਤਾ ਲਗਾ ਤੂੰ ਕਾਇਰ ਵੀ ਏ । ਬਾਕੀ ਐਸ ਐਸ ਪੀ ਤੁੰ ਰਾਤ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ – ਉਹਨਾ ਜੋ ਮੇਰੇ ਰਿਸਤੇਦਾਰ ਨਾਲ ਕੀਤਾ । ਉਸ ਦੇ ਜਵਾਬ ਦੀ ਉਡੀਕ ਕਰੋ ! ਬਾਕੀ ਤੂੰ ਜੋ ਸੀ.ਆਈ.ਏ ਵਾਲਿਆ ਕੋਲੋ ਰਾਤ ਸਨੇਹਾ ਭੇਜਿਆ ਕਿ – ਜੇ ਗੈਂਗਸਟਰ ਕਾਰਵਾਈ ਕਰਨ ਐਮ.ਐਲ.ਤੇ ਕੀ ਕਈ ਪਰਿਵਾਰ ਤਬਾਹ ਹੋ ਜਾਦੇ। ਮੈਨੂ ਸਵਿਕਾਰ ਹੈ – ਮੈ ਆਪਣੀ ਪੁਲਿਸ ਸਕਿਉਰਟੀ ਤੈਨੂ ਵਾਪਸ ਭੇਜ ਰਿਹਾ ਹਾਂ।

ਪੜ੍ਹੋ ਪੂਰੀ ਪੋਸਟ:

ਸਾਰੇ ਇਲਜ਼ਾਮ ਗਲਤ – ਐਸਐਸਪੀ

ਉੱਧਰ, ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਜੋ ਵੀ ਦੋਸ਼ ਲਾਏ ਗਏ ਹਨ, ਉਹ ਇਨ੍ਹਾਂ ਦੋਸ਼ਾਂ ਦਾ ਕੋਈ ਜਵਾਬ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਦੇ ਸੀਨੀਅਰ ਹੀ ਕੁਝ ਕਹਿਣਗੇ। ਵਿਧਾਇਕ ਦੇ ਰਿਸ਼ਤੇਦਾਰ ਦੀ ਗ੍ਰਿਫ਼ਤਾਰੀ ਤੇ ਐਸਐਸਪੀ ਨੇ ਕਿਹਾ ਕਿ ਪੁਲਿਸ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਭੇਲ ਢਾਈਵਾਲਾ ਵਿੱਚ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਜਿਸ ‘ਤੇ 9 ਟਿੱਪਰ, 1 ਇਨੋਵਾ ਗੱਡੀ, 1 ਮੋਟਰਸਾਈਕਲ ਅਤੇ 1 ਪੋਪਲੇਨ ਮਸ਼ੀਨ ਬਰਾਮਦ ਕਰਕੇ 13 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਜਿਸ ਵਿੱਚ ਵਿਧਾਇਕ ਦਾ ਇੱਕ ਰਿਸ਼ਤੇਦਾਰ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਰੁਟੀਨ ਅਪਰੇਸ਼ਨ ਸੀ, ਇਸ ਪਿੱਛੇ ਕੋਈ ਹੋਰ ਕਾਰਨ ਨਹੀਂ ਸੀ।

Exit mobile version