ਅੰਮ੍ਰਿਤਸਰ ਏਅਰਪੋਰਟ ਤੇ ਫਲਾਈਟ 17-18 ਘੰਟੇ ਲੇਟ, ਯਾਤਰੀਆਂ ਦਾ ਫੁੱਟਿਆ ਗੁੱਸਾ

Published: 

30 Aug 2026 12:19 PM IST

ਲੁਧਿਆਣਾ ਤੋਂ ਆਪਣੀ ਛੇ ਸਾਲ ਦੀ ਬੱਚੀ ਨਾਲ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਆਂਚਲ ਸੂਦ ਨੇ ਦੱਸਿਆ ਕਿ ਉਹ ਟੈਕਸੀ ਰਾਹੀਂ ਲੁਧਿਆਣਾ ਤੋਂ ਅੰਮ੍ਰਿਤਸਰ ਪਹੁੰਚੀ ਸੀ ਤੇ ਉਸ ਨੇ ਦੁਬਈ ਜਾਣਾ ਸੀ। ਉਨ੍ਹਾਂ ਮੁਤਾਬਕ ਪਹਿਲਾਂ ਫਲਾਈਟ ਦਾ ਸਮਾਂ ਸਵੇਰੇ ਕਰੀਬ 8 ਵਜੇ ਦਾ ਦੱਸਿਆ ਗਿਆ ਸੀ। ਇਸ ਤੋਂ ਬਾਅਦ ਫਲਾਈਟ ਦਾ ਸਮਾਂ 11 ਵਜੇ ਤੱਕ ਕਰ ਦਿੱਤਾ ਗਿਆ ਤੇ ਬਾਅਦ 'ਚ ਮੈਸੇਜ ਆਇਆ ਕਿ ਫਲਾਈਟ ਅਗਲੇ ਦਿਨ ਰਾਤ ਕਰੀਬ 2 ਵਜੇ ਰਵਾਨਾ ਹੋਵੇਗੀ।

ਅੰਮ੍ਰਿਤਸਰ ਏਅਰਪੋਰਟ ਤੇ ਫਲਾਈਟ 17-18 ਘੰਟੇ ਲੇਟ, ਯਾਤਰੀਆਂ ਦਾ ਫੁੱਟਿਆ ਗੁੱਸਾ

ਅੰਮ੍ਰਿਤਸਰ ਏਅਰਪੋਰਟ ’ਤੇ ਫਲਾਈਟ 17-18 ਘੰਟੇ ਲੇਟ, ਯਾਤਰੀਆਂ ਦਾ ਫੁੱਟਿਆ ਗੁੱਸਾ

ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ‘ਚ ਕਰੀਬ 17 ਤੋਂ 18 ਘੰਟਿਆਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਲਾਈਟ ਦੇ ਲੰਬੇ ਸਮੇਂ ਤੱਕ ਲੇਟ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਯਾਤਰੀਆਂ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਯਾਤਰੀਆਂ ਦਾ ਇਲਜ਼ਾਮ ਹੈ ਕਿ ਏਅਰਲਾਈਨ ਵੱਲੋਂ ਨਾ ਤਾਂ ਫਲਾਈਟ ਲੇਟ ਹੋਣ ਦਾ ਸਪੱਸ਼ਟ ਕਾਰਨ ਦੱਸਿਆ ਜਾ ਰਿਹਾ ਹੈ ਤੇ ਨਾ ਹੀ ਲੰਬੇ ਇੰਤਜ਼ਾਰ ਦੌਰਾਨ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਲੁਧਿਆਣਾ ਤੋਂ ਆਪਣੀ ਛੇ ਸਾਲ ਦੀ ਬੱਚੀ ਨਾਲ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਆਂਚਲ ਸੂਦ ਨੇ ਦੱਸਿਆ ਕਿ ਉਹ ਟੈਕਸੀ ਰਾਹੀਂ ਲੁਧਿਆਣਾ ਤੋਂ ਅੰਮ੍ਰਿਤਸਰ ਪਹੁੰਚੀ ਸੀ ਤੇ ਉਸ ਨੇ ਦੁਬਈ ਜਾਣਾ ਸੀ। ਉਨ੍ਹਾਂ ਮੁਤਾਬਕ ਪਹਿਲਾਂ ਫਲਾਈਟ ਦਾ ਸਮਾਂ ਸਵੇਰੇ ਕਰੀਬ 8 ਵਜੇ ਦਾ ਦੱਸਿਆ ਗਿਆ ਸੀ। ਇਸ ਤੋਂ ਬਾਅਦ ਫਲਾਈਟ ਦਾ ਸਮਾਂ 11 ਵਜੇ ਤੱਕ ਕਰ ਦਿੱਤਾ ਗਿਆ ਤੇ ਬਾਅਦ ‘ਚ ਮੈਸੇਜ ਆਇਆ ਕਿ ਫਲਾਈਟ ਅਗਲੇ ਦਿਨ ਰਾਤ ਕਰੀਬ 2 ਵਜੇ ਰਵਾਨਾ ਹੋਵੇਗੀ। ਆਂਚਲ ਸੂਦ ਨੇ ਕਿਹਾ ਕਿ ਇਸ ਤਰ੍ਹਾਂ ਕਰੀਬ 18 ਘੰਟਿਆਂ ਦੀ ਦੇਰੀ ਕਾਰਨ ਛੇ ਸਾਲ ਦੀ ਬੱਚੀ ਨਾਲ ਏਅਰਪੋਰਟ’ਤੇ ਇੰਨਾ ਲੰਮਾ ਸਮਾਂ ਇੰਤਜ਼ਾਰ ਕਰਨਾ ਬਹੁਤ ਮੁਸ਼ਕਲ ਹੈ।

ਆਂਚਲ ਸੂਦ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਏਅਰਲਾਈਨ ਦੀ ਹੈਲਪਲਾਈਨ ‘ਤੇ ਵੀ ਸੰਪਰਕ ਕੀਤਾ, ਜਿੱਥੇ ਫਲਾਈਟ ਲੇਟ ਹੋਣ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਪਿਛਲੇ ਕਈ ਦਿਨਾਂ ਤੋਂ ਤਕਨੀਕੀ ਸਮੱਸਿਆ ਸਾਹਮਣੇ ਆ ਰਹੀ ਹੈ ਤਾਂ ਯਾਤਰੀਆਂ ਨੂੰ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਕਿਉਂ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੇ ਜਹਾਜ਼ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜਤਾਈ ਤੇ ਕਿਹਾ ਕਿ ਤਕਨੀਕੀ ਸਮੱਸਿਆ ਦੀ ਸਥਿਤੀ ‘ਚ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।

ਆਂਚਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਨਿਰਧਾਰਤ ਸਮੇਂ ਤੋਂ ਜ਼ਿਆਦਾ ਦੇਰੀ ਹੋਣ ਤੇ ਯਾਤਰੀਆਂ ਨੂੰ ਨਿਯਮਾਂ ਅਨੁਸਾਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਪਰ ਉਨ੍ਹਾਂ ਦਾ ਇਲਜ਼ਾਮ ਹੈ ਕਿ ਇੰਨੀ ਲੰਮੀ ਦੇਰੀ ਦੇ ਬਾਵਜੂਦ ਉਨ੍ਹਾਂ ਨੂੰ ਹੋਟਲ, ਬਦਲਵੀਂ ਟਿਕਟ ਜਾਂ ਹੋਰ ਲੋੜੀਂਦੀ ਵਿਵਸਥਾ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਿਆਨਕ ਗਰਮੀ ‘ਚ ਛੋਟੀ ਬੱਚੀ ਨਾਲ ਏਅਰਪੋਰਟ ‘ਤੇ ਖੜ੍ਹੇ ਰਹਿਣਾ ਬਹੁਤ ਮੁਸ਼ਕਲ ਹੋ ਰਿਹਾ ਹੈ।

ਇਸੇ ਦੌਰਾਨ ਫਗਵਾੜਾ ਤੋਂ ਦੁਬਈ ਜਾਣ ਵਾਲੇ ਯਾਤਰੀ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਕਰੀਬ 250 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਏਅਰਪੋਰਟ ਪਹੁੰਚੇ ਸਨ। ਉਨ੍ਹਾਂ ਦੀ ਫਲਾਈਟ ਪਹਿਲਾਂ ਸਵੇਰੇ 8:40 ਵਜੇ ਦੀ ਸੀ, ਜਿਸ ਨੂੰ ਬਾਅਦ ‘ਚ 11 ਵਜੇ ਕਰ ਦਿੱਤਾ ਗਿਆ ਅਤੇ ਫਿਰ ਰਾਤ ਕਰੀਬ 2:30 ਵਜੇ ਦਾ ਸਮਾਂ ਦੱਸਿਆ ਗਿਆ। ਦੀਪਕ ਮੁਤਾਬਕ ਇਹ ਸਮਾਂ ਵੀ ਪੂਰੀ ਤਰ੍ਹਾਂ ਪੱਕਾ ਨਹੀਂ ਦੱਸਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਦੁਬਈ ‘ਚ ਆਪਣੀ ਡਿਊਟੀ ਜੁਆਇਨ ਕਰਨ ਲਈ ਜਾ ਰਹੇ ਸਨ, ਪਰ ਫਲਾਈਟ ‘ਚ ਦੇਰੀ ਕਾਰਨ ਹੁਣ ਉਨ੍ਹਾਂ ਦੀ ਨੌਕਰੀ ਤੇ ਸਮੇਂ ਸਿਰ ਡਿਊਟੀ ‘ਤੇ ਪਹੁੰਚਣ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ।

ਯਾਤਰੀਆਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਨ੍ਹਾਂ ਨੇ ਹੋਟਲ ਜਾਂ ਠਹਿਰਨ ਦੀ ਵਿਵਸਥਾ ਬਾਰੇ ਪੁੱਛਿਆ ਤਾਂ ਵੀ ਉਨ੍ਹਾਂ ਨੂੰ ਕੋਈ ਠੋਸ ਸਹਾਇਤਾ ਨਹੀਂ ਦਿੱਤੀ ਗਈ। ਕਈ ਯਾਤਰੀਆਂ ਨੇ ਏਅਰਲਾਈਨ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਫਲਾਈਟ ‘ਚ ਤਕਨੀਕੀ ਜਾਂ ਕੋਈ ਹੋਰ ਸਮੱਸਿਆ ਹੈ ਤਾਂ ਯਾਤਰੀਆਂ ਨੂੰ ਸਮੇਂ ਸਿਰ ਇਸ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਯਾਤਰਾ ਲਈ ਬਦਲਵੀਂ ਵਿਵਸਥਾ ਕਰ ਸਕਣ।

ਯਾਤਰੀਆਂ ਦਾ ਕਹਿਣਾ ਹੈ ਕਿ ਫਲਾਈਟ ਦੀ ਲੰਬੀ ਦੇਰੀ ਕਾਰਨ ਸਿਰਫ਼ ਉਨ੍ਹਾਂ ਦੀ ਯਾਤਰਾ ਹੀ ਪ੍ਰਭਾਵਿਤ ਨਹੀਂ ਹੋਈ, ਸਗੋਂ ਕਈ ਲੋਕਾਂ ਦੀ ਨੌਕਰੀ, ਡਿਊਟੀ ਤੇ ਅੱਗੇ ਦੀ ਕਨੈਕਟਿੰਗ ਯਾਤਰਾ ਵੀ ਪ੍ਰਭਾਵਿਤ ਹੋ ਸਕਦੀ ਹੈ। ਯਾਤਰੀਆਂ ਨੇ ਏਅਰਲਾਈਨ ਤੋਂ ਫਲਾਈਟ ਲੇਟ ਹੋਣ ਦਾ ਸਪੱਸ਼ਟ ਕਾਰਨ ਦੱਸਣ, ਯਾਤਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਤੇ ਨਿਯਮਾਂ ਅਨੁਸਾਰ ਰਿਫੰਡ ਜਾਂ ਬਦਲਵੀਂ ਯਾਤਰਾ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਹੈ।

Loading...
Unable to load recommendations.
Follow Us
Related Stories
ਕਬੱਡੀ ਜਗਤ ਲਈ ਇੱਕ ਹੋਰ ਸਦਮਾ, ਗੁਰਜੀਤ ਤੂਤ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਬੀਹਲੇਵਾਲਾ ਦੀ ਮੌਤ
ਕਰਜ਼ਾ ਮੁਆਫ਼ੀ, FTA ਤੇ WTO ਸਮਝੌਤੇ ਸਮੇਤ 13 ਮੰਗਾਂ ਨੂੰ ਲੈ ਕੇ ਪੱਕੇ ਮੋਰਚੇ, BKU ਉਗਰਾਹਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਕੀਤਾ ਸ਼ੁਰੂ
ਉਹੀ ਰੰਧਾਵਾ ਤੇ ਉਹੀ ਘਰ…, ਬਿਨਾਂ ਨਾਮ ਲਏ ਸੁਖਜਿੰਦਰ ਰੰਧਾਵਾ ਦਾ ਰਾਜਾ ਵੜਿੰਗ ‘ਤੇ ਪਲਟਵਾਰ!
ਗਹਿਣੇ ਚੋਰੀ ਦੇ ਇਲਜ਼ਾਮ ‘ਚ ਲੜਕੀ ਨੂੰ ਗੈਰ-ਕਾਨੂੰਨੀ ਹਿਰਾਸਤ ‘ਚ ਰੱਖ ਕੇ ਥਰਡ ਡਿਗਰੀ ਟਾਰਚਰ ਦਾ ਇਲਜ਼ਾਮ, ਸਿਰ ‘ਤੇ ਮਾਰੀਆਂ ਚੱਪਲਾਂ; ਸਰੀਰ ‘ਤੇ ਸੱਟਾਂ ਦੇ ਨਿਸ਼ਾਨ
‘ਸ਼ੁੱਧੀਕਰਨ’ ਵਿਵਾਦ: ਚੰਨੀ ਨੇ ਘੇਰੀ ਭਾਜਪਾ, ਬੋਲੇ- ਦਲਿਤ ਵਿਰੋਧੀ ਤੇ ਮਨੂਵਾਦੀ ਮਾਨਸਿਕਤਾ ਫਿਰ ਜੱਗ ਜ਼ਾਹਿਰ
ਗੂਗਲ ਦੀ ਮੋਟੀ ਤਨਖਾਹ ਛੱਡ ਪੰਜਾਬ ਪਰਤਿਆ ਨੌਜਵਾਨ, ਪਿੰਡ ਸ਼ੁਰੂ ਕੀਤਾ ਆਰਗੈਨਿਕ ਖੇਤੀ ਦਾ ਕਾਰੋਬਾਰ