ਜਲੰਧਰ ਦੇ MP ਸੁਸ਼ੀਲ ਰਿੰਕੂ ਸ੍ਰੀ ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ ਪੁੱਜੇ, ਸ਼ੇਅਰ ਕੀਤੀਆਂ ਫੋਟੋਆਂ-ਵੀਡੀਓ, ਅੰਮ੍ਰਿਤਸਰ ਤੋਂ ਰਵਾਨਾ ਹੋਈ ਟ੍ਰੇਨ
ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਯੁੱਧਿਆ ਰਾਮ ਮੰਦਰ ਪੁੱਜੇ ਅਤੇ ਸੰਤਾਂ ਤੋਂ ਆਸ਼ੀਰਵਾਦ ਲਿਆ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਰਾਮਲਲਾ ਦਾ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ਵਿੱਚ ਰਾਮਲਲਾ ਦੀ ਮੂਰਤੀ ਦਿਖਾਈ ਦੇ ਰਹੀ ਹੈ। ਸੰਸਦ ਮੈਂਬਰ ਰਿੰਕੂ ਨੇ ਵੀਡੀਓ ਅਤੇ ਫੋਟੋਆਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੌਰਾਨ ਭਾਰਤ ਦੇ ਕਈ ਵੱਡੇ ਕਲਾਕਾਰ ਅਤੇ ਕਾਰੋਬਾਰੀ ਵੀ ਪਹੁੰਚੇ ਸਨ।

ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਮੰਗਲਵਾਰ ਨੂੰ ਸ੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਪੁੱਜੇ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਸੁਸ਼ੀਲ ਕੁਮਾਰ ਰਿੰਕੂ ਨੇ ਪੋਸਟ ‘ਤੇ ਲਿਖਿਆ- ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਯਾਤਰਾ। ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਜਦੋਂ ਅਯੁੱਧਿਆ ਪੁੱਜੇ ਤਾਂ ਉਨ੍ਹਾਂ ਨੂੰ ਅਯੁੱਧਿਆ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ।
ਜਿਸ ਤੋਂ ਬਾਅਦ ਸੰਸਦ ਮੈਂਬਰ ਰਿੰਕੂ ਮੰਦਰ ਪੁੱਜੇ ਅਤੇ ਸੰਤਾਂ ਤੋਂ ਆਸ਼ੀਰਵਾਦ ਲਿਆ। ਸੰਸਦ ਮੈਂਬਰ ਰਿੰਕੂ ਨੇ ਰਾਮਲਲਾ ਦਾ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ਵਿੱਚ ਰਾਮਲਲਾ ਦੀ ਮੂਰਤੀ ਦਿਖਾਈ ਦੇ ਰਹੀ ਹੈ। ਸੰਸਦ ਮੈਂਬਰ ਰਿੰਕੂ ਨੇ ਵੀਡੀਓ ਅਤੇ ਫੋਟੋਆਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਕਈ ਪਾਰਟੀਆਂ ਨੇ ਪ੍ਰਾਣ ਪ੍ਰਤੀਸ਼ਠਾ ਦਾ ਕੀਤਾ ਬਾਈਕਾਟ
ਦੱਸ ਦੇਈਏ ਕਿ ਜਦੋਂ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਸੀ ਤਾਂ ਕਈ ਪਾਰਟੀਆਂ ਨੇ ਇਸ ਪ੍ਰੋਗਰਾਮ ਦਾ ਬਾਈਕਾਟ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਰਾਮ ਮੰਦਰ ਭਾਜਪਾ ਲਈ ਸਿਆਸੀ ਮੁੱਦਾ ਹੈ। ਕਾਂਗਰਸ ਸਮੇਤ ਕਈ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੇ ਇਲਾਕੇ ‘ਚ ਲੰਗਰ ਤੇ ਪੂਜਾ ਅਰਚਨਾ ਕੀਤੀ ਸੀ। ਪ੍ਰਾਣ ਪ੍ਰਤਿਸ਼ਠਾ ਦੌਰਾਨ ਭਾਰਤ ਦੇ ਕਈ ਵੱਡੇ ਕਲਾਕਾਰ ਅਤੇ ਕਾਰੋਬਾਰੀ ਵੀ ਪਹੁੰਚੇ ਸਨ।
ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਗੂੰਜਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ
ਅੰਮ੍ਰਿਤਸਰ ਦੇ ਇਤਿਹਾਸਿਕ ਦੁਰਗਿਆਨਾ ਮੰਦਰ ਵੱਲੋਂ ਸ਼ਰਧਾਲੂਆਂ ਦੇ ਅਯੋਧਿਆ ਜਾਣ ਦੀ ਵਿਵਸਥਾ ਕੀਤੀ ਗਈ ਹੈ। ਸ਼ਰਧਾਲੂਆਂ ਵਿੱਚ ਸ੍ਰੀ ਰਾਮ ਮੰਦਰ ਨੂੰ ਦੇਖਣ ਲਈ ਸ਼ਰਧਾ ਭਾਵਨਾ ‘ਤੇ ਕਾਫੀ ਉਤਸ਼ਾਹ ਸੀ। ਇਸ ਮੌਕੇ ‘ਤੇ ਸ਼ਰਧਾਲੂਆਂ ਵੱਲੋਂ ਰੇਲਵੇ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ। ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਗੂੰਜ ਉੱਠਿਆ।
ਇਹ ਵੀ ਪੜ੍ਹੋ
ਇਨਪੁਟ: ਜਲੰਧਰ ਤੋਂ ਦਵਿੰਦਰ ਕੁਮਾਰ, ਅੰਮ੍ਰਿਤਸਰ ਤੋਂ ਲਲਿਤ ਸ਼ਰਮਾ
ਇਹ ਵੀ ਪੜ੍ਹੋ: ਅਯੁੱਧਿਆ ਜਾਣ ਲਈ ਬੁੱਕ ਕਰੋ ਲਗਜ਼ਰੀ ਵੈਨ, ਬੱਸ ਅਤੇ ਟਰੇਨ ਨਾਲੋਂ ਸੌਖਾ ਹੋਵੇਗਾ ਸਫਰ



