ਸ੍ਰੀ ਦਰਬਾਰ ਸਾਹਿਬ ਤੋਂ ਬੱਚੀ ਅਗਵਾਹ ਕਰਨ ਵਾਲੀ ਔਰਤ ਕਾਬੂ, ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਸੁਲਝਾਇਆ ਕੇਸ

Updated On: 

28 Jun 2025 08:37 AM IST

ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਪਹਿਚਾਣ ਕੁਲਵੰਤ ਕੌਰ ਵਜੋਂ ਹੋਈ ਹੈ। ਇਸ ਸਬੰਧੀ ਐਸਸੀਪੀ ਜਸਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ 23-06-2025 ਨੂੰ ਆਪਣੇ ਬੱਚਿਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆੇ ਸਨ ਅਤੇ ਸ੍ਰੀ ਗੁਰੂ ਰਾਮ ਦਾਸ ਨਿਵਾਸ 'ਚ ਠਹਿਰੀ ਹੋਏ ਸਨ। 27 ਜੂਨ ਦੀ ਸਵੇਰ 10 ਵਜੇ ਦੇ ਕਰੀਬ ਉਸ ਦੀ ਇੱਕ ਸਾਲ ਦੀ ਧੀ ਨੂੰ ਇਕ ਅਣਪਛਾਤੀ ਔਰਤ ਚੁੱਕ ਕੇ ਲੈ ਗਈ।

ਸ੍ਰੀ ਦਰਬਾਰ ਸਾਹਿਬ ਤੋਂ ਬੱਚੀ ਅਗਵਾਹ ਕਰਨ ਵਾਲੀ ਔਰਤ ਕਾਬੂ, ਪੁਲਿਸ ਨੇ ਕੁਝ ਹੀ ਘੰਟਿਆਂ ਚ ਸੁਲਝਾਇਆ ਕੇਸ
Follow Us On

ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਗੁਰੂ ਰਾਮਦਾਸ ਸਰਾਂ ਦੇ ਨਜ਼ਦੀਕ ਤੋਂ ਇੱਕ ਸਾਲ ਦੀ ਬੱਚੀ ਨੂੰ ਅਗਵਾਹ ਕਰਨ ਵਾਲੀ ਔਰਤ ਨੂੰ ਕੁਝ ਹੀ ਘੰਟਿਆਂ ਅੰਦਰ ਕਾਬੂ ਕਰ ਲਿਆ ਗਿਆ। ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਵੱਲੋਂ ਔਰਤ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਮਾਮਲਾ ਥਾਣਾ ਈ-ਡਵੀਜ਼ਨ ‘ਚ ਦਰਜ ਕੀਤਾ ਗਿਆ ਸੀ

ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਪਹਿਚਾਣ ਕੁਲਵੰਤ ਕੌਰ ਵਜੋਂ ਹੋਈ ਹੈ। ਇਸ ਸਬੰਧੀ ਐਸਸੀਪੀ ਜਸਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ 23-06-2025 ਨੂੰ ਆਪਣੇ ਬੱਚਿਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆੇ ਸਨ ਅਤੇ ਸ੍ਰੀ ਗੁਰੂ ਰਾਮ ਦਾਸ ਨਿਵਾਸ ‘ਚ ਠਹਿਰੀ ਹੋਏ ਸਨ। 27 ਜੂਨ ਦੀ ਸਵੇਰ 10 ਵਜੇ ਦੇ ਕਰੀਬ ਉਸ ਦੀ ਇੱਕ ਸਾਲ ਦੀ ਧੀ ਨੂੰ ਇਕ ਅਣਪਛਾਤੀ ਔਰਤ ਚੁੱਕ ਕੇ ਲੈ ਗਈ।

ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦੇ ਅਧਾਰ ਤੇ ਥਾਣਾ ਈ-ਡਵੀਜ਼ਨ ਪੁਲਿਸ ਦੀ ਵਿਸ਼ੇਸ਼ ਪੁਲਿਸ ਪਾਰਟੀ ਵੱਲੋਂ ਤੇਜ਼ੀ ਅਤੇ ਚੁਸਤ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਵਿੱਚ ਬੱਚੀ ਨੂੰ ਟ੍ਰੇਸ ਕਰਕੇ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ। ਅਗਵਾਹਕਾਰ ਔਰਤ ਨੂੰ ਗਿਰਫ਼ਤਾਰ ਕਰ ਲਿਆ ਗਿਆ। ਪੁਲਿਸ ਹੁਣ ਇਸ ਗ੍ਰਿਫ਼ਤਾਰ ਔਰਤ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਉਨ੍ਹਾਂ ਦੀ ਅਗਵਾਹ ਕਰਨ ਦੀ ਮੰਸ਼ਾ ਕੀ ਸੀ। ਮਾਮਲੇ ਦੀ ਜਾਂਚ ਜਾਰੀ ਹੈ।