AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਚ ਜੁੱਤੇ ਪਹਿਣੇ ਦੀ AI ਵੀਡੀਓ, SGPC ਨੇ ਸ਼ਿਕਾਇਤ ਕਰਵਾਈ ਦਰਜ

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅੰਮ੍ਰਿਤਸਰ ਨੇ 29 ਜਨਵਰੀ ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਆ) ਤੇ ਧਾਰਾ 353(2) ਤੇ 353(3) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੀ ਐਫਆਈਆਰ ਕਾਪੀ ਹੁਣ ਸਾਹਮਣੇ ਆਈ ਹੈ।

ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਚ ਜੁੱਤੇ ਪਹਿਣੇ ਦੀ AI ਵੀਡੀਓ, SGPC ਨੇ ਸ਼ਿਕਾਇਤ ਕਰਵਾਈ ਦਰਜ
lalit-sharma
| Published: 16 Feb 2026 11:51 AM IST

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪਵਿੱਤਰ ਪਰਕਰਮਾ ਨਾਲ ਜੁੜੇ ਵਿਵਾਦਿਤ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਵੀਡੀਓ ਬਣਾਏ ਗਏ ਹਨ। ਇੱਕ ਵੀਡੀਓ ‘ਚ ਲੜਕਾ ਜੁੱਤੇ ਪਹਿਨ ਕੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਕਰਮਾ ‘ਚ ਖੜ੍ਹਾ ਦਿਖਾਈ ਦੇ ਰਿਹਾ ਹੈ ਤੇ ਫਿਰ ਇਸ ਤੋਂ ਬਾਅਦ ਕਾਰ ‘ਚ ਬੈਠ ਕੇ ਬਾਹਰ ਜਾਂਦਾ ਹੈ। ਉੱਥੇ ਹੀ, ਦੂਸਰੀ ਵੀਡੀਓ ‘ਚ ਸ੍ਰੀ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਦ੍ਰਿਸ਼ ਦਿਖਾਇਆ ਗਿਆ ਹੈ, ਜੋ ਕਿ ਸਿੱਖ ਮਰਿਯਾਦਾ ਦੇ ਖਿਲਾਫ਼ ਹੈ। ਤੀਸਰੇ ਵੀਡੀਓ ‘ਚ ਕਪਲ ਨੂੰ ਸ੍ਰੀ ਦਰਬਾਰ ਸਾਹਿਬ ‘ਚ ਇਤਰਾਜ਼ਯੋਗ ਹਰਕਤ ਕਰਦੇ ਹੋਏ ਦਿਖਾਇਆ ਗਿਆ ਹੈ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਅੰਮ੍ਰਿਤਸਰ ਨੇ 29 ਜਨਵਰੀ ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਆ),ਧਾਰਾ 353(2) ਤੇ 353(3) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੀ ਐਫਆਈਆਰ ਕਾਪੀ ਹੁਣ ਸਾਹਮਣੇ ਆਈ ਹੈ।

ਐਫਆਈਆਰ ਦੇ ਮੁਤਾਬਕ, ਇੰਸਟਾਗ੍ਰਾਮ ‘ਤੇ ਪੋਸਟ ਕੀਤੇ ਗਏ ਪਹਿਲੇ ਵੀਡੀਓ ‘ਚ ਇੱਕ ਲੜਕਾ ਜੁੱਤੇ ਪਹਿਣ ਕੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਕਰਮਾ ‘ਚ ਖੜ੍ਹਾ ਦਿਖਾਇਆ ਗਿਆ ਹੈ, ਜੋ ਸਿੱਖ ਮਰਿਯਾਦਾ ਦੇ ਵਿਰੁੱਧ ਹੈ। ਵੀਡੀਓ ‘ਚ ਅੱਗੇ ਇੱਕ ਕਾਰ ਨੂੰ ਪਰਕਰਮਾ ‘ਚ ਆਉਂਦੇ ਦਿਖਾਇਆ ਗਿਆ ਹੈ। ਜਿਸ ਤੋਂ ਬਾਅਦ ਉਹ ਲੜਕਾ ਕਾਰ ‘ਚ ਬੈਠ ਕੇ ਚਲਾ ਜਾਂਦਾ ਹੈ।

ਏਆਈ ਨਾਲ ਬਣਾਈ ਗਈ ਦੂਜੀ ਵੀਡੀਓ ‘ਚ ਸ੍ਰੀ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਦ੍ਰਿਸ਼ ਦਿਖਾਇਆ ਗਿਆ ਹੈ, ਜੋ ਕਿ ਸਿੱਖ ਧਰਮ ਦੀ ਮਰਿਯਾਦਾ ਦੇ ਖਿਲਾਫ਼ ਹੈ। ਨੌਜਵਾਨ ਨੇ ਏਆਈ ਜਨਰੇਟਡ ਤੀਸਰੇ ਵੀਡੀਓ ‘ਚ ਗੋਲਡਨ ਟੈਂਪਲ ਦੇ ਸਾਹਮਣੇ ਕਪਲ ਨੂੰ ਇਤਰਾਜ਼ਯੋਗ ਹਰਕਤ ਕਰਦੇ ਹੋਏ ਦਿਖਾਇਆ ਗਿਆ ਹੈ, ਜਿਸ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ। ਕਮੇਟੀ ਨੇ ਇਨ੍ਹਾਂ ਤਿੰਨਾਂ ਵੀਡੀਓ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਐਸਜੀਪੀਸੀ ਨੇ ਬਣਾਈ ਸੀ ਕਮੇਟੀ

ਐਸਜੀਪੀਸੀ ਨੇ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਦੇ ਦੁਰਉਪਯੋਗ ਨੂੰ ਗੰਭੀਰਤਾ ਨਾਲ ਲਿਆ ਹੈ। ਸਿੱਖ ਧਰਮ ਦੀ ਮਰਿਯਾਦਾ ਦੇ ਖਿਲਾਫ਼ ਏਆਈ ਤਕਨੀਕ ਦੇ ਮਦਦ ਨਾਲ ਬਣਾਈਆਂ ਜਾ ਰਹੀਆਂ ਵੀਡੀਓਜ਼, ਤਸਵੀਰਾਂ ਤੇ ਹੋਰ ਡਿਜੀਟਲ ਸਮੱਗਰੀ ਦੇ ਮਾਮਲਿਆਂ ‘ਤੇ ਨਿਯੰਤਰਣ ਰੱਖਣ ਦੇ ਲਈ ਐਸਜੀਪੀਸੀ ਨੇ ਇੱਕ ਵਿਸ਼ੇਸ਼ ਸਬ-ਕਮੇਟੀ ਦਾ ਗਠਨ ਕੀਤਾ ਸੀ। ਇਹ ਸਬ-ਕਮੇਟੀ ਏਆਈ ਨਾਲ ਜੁੜੀ ਸਮੱਗਰੀ ਮਾਮਲਿਆਂ ਨੂੰ ਰੋਕਣ ਲਈ ਠੋਸ ਸੁਝਾਅ ਦੇਵੇਗੀ, ਜੋ ਕਿ ਸਿੱਖ ਧਰਮ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।

Follow Us
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...