ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਜਥੇਦਾਰ ਗੜਗੱਜ ਨੇ ਸੰਗਤਾਂ ਨੂੰ ਦਿੱਤੀ ਵਧਾਈ, ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਅਪੀਲ

Updated On: 

12 Sep 2026 08:33 AM IST

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਅਤਿ ਪਵਿੱਤਰ ਅਤੇ ਇਤਿਹਾਸਕ ਦਿਹਾੜੇ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼-ਵਿਦੇਸ਼ ਵਿੱਚ ਵੱਸਦੀ ਸਮੁੱਚੀ ਸਿੱਖ ਕੌਮ, ਖ਼ਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਹਿ ਦਿਲੋਂ ਲੱਖ-ਲੱਖ ਵਧਾਈਆਂ ਪੇਸ਼ ਕੀਤੀਆਂ ਗਈਆਂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਜਥੇਦਾਰ ਗੜਗੱਜ ਨੇ ਸੰਗਤਾਂ ਨੂੰ ਦਿੱਤੀ ਵਧਾਈ, ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਅਪੀਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਅਤਿ ਪਵਿੱਤਰ ਅਤੇ ਇਤਿਹਾਸਕ ਦਿਹਾੜੇ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼-ਵਿਦੇਸ਼ ਵਿੱਚ ਵੱਸਦੀ ਸਮੁੱਚੀ ਸਿੱਖ ਕੌਮ, ਖ਼ਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਹਿ ਦਿਲੋਂ ਲੱਖ-ਲੱਖ ਵਧਾਈਆਂ ਪੇਸ਼ ਕੀਤੀਆਂ ਗਈਆਂ ਹਨ।

ਸੰਗਤ ਦੇ ਨਾਂ ਜਾਰੀ ਆਪਣੇ ਵਿਸ਼ੇਸ਼ ਸੰਦੇਸ਼ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੰਨ 1604 ਈਸਵੀ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਵਿੱਤਰ ਸਰੋਵਰ ਸ੍ਰੀ ਰਾਮਸਰ ਸਾਹਿਬ ਦੇ ਕੰਢੇ ਬੈਠ ਕੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਵਨ ਸਰੂਪ ਕਲਮਬੱਧ ਕਰਵਾਇਆ ਸੀ। ਇਸ ਮਹਾਨ ਕਾਰਜ ਉਪਰੰਤ ਪਾਵਨ ਸਰੂਪ ਦਾ ਪਹਿਲਾ ਪ੍ਰਕਾਸ਼ ਅਧਿਆਤਮਿਕਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਬੜੇ ਅਦਬ ਤੇ ਸਤਿਕਾਰ ਨਾਲ ਕੀਤਾ ਗਿਆ।

ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਿਆ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਮਾਣ

ਉਨ੍ਹਾਂ ਅੱਗੇ ਚਾਨਣਾ ਪਾਉਂਦਿਆਂ ਕਿਹਾ ਕਿ ਮਹਾਨ ਤਪੱਸਵੀ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ (ਹੈੱਡ ਗ੍ਰੰਥੀ) ਥਾਪੇ ਜਾਣ ਦਾ ਸਰਵਉੱਚ ਮਾਣ ਪ੍ਰਾਪਤ ਹੋਇਆ ਸੀ ਅਤੇ ਉਨ੍ਹਾਂ ਵੱਲੋਂ ਹੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਪਹਿਲਾ ਮੁੱਖਵਾਕ ਸਰਵਣ ਕਰਵਾਇਆ ਗਿਆ ਸੀ। ਜਥੇਦਾਰ ਗੜਗੱਜ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਅਲੌਕਿਕ ਤੇ ਇਤਿਹਾਸਕ ਦਿਹਾੜਾ ਨਾ ਸਿਰਫ਼ ਸਮੁੱਚੀ ਸਿੱਖ ਕੌਮ ਲਈ, ਸਗੋਂ ਸਮੁੱਚੇ ਸੰਸਾਰ ਅਤੇ ਸਮੁੱਚੀ ਮਾਨਵਤਾ ਦੇ ਭਲੇ ਤੇ ਮਾਰਗਦਰਸ਼ਨ ਲਈ ਅਥਾਹ ਮਹੱਤਤਾ ਰੱਖਦਾ ਹੈ।

ਗੁਰਬਾਣੀ ਸਮੁੱਚੀ ਲੋਕਾਈ ਲਈ ਇਲਾਹੀ ਗਿਆਨ ਦਾ ਮਹਾਨ ਸੋਮਾ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਧੁਰ ਕੀ ਬਾਣੀ ਦਾ ਪਾਵਨ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਲਾਹੀ ਗਿਆਨ ਅਤੇ ਰੂਹਾਨੀਅਤ ਦਾ ਉਹ ਅਥਾਹ ਭੰਡਾਰ ਹਨ, ਜੋ ਸਮੁੱਚੀ ਲੋਕਾਈ ਅਤੇ ਮਨੁੱਖਤਾ ਨੂੰ ਸਦਾ ਸੱਚ, ਧਰਮ, ਨਿਆਂ ਅਤੇ ਸਦਾਚਾਰਕ ਜੀਵਨ ਜਿਊਣ ਦਾ ਰਾਹ ਰੁਸ਼ਨਾਉਂਦੇ ਰਹਿਣਗੇ। ਗੁਰਬਾਣੀ ਦੇ ਮਹਾਨ ਸੰਦੇਸ਼ ਦਾ ਹਵਾਲਾ ਦਿੰਦਿਆਂ ਉਨ੍ਹਾਂ ਫ਼ੁਰਮਾਇਆ ਕਿ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ ਦੇ ਅਧਿਆਤਮਿਕ ਸਿਧਾਂਤ ਅਨੁਸਾਰ ਜਦੋਂ ਗੁਰੂ ਸਾਹਿਬ ਦੀ ਬਾਣੀ ਕਿਸੇ ਮਨੁੱਖ ਦੇ ਹਿਰਦੇ ਅੰਦਰ ਵੱਸ ਜਾਂਦੀ ਹੈ ਅਤੇ ਇਨਸਾਨ ਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਵਿਵਹਾਰਕ ਜੀਵਨ ਵਿੱਚ ਧਾਰਨ ਕਰਦਾ ਹੈ, ਤਾਂ ਉਸ ਦੇ ਜੀਵਨ ਦੀਆਂ ਸਾਰੀਆਂ ਔਕੜਾਂ, ਭਰਮ-ਭੁਲੇਖੇ ਅਤੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ਤੇ ਉਸ ਨੂੰ ਸਹੀ ਦਿਸ਼ਾ ਮਿਲਦੀ ਹੈ।

ਸੰਗਤ ਨੂੰ ਬਾਣੀ ਦੇ ਲੜ ਲੱਗਣ ਅਤੇ ਜੀਵਨ ‘ਚ ਧਾਰਨ ਕਰਨ ਦਾ ਸੱਦਾ

ਉਨ੍ਹਾਂ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਮੁਬਾਰਕ ਅਤੇ ਮੁਕੱਦਸ ਅਵਸਰ ‘ਤੇ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਨ, ਬਾਣੀ ਦੇ ਲੜ ਲੱਗਣ ਅਤੇ ਗੁਰਮਤਿ ਅਨੁਸਾਰ ਆਦਰਸ਼ ਜੀਵਨ ਬਤੀਤ ਕਰਨ ਦਾ ਦ੍ਰਿੜ੍ਹ ਸੰਕਲਪ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਮੁੱਚੀ ਦੁਨੀਆ ਅਤੇ ਮਾਨਵਤਾ ਆਪਣੀਆਂ ਦੁਨਿਆਵੀ ਤੇ ਰੂਹਾਨੀ ਮੁਸ਼ਕਿਲਾਂ ਦੇ ਹੱਲ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਮੋਲਕ ਉਪਦੇਸ਼ਾਂ ਤੋਂ ਸੇਧ ਪ੍ਰਾਪਤ ਕਰੇ ਅਤੇ ਵਿਸ਼ਵ ਭਰ ਵਿੱਚ ਆਪਸੀ ਪ੍ਰੇਮ-ਪਿਆਰ, ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਪ੍ਰਫੁੱਲਿਤ ਹੋਵੇ।

Loading...
Unable to load recommendations.
Follow Us
Related Stories
ਲੁਧਿਆਣਾ ਪੁੱਜੇ ਕੇਂਦਰੀ ਮੰਤਰੀ ਅਠਾਵਲੇ, ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ‘ਤੇ ਭੜਕੇ; ਬੋਲੇ-ਅਕਾਲੀ-BJP ਗਠਜੋੜ ‘ਚ ਸ਼ਾਮਲ ਹੋਣ ਲਈ ਤਿਆਰ
ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ, 15 ਸਤੰਬਰ ਤੱਕ ਕਈ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਅੰਮ੍ਰਿਤਸਰ ‘ਚ ASI ‘ਤੇ ਗੋਲੀਬਾਰੀ, ਸਿਰ ‘ਤੇ ਲੱਗੀ ਗੋਲੀ, ਗੰਭੀਰ ਹਾਲਤ ਵਿੱਚ ਖੁਦ ਬਾਇਕ ਚਲਾ ਕੇ ਪਹੁੰਚੇ ਥਾਣੇ
ਪੰਜਾਬ ‘ਚ 3 IAS ਅਧਿਕਾਰੀਆਂ ਦਾ ਤਬਾਦਲਾ: ਸੁਖਜੀਤ ਪਾਲ PAU ਦੇ ਰਜਿਸਟਰਾਰ ਨਿਯੁਕਤ; ਅਭਿਜੀਤ ਕਪਲਿਸ਼ ਨੂੰ ਡਾਇਰੈਕਟਰ ਖੇਡ ਦੀ ਜ਼ਿੰਮੇਵਾਰੀ
ਪਠਾਨਕੋਟ ਦੀ ਦੀਪਨੂਰ ਸਹੋਤਾ ਫੌਜ ‘ਚ ਬਣੀ ਲੈਫਟੀਨੈਂਟ, OTA ਚੇਨਈ ਤੋਂ ਮਿਲਿਆ ਕਮਿਸ਼ਨ; ‘ਪ੍ਰਾਈਡ ਆਫ਼ ਪੰਜਾਬ ਅਵਾਰਡ’ ਨਾਲ ਸਨਮਾਨਿਤ
ਪਠਾਨਕੋਟ ‘ਚ ਦੁਬਈ ਤੋਂ ਪਰਤੇ 2 ਸ਼ੂਟਰ ਗ੍ਰਿਫ਼ਤਾਰ, ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨਾਕਾਮ; ਦੋ ਪਿਸਤੌਲ ਬਰਾਮਦ