ਸ੍ਰੀ ਗੁਰੂ ਰਾਮਦਾਸ ਸਰਾਂ ‘ਚੋਂ ਇੱਕ ਬੱਚਾ ਅਗਵਾ, ਅੰਮ੍ਰਿਤਸਰ ਮੱਥਾ ਟੇਕਣ ਆਈ ਸੀ ਮਹਿਲਾ

Updated On: 

27 Jun 2025 19:06 PM IST

ਬੱਚੇ ਨੂੰ ਅਗਵਾਹ ਕਰਨ ਆਈ ਮਹਿਲਾ ਨੇ ਸੁਸ਼ਮਾ ਦੇਵੀ ਨਾਲ ਦੋਸਤੀ ਕੀਤੀ। ਜਿਸ ਤੋਂ ਬਾਅਦ ਉਸ ਦੇ ਬੱਚੇ ਨੂੰ ਅਗਵਾਹ ਕਰਕੇ ਲੈ ਗਈ। ਇਸ ਮਹਿਲਾ ਦੀ ਬੱਚੇ ਨੂੰ ਅਗਵਾਹ ਕਰਨ ਦੀ ਸੀਸੀਟੀਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਅਗਵਾਹ ਕਰਨ ਆਈ ਮਹਿਲਾ ਨੂੰ ਕਾਬੂ ਕਰ ਲਿਆ ਹੈ। ਪੁਲਿਸ ਜਲਦ ਹੀ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕਰ ਸਕਦੀ ਹੈ।

ਸ੍ਰੀ ਗੁਰੂ ਰਾਮਦਾਸ ਸਰਾਂ ਚੋਂ ਇੱਕ ਬੱਚਾ ਅਗਵਾ, ਅੰਮ੍ਰਿਤਸਰ ਮੱਥਾ ਟੇਕਣ ਆਈ ਸੀ ਮਹਿਲਾ
Follow Us On

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਜੁੜੀ ਸ੍ਰੀ ਗੁਰੂ ਰਾਮਦਾਸ ਰਾਏ ਵਿੱਚੋਂ ਇੱਕ ਬੱਚੇ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਤੋਂ ਸੁਸ਼ਮਾ ਦੇਵੀ ਨਾਮ ਦੀ ਇੱਕ ਔਰਤ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਈ ਸਨ। ਉਸ ਦੇ ਤਿੰਨ ਬੱਚੇ ਹਨ।

ਬੱਚੇ ਨੂੰ ਅਗਵਾਹ ਕਰਨ ਆਈ ਮਹਿਲਾ ਨੇ ਸੁਸ਼ਮਾ ਦੇਵੀ ਨਾਲ ਦੋਸਤੀ ਕੀਤੀ। ਜਿਸ ਤੋਂ ਬਾਅਦ ਉਸ ਦੇ ਬੱਚੇ ਨੂੰ ਅਗਵਾ ਕਰਕੇ ਲੈ ਗਈ। ਇਸ ਮਹਿਲਾ ਦੀ ਬੱਚੇ ਨੂੰ ਅਗਵਾਹ ਕਰਨ ਦੀ ਸੀਸੀਟੀਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਅਗਵਾਹ ਕਰਨ ਆਈ ਮਹਿਲਾ ਨੂੰ ਕਾਬੂ ਕਰ ਲਿਆ ਹੈ। ਪੁਲਿਸ ਜਲਦ ਹੀ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕਰ ਸਕਦੀ ਹੈ।

ਪਹਿਲਾਂ ਕਈ ਵਾਰ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਘਟਨਾ

ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਦਰਬਾਰ ਸਾਹਿਬ ਨੇੜੀਓਂ ਕੋਈ ਬੱਚਾ ਅਗਵਾਹ ਹੋਇਆ ਹੈ। ਇਸ ਤੋਂ ਪਹਿਲਾਂ ਵੀ ਹਰਿਮੰਦਰ ਸਾਹਿਬ ਕੋਲੋਂ ਕਈ ਵਾਰ ਬੱਚੇ ਅਗਵਾਹ ਹੋਏ ਹਨ। ਜਿਨ੍ਹਾਂ ਨੂੰ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਦੱਸ ਦਈਏ ਕਿ ਦਰਬਾਰ ਸਾਹਿਬ ਵਿੱਚ ਪੰਜਾਬ ਪੁਲਿਸ ਦੇ ਨਾਲ-ਨਾਲ ਐਸਜੀਪੀਸੀ ਟਾਸਕ ਫੋਰਸ ਦੀ ਤੈਨਾਤੀ ਵੀ ਕੀਤੀ ਗਈ ਹੈ। ਤਾਕਿ ਕੋਈ ਵੀ ਸ਼ਰਾਰਤੀ ਵਿਅਕਤੀ ਕਿਸੇ ਅਨਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ।

ਜਾਣੋ ਕੀ ਹੈ ਐਸਜੀਪੀਸੀ ਟਾਸਕ ਫੋਰਸ

ਐਸਜੀਪੀਸੀ ਟਾਸਕ ਫੋਰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੁਆਰਾ ਬਣਾਈ ਗਈ ਇੱਕ ਵਿਸ਼ੇਸ਼ ਟੀਮ ਹੈ। ਐਸਜੀਪੀਸੀ ਇੱਕ ਪ੍ਰਮੁੱਖ ਸੰਸਥਾ ਹੈ ਜੋ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਾਰਮਿਕ ਮਾਮਲਿਆਂ ਦਾ ਪ੍ਰਬੰਧਨ ਕਰਦੀ ਹੈ।

ਐਸਜੀਪੀਸੀ ਟਾਸਕ ਫੋਰਸ ਦੇ ਮੁੱਖ ਉਦੇਸ਼

  • ਗੁਰਦੁਆਰਿਆਂ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ ਤੇ ਵਿਵਸਥਾ ਬਣਾਈ ਰੱਖਣਾ।
  • ਸਿੱਖ ਭਾਈਚਾਰੇ ਨਾਲ ਸਬੰਧਤ ਮਾਮਲਿਆਂ ਦੀ ਨਿਗਰਾਨੀ ਕਰਨਾ, ਜਿਵੇਂ ਕਿ ਧਾਰਮਿਕ ਸਮਾਰੋਹ, ਪ੍ਰੋਗਰਾਮ ਤੇ ਹੋਰ ਗਤੀਵਿਧੀਆਂ।
  • ਲੋੜ ਪੈਣ ‘ਤੇ ਐਸਜੀਪੀਸੀ ਦੇ ਨਿਰਦੇਸ਼ਾਂ ਅਤੇ ਨੀਤੀਆਂ ਨੂੰ ਲਾਗੂ ਕਰਨਾ।
  • ਗੁਰਦੁਆਰਿਆਂ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਕਿਸੇ ਵੀ ਸੰਭਾਵੀ ਖਤਰੇ ਜਾਂ ਚੁਣੌਤੀ ਨੂੰ ਹੱਲ ਕਰਨਾ।

ਐਸਜੀਪੀਸੀ ਟਾਸਕ ਫੋਰਸ ਐਸਜੀਪੀਸੀ ਦੇ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।