ਸ੍ਰੀ ਫਤਹਿਗੜ੍ਹ ਸਾਹਿਬ ‘ਚ ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸਜ਼ਾ ਦਾ ਦੂਜਾ ਦਿਨ, ਸੇਵਾ ਜਾਰੀ

Updated On: 

08 Dec 2024 13:11 PM

ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸਜ਼ਾ ਦਾ ਅੱਜ 6ਵਾਂ ਦਿਨ ਹੈ। ਸ੍ਰੀ ਫਤਿਹਗੜ੍ਹ ਦੇ ਗੁਰੂ ਘਰ ਦੇ ਬਾਹਰ ਚੋਲਾ ਪਾ ਕੇ ਬਰਛਾ ਫੜ ਕੇ ਪਹਿਰੇਦਾਰ ਦੀ ਸੇਵਾ ਕਰਨਗੇ।ਇਸ ਤੋਂ ਬਾਅਦ ਇੱਕ ਘੰਟਾ ਕੀਰਤਨ ਸਰਵਣ ਕਰਨਗੇ ਅਤੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਨਿਭਾਉਣਗੇ।

ਸ੍ਰੀ ਫਤਹਿਗੜ੍ਹ ਸਾਹਿਬ ਚ ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸਜ਼ਾ ਦਾ ਦੂਜਾ ਦਿਨ, ਸੇਵਾ ਜਾਰੀ

ਸ੍ਰੀ ਫਤਹਿਗੜ੍ਹ ਸਾਹਿਬ 'ਚ ਸੁਖੀਬਰ ਸਿੰਘ ਬਾਦਲ ਦੀ ਸੇਵਾ ਕਰਦੇ ਹੋਏ ਤਸਵੀਰ

Follow Us On

ਸ੍ਰੀ ਅਕਾਲ ਤਖ਼ਤ ਵੱਲੋਂ ਤਨਖਾਹੀਆ ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸਜ਼ਾ ਦਾ ਅੱਜ 6ਵਾਂ ਦਿਨ ਹੈ। ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਪਹਿਰੇਦਾਰ ਦਾ ਚੋਲਾ ਪਾ ਕੇ ਬਰਛਾ ਫੜ ਕੇ ਸੇਵਾ ਨਿਭਾ। ਸੁਖਬੀਰ ਸਿੰਘ ਬਾਦਲ ਪਹਿਰੇਦਾਰ ਦੀ ਸੇਵਾ ਤੋਂ ਬਾਅਦ ਇੱਕ ਘੰਟਾ ਕੀਰਨਤ ਸਰਵਣ ਕਰਨਗੇ ਅਤੇ ਬਾਅਦ ਵਿੱਚ ਗੁਰਦੁਆਰ ਸਾਹਿਬ ਦੇ ਲੰਗਰ ਹਾਲ ਵਿੱਚ ਝੂਠੇ ਬਰਤਨਾ ਦੀ ਸਫਾਈ ਕਰਨਗੇ।
ਇਸ ਦੌਰਾਨ ਉਨ੍ਹਾਂ ਦੇ ਨਾਲ ਅਕਾਲੀ ਦੇ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ ਅਤੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਉਣਗੇ।

ਸੁਖਬੀਰ ਬਾਦਲ ਤੋਂ ਇਲਾਵਾ ਬਿਕਰਮਜੀਤ ਸਿੰਘ ਮਜੀਠੀਆ, ਡਾ: ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ ਵੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਧਾਰਮਿਕ ਸਜ਼ਾ ਨਿਭਾ ਰਹੇ ਹਨ।

ਬੀਤੇ ਕੱਲ੍ਹ ਸੁਖਬੀਰ ਬਾਦਲ ਸਵੇਰੇ ਸਾਢੇ ਅੱਠ ਵਜੇ ਸ੍ਰੀ ਫਤਹਿਗੜ ਗੁਰਦੁਆਰਾ ਸਾਹਿਬ ਵਿਖੇ ਪੁੱਜੇ ਅਤੇ ਸਭ ਤੋਂ ਪਹਿਲਾਂ ਇੱਕ ਘੰਟਾ ਲੰਗਰ ਦੀ ਸੇਵਾ ਨਿਭਾਈ। ਇਸ ਤੋਂ ਬਾਅਦ ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਇੱਕ ਘੰਟਾ ਕੀਰਤਨ ਸਰਵਣ ਕੀਤਾ। ਪੌਣੇ ਗਿਆਰਾਂ ਵਜੇ ਦੇ ਕਰੀਬ ਉਹ ਲੰਗਰ ਹਾਲ ਵਿੱਚ ਪਹੁੰਚੇ ਅਤੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ।

ਇਸ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ, ਡਾ: ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਬਲਵਿੰਦਰ ਸਿੰਘ ਭੂੰਦੜ, ਗੁਰਪ੍ਰੀਤ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਝਰ, ਦਰਬਾਰਾ ਸਿੰਘ ਗੁਰੂ, ਜਗਦੀਪ ਸਿੰਘ ਚੀਮਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ਰਨਜੀਤ ਸਿੰਘ, ਜ਼ਿਲ੍ਹਾ ਦਿਹਾਤੀ ਸ. ਪ੍ਰਧਾਨ ਮਨਮੋਹਨ ਸਿੰਘ ਮਕਰਪੁਰ ਵੀ ਸੁਖਬੀਰ ਬਾਦਲ ਦੇ ਨਾਲ ਸਨ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਵੀ ਪਹੁੰਚ ਗਏ। ਇਸ ਦੌਰਾਨ ਸਾਰੇ ਆਗੂਆਂ ਨੇ ਭਾਂਡਿਆਂ ਦੀ ਸਫਾਈ ਦੀ ਸੇਵਾ ਕੀਤੀ।

ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਤੋਂ ਬਾਅਦ ਫਤਹਿਗੜ੍ਹ ਸਾਹਿਬ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਰੱਖੇ ਗਏ ਸਨ। ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸੁਖਬੀਰ ਬਾਦਲ ਦੀ ਸਜ਼ਾ ਦਾ ਦੂਜਾ ਦਿਨ ਹੈ। ਸੁਖਬੀਰ ਬਾਦਲ ਦੀ ਸੁਰੱਖਿਆ ਲਈ ਪਹਿਲੀ ਸੁਰੱਖਿਆ ਦੀ ਪਰਤ ਜ਼ੈੱਡ ਪਲੱਸ ਸੁਰੱਖਿਆ ਹੈ, ਉਸ ਤੋਂ ਬਾਅਦ ਸਾਦੇ ਕੱਪੜਿਆਂ ‘ਚ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਹਨ, ਤੀਜੀ ਪਰਤ ‘ਚ ਪਾਰਟੀ ਵਰਕਰ ਤਿਆਰ ਹਨ।

Exit mobile version