ਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਿਆ, SGPC ਤੇ ਸੁਖਬੀਰ ਬਾਦਲ ਨੇ ਜਤਾਇਆ ਵਿਰੋਧ

Updated On: 

27 Jul 2025 12:53 PM IST

ਪੇਪਰ ਦੇਣ ਤੋਂ ਰੋਕੇ ਜਾਣ ਤੋਂ ਬਾਅਦ ਲੜਕੀ ਨੇ ਇੱਕ ਵੀਡੀਓ ਬਣਾ ਕੇ ਇਸ ਮੁੱਦੇ ਨੂੰ ਲੋਕਾਂ ਸਾਹਮਣੇ ਰੱਖਿਆ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਲੜਕੀ ਕਹਿ ਰਹੀ ਹੈ ਕਿ ਸੁਰੱਖਿਆ ਜਾਂਚ ਦੌਰਾਨ ਉਸ ਨੂੰ ਕਿਹਾ ਗਿਆ ਕਿ ਉਹ ਕਕਾਰ ਜਿਵੇਂ ਕੀ ਕੜਾ, ਕਿਰਪਾਨ ਤੇ ਹੋਰ ਕਕਾਰ ਹਟਾ ਦੇਵੇ। ਉਸ ਨੇ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ।

ਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਿਆ, SGPC ਤੇ ਸੁਖਬੀਰ ਬਾਦਲ ਨੇ ਜਤਾਇਆ ਵਿਰੋਧ
Follow Us On

ਜੈਪੁਰ ਦੀ ਪੂਰਨਿਮਾ ਯੂਨੀਵਰਸਿਟੀ ‘ਚ ਆਯੋਜਿਤ ਸਿਵਲ ਜੱਜ ਦੀ ਪ੍ਰੀਖਿਆ ਦੌਰਾਨ ਪੰਜਾਬ ਦੀ ਇੱਕ ਸਿੱਖ ਲੜਕੀ, ਗੁਰਪ੍ਰੀਤ ਕੌਰ ਨੂੰ ਪੇਪਰ ਦੇਣ ਤੋ ਰੋਕ ਦਿੱਤਾ ਗਿਆ। ਇਸ ਦੇ ਪਿੱਛੇ ਕਾਰਨ ਲੜਕੀ ਦੇ ਕਕਾਰਾਂ ਨੂੰ ਦੱਸਿਆ ਗਿਆ। ਗੁਰਪ੍ਰੀਤ ਕੌਰ ਤਰਨਤਾਰਨ ਜਿਲ੍ਹੇ ਦੇ ਖਡੂਰ ਸਾਹਿਬ ਦੀ ਰਹਿਣ ਵਾਲੀ ਹੈ।

ਪੇਪਰ ਦੇਣ ਤੋਂ ਰੋਕੇ ਜਾਣ ਤੋਂ ਬਾਅਦ ਲੜਕੀ ਨੇ ਇੱਕ ਵੀਡੀਓ ਬਣਾ ਕੇ ਇਸ ਮੁੱਦੇ ਨੂੰ ਲੋਕਾਂ ਸਾਹਮਣੇ ਰੱਖਿਆ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਲੜਕੀ ਕਹਿ ਰਹੀ ਹੈ ਕਿ ਸੁਰੱਖਿਆ ਜਾਂਚ ਦੌਰਾਨ ਉਸ ਨੂੰ ਕਿਹਾ ਗਿਆ ਕਿ ਉਹ ਕਕਾਰ ਜਿਵੇਂ ਕੀ ਕੜਾ, ਕਿਰਪਾਨ ਤੇ ਹੋਰ ਕਕਾਰ ਹਟਾ ਦੇਵੇ। ਉਸ ਨੇ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ।

ਐਸਜੀਪੀਸੀ ਨੇ ਲਿਆ ਨੋਟਿਸ

ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਿੱਖ ਧਰਮ ਖਿਲਾਫ਼ ਇੱਕ ਸਿੱਧਾ ਅਪਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਚ ਕਕਾਰਾਂ ਦੀ ਆਪਣੀ ਧਾਰਮਿਕ ਪਹਿਚਾਣ ਹੈ ਤੇ ਇਹ ਸਾਡਾ ਅਣਖਿੜਵਾਂ ਹਿੱਸਾ ਹਨ ਤੇ ਸੰਵਿਧਾਨ ਚ ਵੀ ਸਾਨੂੰ ਸੁਤੰਤਰਤਾ ਦਾ ਅਧਿਕਾਰ ਪ੍ਰਾਪਤ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਪੁੱਛਿਆ ਕਿ ਅਦਾਲਤ ਚ ਸਿੱਖ ਵਕੀਲ ਤੇ ਜੱਜ ਆਪਣੇ ਧਾਰਮਿਕ ਪ੍ਰਤੀਕਾਂ ਨਾਲ ਬੈਠ ਸਕਦੇ ਹਨ ਤਾਂ ਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਕਿਉਂ ਰੋਕਿਆ ਗਿਆ।

ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਚੁੱਕਿਆ ਮੁੱਦਾ

ਸੁਖਬੀਰ ਬਾਦਲ ਨੇ ਜਤਾਇਆ ਵਿਰੋਧ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇਸ ਮੁੱਦੇ ਨੂੰ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਕਕਾਰ ਸਿੱਖਾਂ ਦਾ ਅਣਖਿੜਵਾਂ ਹਿੱਸਾ ਹਨ। ਸੰਵਿਧਾਨ ਸਾਨੂੰ ਆਪਣੇ ਧਰਮ ਅਨੁਸਾਰ ਰਹਿਣ ਦਾ ਅਧਿਕਾਰ ਦਿੰਦਾ ਹੈ। ਇਹ ਵਿਤਕਰਾ ਸਿੱਧਾ ਸਾਡੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਇਸ ਮੁੱਦੇ ‘ਤੇ ਪੁਖ਼ਤਾ ਕਦਮ ਚੁੱਕਣ ਦੀ ਮੰਗ ਕੀਤੀ ਹੈ।