ਮੂਸੇਵਾਲਾ ਦੀ ਥਾਰ ਦੀ ਕੋਰਟ ‘ਚ ਪੇਸ਼ੀ, AK 47 ਵੀ ਆਈ ਜਿਸ ‘ਚੋ ਚੱਲੀ ਸੀ ਪਹਿਲੀ ਗੋਲੀ

Updated On: 

13 Dec 2024 15:36 PM

Sidhu Moosewala: ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਕੇਸ ਸੁਣ ਰਹੀ ਹੈ। ਜਿੱਥੇ ਕੋਰਟ ਵਿੱਚ ਕਤਲ ਮਾਮਲੇ ਨਾਲ ਸਬੰਧਿਤ ਸਬੂਤ ਪੇਸ਼ ਕੀਤੇ ਗਏ ਹਨ। ਪੁਲਿਸ ਨੇ ਅਦਾਲਤ ਚ 3 ਗੱਡੀਆਂ ਪੇਸ਼ ਕੀਤੀਆਂ ਹਨ। ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਦੀ ਥਾਰ, ਬੋਲੇਰੋ ਕਾਰ ਜਿਸ ਵਿੱਚ ਸਿੱਧੂ ਮੂਸੇਵਾਲਾ ਤੇ ਪਹਿਲੀ ਗੋਲੀ ਚਲਾਉਣ ਵਾਲਾ ਗੈਂਗਸਟਰ ਮਨੂੰ ਖੋਸਾ ਬੈਠਾ ਹੋਇਆ ਸੀ।

ਮੂਸੇਵਾਲਾ ਦੀ ਥਾਰ ਦੀ ਕੋਰਟ ਚ ਪੇਸ਼ੀ, AK 47 ਵੀ ਆਈ ਜਿਸ ਚੋ ਚੱਲੀ ਸੀ ਪਹਿਲੀ ਗੋਲੀ

ਮਾਨਸਾ ਕੋਰਟ ਚ ਪੇਸ਼ ਕੀਤੀ ਗਈ ਮੂਸੇਵਾਲਾ ਦੀ ਥਾਰ

Follow Us On

ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨਾਲ ਸਬੰਧਿਤ ਸਬੂਤਾਂ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਸਾਰੇ ਸਬੂਤਾਂ ਨੂੰ ਪੇਸ਼ ਕਰਨ ਲਈ ਕਿਹਾ ਸੀ। ਜੋ ਮੂਸੇਵਾਲਾ ਦੀ ਕਾਰ ਪੇਸ਼ ਕੀਤੀ ਗਈ ਹੈ। ਉਸ ਉੱਪਰ ਗੋਲੀਆਂ ਦੇ ਨਿਸ਼ਾਨ ਸਪੱਸ਼ਟ ਦੇਖੇ ਜਾ ਸਕਦੇ ਹਨ।

29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਰਕੇ ਵਿਖੇ ਗੈਂਗਸਟਰਾਂ ਨੇ ਗੋਲੀਆਂ ਮਾਰਕੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਸਿੱਧੂ ਦਾ ਕਤਲ ਕੀਤਾ ਹੈ।

3 ਗੱਡੀਆਂ ਕੀਤੀਆਂ ਪੇਸ਼

ਪੁਲਿਸ ਨੇ ਅਦਾਲਤ ਚ 3 ਗੱਡੀਆਂ ਪੇਸ਼ ਕੀਤੀਆਂ ਹਨ। ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਦੀ ਥਾਰ, ਬੋਲੇਰੋ ਕਾਰ ਜਿਸ ਵਿੱਚ ਸਿੱਧੂ ਮੂਸੇਵਾਲਾ ਤੇ ਪਹਿਲੀ ਗੋਲੀ ਚਲਾਉਣ ਵਾਲਾ ਗੈਂਗਸਟਰ ਮਨੂੰ ਖੋਸਾ ਬੈਠਾ ਹੋਇਆ ਸੀ। ਤੀਜੀ ਕੋਰੋਲਾ ਗੱਡੀ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ।

AK 47 ਚੋਂ ਚੱਲੀ ਸੀ ਪਹਿਲੀ ਗੋਲੀ

ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਤੇ ਹੋਏ ਹਮਲੇ ਦੀ ਪਹਿਲੀ ਗੋਲੀ AK 47 ਗੰਨ ਵਿੱਚੋਂ ਚੱਲੀ ਸੀ। ਜੋ ਗੈਂਗਸਟਰ ਮਨੂੰ ਖੋਸਾ ਦੇ ਹੱਥ ਵਿੱਚ ਸੀ। ਕਤਲ ਤੋਂ ਬਾਅਦ ਜਾਂਚ ਦੌਰਾਨ ਪੁਲਿਸ ਨੇ ਇਹ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਸੀ।

ਮੁਲਜ਼ਮ ਵੀ ਹੋਏ ਪੇਸ਼

ਮੁਲਜ਼ਮਾਂ ਨੂੰ ਭਾਰੀ ਸੁਰੱਖਿਆ ਵਿੱਚ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਵਿੱਚ ਸ਼ੂਟਰ ਪ੍ਰਿਯਵਰਤ ਫੌਜੀ ਅੰਕਿਤ ਸਰਸਾ, ਦੀਪਕ ਮੁੰਡੀ, ਕਸ਼ਿਸ ਅਤੇ ਸੰਦੀਪ ਕੇਕੜਾ ਨੂੰ ਪੇਸ਼ ਕੀਤਾ ਗਿਆ। ਇਸ ਪੇਸ਼ੀ ਵਿੱਚ ਘਟਨਾਵਾਂ ਵਿੱਚ ਵਰਤੇ ਗਏ ਵਾਹਨਾਂ ਦੀ ਵੀ ਸਨਾਖਤ ਵੀ ਕੀਤੀ ਗਈ।

ਪਰਿਵਾਰ ਨੇ ਕੀਤੀ ਸੀ ਥਾਰ ਦੀ ਮੰਗ

ਕੁੱਝ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਸੀ ਕਿ ਜਿਸ ਗੱਡੀ (ਥਾਰ) ਵਿੱਚ ਮੂਸੇਵਾਲਾ ਦਾ ਕਤਲ ਹੋਇਆ ਹੈ। ਉਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇ। ਫਿਲਹਾਲ ਇਹ ਥਾਂ ਪੁਲਿਸ ਦੀ ਕਸਟਡੀ ਵਿੱਚ ਹੈ।