ਸੁਖਬੀਰ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦੀ ਅਹਿਮ ਬੈਠਕ ਅੱਜ, ਬੀਜੇਪੀ ਨਾਲ ਗਠਬੰਧਨ 'ਤੇ ਹੋ ਸਕਦੀ ਹੈ ਚਰਚਾ | Sukhbir Badal will hold a meeting with the party leaders regarding the Akali Dal and BJP alliance read full story in-punjabi Punjabi news - TV9 Punjabi

BJP-SAD Alliance: ਸੁਖਬੀਰ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦੀ ਅਹਿਮ ਬੈਠਕ ਅੱਜ, ਬੀਜੇਪੀ ਨਾਲ ਗਠਜੋੜ ‘ਤੇ ਹੋ ਸਕਦੀ ਹੈ ਚਰਚਾ

Updated On: 

06 Jul 2023 08:53 AM

ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਵਿੱਚ ਮੁੜ ਗਠਬੰਧਨ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਇਸ ਸਬੰਧ ਵਿੱਚ ਅੱਜ ਯਾਨੀ 6 ਜੁਲਾਈ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸੁਖਬੀਰ ਬਾਦਲ ਮੀਟਿੰਗ ਕਰਨਗੇ। ਜਿਸ ਵਿੱਚ ਇਸ ਮਾਮਲੇ ਨੂੰ ਲੈ ਕੇ ਵਿਚਾਰ ਹੋ ਸਕਦਾ ਹੈ।

BJP-SAD Alliance: ਸੁਖਬੀਰ ਬਾਦਲ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦੀ ਅਹਿਮ ਬੈਠਕ ਅੱਜ, ਬੀਜੇਪੀ ਨਾਲ ਗਠਜੋੜ ਤੇ ਹੋ ਸਕਦੀ ਹੈ ਚਰਚਾ

ਸੁਖਬੀਰ ਬਾਦਲ

Follow Us On

ਪੰਜਾਬ ਨਿਊਜ। ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਅੱਜ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਹੋਣ ਵਾਲੀ ਇਸ ਮੀਟਿੰਗ ਵਿੱਚ ਬੀਜੇਪੀ ਨਾਲ ਗਠਜੋੜ ਕਰਨ ਦੇ ਮਾਮਲੇ ਦੇ ਵਿਚਾਰ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਕਰੀਬ ਦੋ ਸਾਲਾਂ ਬਾਅਦ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਹੋ ਸਕਦਾ ਹੈ। ਇਸ ਦੀਆਂ ਪੂਰੀਆਂ ਸੰਭਾਵਨਾਵਾਂ ਹਨ।

ਸੁਖਬੀਰ ਬਾਦਲ ਇਸ ਸਬੰਧੀ ਪਾਰਟੀ ਦੀ ਪ੍ਰਵਾਨਗੀ ਲੈਣ ਲਈ ਬੁੱਧਵਾਰ ਚੰਡੀਗੜ੍ਹ ਇੱਕ ਮੀਟਿੰਗ ਕੀਤੀ ਸੀ ਤੇ ਹੁਣ ਹੁਣ 6 ਜੁਲਾਈ ਮੁੜ ਕੌਰ ਕਮੇਟੀ ਦੇ ਮੈਂਬਰਾਂ ਤੇ ਹੋਰ ਸੀਨੀਅਰ ਸੁਖਬੀਰ ਬਾਦਲ ਨਾਲ ਮੀਟਿੰਗ ਕਰਨਗੇ। ਜਿਸ ਵਿੱਚ ਗਠਬੰਧਨ ਕਰਨ ਨੂੰ ਲੈ ਕੇ ਵਿਚਾਰ ਹੋਵੇਗਾ। ਜੇ ਗਠਬੰਧਨ ਹੋਇਆ ਤਾਂ ਸੁਖਬੀਰ ਜਾਂ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿੱਚ ਕੋਈ ਵੱਡੀ ਜਿੰਮੇਵਾਰੀ ਮਿਲ ਸਕਦੀ ਹੈ।

ਅਕਾਲੀ-ਭਾਜਪਾ ਗਠਜੋੜ ਹੋਇਆ ਤਾਂ ਕੀ ਹੋਵੇਗਾ?

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਜੇ ਹੁਣ ਮੁੜ ਗਠਜੋੜ ਹੋਵੇਗਾ ਤਾਂ ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਵਿੱਚ ਵੱਡੇ ਬਦਲਾਅ ਆ ਸਕਦੇ ਨੇ। ਇਸ ਨਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਹੁਤ ਹੀ ਜਿਆਦਾ ਸਖਤ ਮੁਕਾਬਲਾ ਹੋ ਸਕਦਾ ਹੈ। ਪੰਜਾਬ ਭਾਜਪਾ ਦੀ ਕਮਾਨ ਹੁਣ ਸੁਨੀਲ ਜਾਖੜ ਦੇ ਹੱਥ ਆਉਣ ਨਾਲ ਪਾਰਟੀ ਵੀ ਆਪਣੀ ਰਣਨੀਤੀ ਬਦਲੇਗੀ। ਇੱਕ ਨਵੀਂ ਟੀਮ ਬਣਾਈ ਜਾਵੇਗੀ। ਜਿਸ ਵਿੱਚ ਆਗੂਆਂ ਤੋਂ ਇਹ ਸਪੱਸ਼ਟ ਕੀਤਾ ਜਾਵੇਗਾ ਕਿ ਭਾਜਪਾ ਆਪਣੇ ਕੇਡਰ ਨੂੰ ਜ਼ਿਆਦਾ ਮਹੱਤਵ ਦੇਵੇਗੀ ਜਾਂ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਨੂੰ ਅਡਜਸਟ ਕਰਕੇ ਨਵੀਂ ਰਣਨੀਤੀ ਬਣਾਈ ਜਾਵੇਗੀ। ਸੁਨੀਲ ਜਾਖੜ ਨੂੰ ਇੱਕ ਵਾਰੀ ਮੁੜ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਮਿਲ ਸਕਦਾ ਹੈ।

ਅਕਾਲੀ ਦਲ ਨੂੰ ਮਿਲੀ ਲਗਾਤਾਰ ਹਾਰ

ਅਕਾਲੀ ਦਲ ਨੇ 2020 ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਭਾਜਪਾ (BJP) ਨਾਲ 24 ਸਾਲ ਪੁਰਾਣਾ ਗਠਜੋੜ ਤੋੜ ਦਿੱਤਾ। ਇਸ ਤੋਂ ਬਾਅਦ ਜਦੋਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਅਕਾਲੀ ਦਲ ਅਤੇ ਭਾਜਪਾ ਦੋ-ਦੋ ਸੀਟਾਂ ‘ਤੇ ਸਿਮਟ ਗਈਆਂ। ਇਸ ਤੋਂ ਬਾਅਦ ਸੰਗਰੂਰ ਅਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਵਿਚ ਦੋਵੇਂ ਪਾਰਟੀਆਂ ਕੁਝ ਖਾਸ ਨਹੀਂ ਕਰ ਸਕੀਆਂ। ਅਕਾਲੀ ਦਲ ਜਿੱਥੇ ਪੰਜਾਬ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਦੂਜੇ ਪਾਸੇ ਭਾਜਪਾ ਪੰਜਾਬ ‘ਚ ਮਜ਼ਬੂਤ ​​ਹੋਣ ਲਈ ਤਰਲੋ-ਮੱਛੀ ਹੋ ਰਹੀ ਹੈ।

ਸ਼ਹਿਰੀ ਖੇਤਰਾਂ ਵਿੱਚ ਬੀਜੇਪੀ ਹੈ ਮਜ਼ਬੂਤ

ਪੰਜਾਬ ਬੀਜੇਪੀ ਦਾ ਸ਼ਹਿਰ ਖੇਤਰਾਂ ਵਿੱਚ ਮਜਬੂਤ ਸਥਿਤੀ ਹੈ। ਪਰ ਪਿੰਡਾਂ ਵਿੱਚ ਪਾਰਟੀ ਕਮਜੋਰ ਹੈ। ਬੀਜੇਪੀ ਦੀ ਸਥਿਤੀ ਕਿਸਾਨਾ ਅੰਦੋਲਨ ਤੋਂ ਬਾਅਦ ਹੋਰ ਕਮਜੋਰ ਹੋ ਗਈ ਹੈ ਤੇ ਹੁਣ ਪਾਰਟੀ ਆਪਣੇ ਆਪਣੇ ਆਫ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਦਾ ਪੇਂਡੂ ਵੋਟ ਬੈਂਕ ਮਜ਼ਬੂਤ ​​ਹੈ ਪਰ ਪੰਥਕ ਪਾਰਟੀ ਹੋਣ ਕਰਕੇ ਇਸ ਨੂੰ ਸ਼ਹਿਰਾਂ ਵਿੱਚ ਸਮਰਥਨ ਨਹੀਂ ਮਿਲਦਾ। ਅਜਿਹੀ ਸਥਿਤੀ ਵਿੱਚ ਦੋਵਾਂ ਪਾਰਟੀਆਂ ਦਾ ਇਕੱਠੇ ਆਉਣਾ ਉਨ੍ਹਾਂ ਦੇ ਸ਼ਹਿਰੀ-ਪੇਂਡੂ ਵੋਟ ਬੈਂਕ ਦੇ ਸਮੀਕਰਨ ਨੂੰ ਫਿੱਟ ਕਰ ਸਕਦਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version