ਤਰਨਤਾਰਨ ਫਰਜ਼ੀ ਐਨਕਾਊਂਟ ਮਾਮਲੇ ‘ਚ ਫੈਸਲਾ, CBI ਅਦਾਲਤ ਨੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੁਣਾਈ ਸਜ਼ਾ

tv9-punjabi
Published: 

06 Mar 2025 19:57 PM

Tarantaran 1993 Fake Encounter Case: ਅਦਾਲਤ ਨੇ ਤਰਨਤਾਰਨ ਦੇ ਪੱਟੀ ਵਿੱਚ ਤਾਇਨਾਤ ਤਤਕਾਲੀ ਪੁਲਿਸ ਅਧਿਕਾਰੀ ਸੀਤਾ ਰਾਮ (80) ਨੂੰ ਉਮਰ ਕੈਦ ਅਤੇ 2 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਐਸਐਚਓ ਪੱਟੀ ਰਾਜ ਪਾਲ (57) ਨੂੰ ਤਹਿਤ ਪੰਜ ਸਾਲ ਦੀ ਕੈਦ ਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਹ ਰਕਮ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ।

ਤਰਨਤਾਰਨ ਫਰਜ਼ੀ ਐਨਕਾਊਂਟ ਮਾਮਲੇ ਚ ਫੈਸਲਾ, CBI ਅਦਾਲਤ ਨੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੁਣਾਈ ਸਜ਼ਾ
Follow Us On

32 ਸਾਲ ਪਹਿਲਾਂ ਤਰਨਤਾਰਨ ਵਿੱਚ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਦੋ ਲੋਕਾਂ ਨੂੰ ਅੱਤਵਾਦੀ ਦੱਸ ਕੇ ਮਾਰਨ ਦਾ ਦਾਅਵਾ ਕੀਤਾ ਸੀ। ਪਰ ਇਹ ਮੁਕਾਬਲਾ ਅਦਾਲਤ ਵਿੱਚ ਫਰਜ਼ੀ ਸਾਬਤ ਹੋਇਆ। ਮੋਹਾਲੀ ਦੀ ਸੀਬੀਆਈ ਸਪੈਸ਼ਲ ਕੋਰਟ ਨੇ ਦੋ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਕਤਲ ਅਤੇ ਹੋਰ ਦੋਸ਼ਾਂ ਵਿੱਚ ਸਜ਼ਾ ਸੁਣਾਈ ਹੈ।

ਅਦਾਲਤ ਨੇ ਤਰਨਤਾਰਨ ਦੇ ਪੱਟੀ ਵਿੱਚ ਤਾਇਨਾਤ ਤਤਕਾਲੀ ਪੁਲਿਸ ਅਧਿਕਾਰੀ ਸੀਤਾ ਰਾਮ (80) ਨੂੰ ਉਮਰ ਕੈਦ ਅਤੇ 2 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਐਸਐਚਓ ਪੱਟੀ ਰਾਜ ਪਾਲ (57) ਨੂੰ ਤਹਿਤ ਪੰਜ ਸਾਲ ਦੀ ਕੈਦ ਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਹ ਰਕਮ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ।

ਇਸ ਮਾਮਲੇ ਵਿੱਚ 11 ਪੁਲਿਸ ਅਧਿਕਾਰੀਆਂ ‘ਤੇ ਅਗਵਾ, ਗੈਰ-ਕਾਨੂੰਨੀ ਹਿਰਾਸਤ ਅਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ, ਚਾਰ ਮੁਲਜ਼ਮਾਂ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਸੀ। ਪੰਜ ਨੂੰ ਬਰੀ ਕਰ ਦਿੱਤਾ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨਗੇ।

ਪੁਲਿਸ ਨੇ ਫਰਜ਼ੀ ਮੁਕਾਬਲੇ ਲਈ ਝੂਠੀ ਕਹਾਣੀ ਘੜੀ

ਸੀਬੀਆਈ ਜਾਂਚ ਵਿੱਚ ਸਾਹਮਣੇ ਆਇਆ ਕਿ ਪੁਲਿਸ ਨੇ ਦੋ ਨੌਜਵਾਨਾਂ ਦੇ ਫਰਜ਼ੀ ਮੁਕਾਬਲੇ ਲਈ ਇੱਕ ਝੂਠੀ ਕਹਾਣੀ ਘੜੀ ਸੀ। ਪੁਲਿਸ ਮੁਤਾਬਕ ਜਦੋਂ ਉਨ੍ਹਾਂ ਨੇ ਚੈੱਕ ਪੋਸਟ ‘ਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਵੀ ਗੋਲੀਬਾਰੀ ਕਰ ਦਿੱਤੀ। ਇਸ ਵਿੱਚ ਦੋਵਾਂ ਦੀ ਮੌਤ ਹੋ ਗਈ। ਪਰ ਇਹ ਕਹਾਣੀ ਅਦਾਲਤ ਵਿੱਚ ਝੂਠੀ ਸਾਬਤ ਹੋਈ।

ਦਰਅਸਲ, 30 ਜਨਵਰੀ 1993 ਨੂੰ ਤਰਨਤਾਰਨ ਦੇ ਗਲੀਲੀਪੁਰ ਦੇ ਰਹਿਣ ਵਾਲੇ ਗੁਰਦੇਵ ਸਿੰਘ ਉਰਫ਼ ਦੇਬਾ ਨੂੰ ਪੁਲਿਸ ਚੌਕੀ ਕਰਨ ਦੇ ਇੰਚਾਰਜ ਏਐਸਆਈ ਨੌਰੰਗ ਸਿੰਘ ਦੀ ਟੀਮ ਨੇ ਉਸ ਦੇ ਘਰੋਂ ਚੁੱਕਿਆ ਸੀ। ਇਸ ਤੋਂ ਬਾਅਦ 5 ਫਰਵਰੀ, 1993 ਨੂੰ ਏਐਸਆਈ ਦੀਦਾਰ ਸਿੰਘ ਦੀ ਟੀਮ ਨੇ ਸੁਖਵੰਤ ਸਿੰਘ ਨੂੰ ਪੱਟੀ ਥਾਣਾ ਖੇਤਰ ਦੇ ਬਾਹਮਣੀਵਾਲਾ ਪਿੰਡ ਦੇ ਘਰੋਂ ਚੁੱਕਿਆ। ਬਾਅਦ ਵਿੱਚ 6 ਫਰਵਰੀ 1993 ਨੂੰ ਦੋਵਾਂ ਨੂੰ ਪੱਟੀ ਥਾਣੇ ਅਧੀਨ ਆਉਂਦੇ ਭਾਗੂਪੁਰ ਇਲਾਕੇ ਵਿੱਚ ਇੱਕ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ।

ਪੁਲਿਸ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਹਾਲਤ ਵਿੱਚ ਸਸਕਾਰ ਕਰ ਦਿੱਤਾ। ਇਸ ਲਈ ਪਰਿਵਾਰ ਆਖਰੀ ਵਾਰ ਉਨ੍ਹਾਂ ਦੇ ਚਿਹਰੇ ਵੀ ਨਹੀਂ ਦੇਖ ਸਕਿਆ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਨੌਜਵਾਨ ਕਤਲ ਅਤੇ ਜਬਰਨ ਵਸੂਲੀ ਵਰਗੇ ਅਪਰਾਧਾਂ ਵਿੱਚ ਸ਼ਾਮਲ ਸਨ, ਪਰ ਇਹ ਵੀ ਅਦਾਲਤ ਵਿੱਚ ਝੂਠਾ ਸਾਬਤ ਹੋਇਆ।