ਸਰਹਿੰਦ ਰੇਲਵੇ ਸਟੇਸ਼ਨ ‘ਤੇ ਧਮਾਕਾ, ਮਾਲ ਗੱਡੀ ਦਾ ਇੰਜਣ ਨੁਕਸਾਨਿਆ, ਡਰਾਈਵਰ ਜ਼ਖ਼ਮੀ; RDX ਹਮਲੇ ਦਾ ਸ਼ੱਕ

Updated On: 

24 Jan 2026 11:34 AM IST

Sirhind railway station Explosion: ਫਤਿਹਗੜ੍ਹ ਸਾਹਿਬ ਦੇ ਸਰਹਿੰਦ ਨੇੜੇ ਡੀਐਫਸੀ ਲਾਈਨ 'ਤੇ ਹੋਏ ਧਮਾਕੇ ਨਾਲ ਟਰੈਕ ਨੂੰ ਨੁਕਸਾਨ ਪਹੁੰਚਿਆ। ਇਸ ਹਾਦਸੇ ਵਿੱਚ ਮਾਲ ਗੱਡੀ ਦੇ ਇੰਜਣ ਦਾ ਸ਼ੀਸ਼ਾ ਟੁੱਟ ਗਿਆ। ਇਸ ਹਾਦਸੇ ਵਿੱਚ ਡਰਾਈਵਰ ਵੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਮੌਕੇ ਤੋਂ ਤਾਰਾਂ ਵੀ ਬਰਾਮਦ ਕੀਤੀਆਂ।

ਸਰਹਿੰਦ ਰੇਲਵੇ ਸਟੇਸ਼ਨ ਤੇ ਧਮਾਕਾ, ਮਾਲ ਗੱਡੀ ਦਾ ਇੰਜਣ ਨੁਕਸਾਨਿਆ, ਡਰਾਈਵਰ ਜ਼ਖ਼ਮੀ; RDX ਹਮਲੇ ਦਾ ਸ਼ੱਕ
Follow Us On

ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਰੇਲਵੇ ਲਾਈਨ ‘ਤੇ ਇੱਕ ਜ਼ੋਰਦਾਰ ਧਮਾਕਾ ਹੋਇਆ ਹੈ। ਜਿਸ ਵਿੱਚ ਇੱਕ ਮਾਲ ਗੱਡੀ ਦਾ ਇੰਜਣ ਨੁਕਸਾਨਿਆ ਗਿਆ ਅਤੇ ਉਸ ਦਾ ਡਰਾਈਵਰ ਜ਼ਖਮੀ ਹੋ ਗਿਆ। ਇਹ ਧਮਾਕਾ ਬੇਹੱਦ ਖਤਰਨਾਕ ਸੀ। ਇਸ ਵਿੱਚ RDX ਦੀ ਵਰਤੋਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਗਣਤੰਤਰ ਦਿਵਸ ਤੋਂ 48 ਘੰਟੇ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਘਟਨਾ ਸ਼ੁਕਰਵਾਰ ਰਾਤ ਕਰੀਬ 11 ਵਜੇ ਵਾਪਰੀ। ਸਰਹਿੰਦ ਨੇੜੇ ਡੀਐਫਸੀ ਲਾਈਨ ‘ਤੇ ਹੋਏ ਧਮਾਕੇ ਨਾਲ ਟਰੈਕ ਨੂੰ ਨੁਕਸਾਨ ਪਹੁੰਚਿਆ। ਇਸ ਹਾਦਸੇ ਵਿੱਚ ਮਾਲ ਗੱਡੀ ਦੇ ਇੰਜਣ ਦਾ ਸ਼ੀਸ਼ਾ ਟੁੱਟ ਗਿਆ। ਇਸ ਹਾਦਸੇ ਵਿੱਚ ਡਰਾਈਵਰ ਵੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਮੌਕੇ ਤੋਂ ਤਾਰਾਂ ਵੀ ਬਰਾਮਦ ਕੀਤੀਆਂ।

ਹਾਦਸੇ ਵਿੱਚ ਮਾਲ ਗੱਡੀ ਦਾ ਡਰਾਈਵਰ ਜ਼ਖ਼ਮੀ

ਮਿਲੀ ਜਾਣਕਾਰੀ ਦਾ ਇੰਜਣ ਜਿਵੇਂ ਹੀ ਖਾਨਪੁਰ ਫਾਟਕਾ ਦੇ ਨੇੜ ਪਹੁੰਚਿਆ, ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਇਹ ਧਮਾਕਾ ਇੰਨ੍ਹਾਂ ਜ਼ੋਰਦਾਰ ਸੀ ਕਿ ਰੇਲਵੇ ਲਾਈਨ ਦਾ ਲਗਭਗ ਤਿੰਨ ਤੋਂ ਚਾਰ ਫੁੱਟ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਉੱਡ ਗਿਆ। ਇਸ ਦੌਰਾਨ, ਮਾਲ ਗੱਡੀ ਦੇ ਡਰਾਈਵਰ ਦੇ ਇੰਜਣ ਨੂੰ ਕਾਫੀ ਸੱਟਾਂ ਵੀ ਲੱਗਈਆਂ। ਜਿਸ ਨੂੰ ਇਲਾਜ਼ ਦੇ ਲਈ ਹਸਪਤਾਲ ਪਹੁੰਚਿਆ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਰੇਲਵੇ ਅਧਿਕਾਰੀਆਂ ਨੂੰ ਤੁਰੰਤ ਇਸ ਬਾਰੇ ਸੂਚਨਾ ਦਿੱਤੀ ਗਈ।

ਪੁਲਿਸ ਹਰ ਐਂਗਲ ਤੋਂ ਕਰ ਰਹੀ ਜਾਂਚ

ਇਸ ਧਮਾਕੇ ਦੀ ਪੁਸ਼ਟੀ ਪੁਲਿਸ ਦੇ ਅਧਿਕਾਰੀ ਵੀ ਕਰ ਰਹੇ ਹਨ। ਇਹ ਧਮਾਕਾ ਕਿਵੇਂ ਹੋਇਆ ਪੁਲਿਸ ਦੇ ਅਧਿਕਾਰੀ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਰਹੇ ਹਨ। ਪੁਲਿਸ ਇਸ ਧਮਾਕੇ ਦੀ ਜਾਂਚ ਵੱਖ- ਵੱਖ ਐਂਗਲਾਂ ਤੋਂ ਕਰ ਰਹੀ ਹੈ। ਪਰ ਧਮਾਕੇ ਸਬੰਧੀ ਜਿਲ੍ਹਾ ਪੁਲਿਸ ਵੱਲੋਂ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਧਮਾਕੇ ਵਿੱਚ ਮਾਲ ਗੱਡੀ ਦੇ ਸੁਰੱਖਿਆ ਅਫਸਰ ਸ੍ਰੀ ਅਨਿਲ ਸ਼ਰਮਾ ਸੇਫਟੀ ਅਫਸਰ DFCC ਨੂੰ ਬਹੁਤ ਮਾਮੂਲੀ ਸੱਟ ਲਗਈਆਂ ਹਨ, ਹੁਣ ਉਹ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਹਨ।