SGPC ਦਾ ਯੂਟਿਊਬ ਚੈਨਲ ਸਸਪੈਂਡ, ਪਲੈਟਫਾਰਮ ਨੇ ਕਿਉਂ ਚੁੱਕਿਆ ਇਹ ਕਦਮ? ਹੁਣ ਇੱਥੇ ਦੇਖੋ ਲਾਈਵ ਪ੍ਰਸਾਰਣ
SGPC Channel Suspend: ਯੂਟਿਊਬ ਅਨੁਸਾਰ, 31 ਅਕਤੂਬਰ 2025 ਨੂੰ ਅਪਲੋਡ ਕੀਤੀ ਗਈ ਇੱਕ ਵੀਡੀਓ 'ਤੇ ਉਨ੍ਹਾਂ ਦੀ ਨੀਤੀ ਤਹਿਤ ਇਤਰਾਜ਼ ਜਤਾਇਆ ਗਿਆ ਹੈ। ਵੀਡੀਓ 'ਚ ਸਿੱਖ ਪ੍ਰਚਾਰਕ ਵੱਲੋਂ ਸਿੱਖ ਇਤਿਹਾਸ ਨਾਲ ਜੁੜੇ ਤੱਥਾਂ ਤੇ 1984 ਦੀਆਂ ਘਟਨਾਵਾਂ ਨਾਲ ਸਬੰਧਤ ਜਾਣਕਾਰੀ ਦਿੱਤੀ ਜਾ ਰਹੀ ਸੀ।
SGPC ਦਾ ਯੂਟਿਊਬ ਚੈਨਲ ਸਸਪੈਂਡ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਅਧਿਕਾਰਤ ਯੂਟਿਊਬ ਚੈਨਲ- ਐਸਜੀਪੀਸੀ, ਸ੍ਰੀ ਅੰਮ੍ਰਿਤਸਰ ਨੂੰ ਯੂਟਿਊਬ ਨੇ ਆਪਣੀ ਨੀਤੀ ਦੇ ਉਲੰਘਣ ਦਾ ਹਵਾਲਾ ਦਿੰਦੇ ਹੋਏ ਇੱਕ ਹਫ਼ਤੇ ਲਈ ਸਸਪੈਂਡ ਕਰ ਦਿੱਤਾ ਹੈ। 19 ਨਵੰਬਰ, 2025 ਦੀ ਸ਼ਾਮ, ਜਦੋਂ ਪ੍ਰਤੀ ਦਿਨ ਵਾਂਗ ਗੁਰਬਾਣੀ ਦਾ ਲਾਈਵ ਪ੍ਰਸਾਰਣ ਚੱਲ ਰਿਹਾ ਸੀ, ਉਸੇ ਦੌਰਾਨ ਚੈਨਲ ਸਸਪੈਂਡ ਕਰ ਦਿੱਤਾ ਗਿਆ।
ਕੀ ਕੀਤਾ ਚੈਨਲ ਸਸਪੈਂਡ?
ਯੂਟਿਊਬ ਅਨੁਸਾਰ, 31 ਅਕਤੂਬਰ 2025 ਨੂੰ ਅਪਲੋਡ ਕੀਤੀ ਗਈ ਇੱਕ ਵੀਡੀਓ ‘ਤੇ ਉਨ੍ਹਾਂ ਦੀ ਨੀਤੀ ਤਹਿਤ ਇਤਰਾਜ਼ ਜਤਾਇਆ ਗਿਆ ਹੈ। ਵੀਡੀਓ ‘ਚ ਸਿੱਖ ਪ੍ਰਚਾਰਕ ਵੱਲੋਂ ਸਿੱਖ ਇਤਿਹਾਸ ਨਾਲ ਜੁੜੇ ਤੱਥਾਂ ਤੇ 1984 ਦੀਆਂ ਘਟਨਾਵਾਂ ਨਾਲ ਸਬੰਧਤ ਜਾਣਕਾਰੀ ਦਿੱਤੀ ਜਾ ਰਹੀ ਸੀ।
ਵੀਡੀਓ ‘ਚ ਸਿੱਖ ਯੋਧਿਆਂ ਬਾਰੇ ਇਤਿਹਾਸਕ ਵਿਚਾਰ ਸਾਂਝੇ ਕੀਤੇ ਗਏ ਸਨ, ਜਿਸ ਨੂੰ ਯੂਟਿਊਬ ਦੀ ਕੰਟੈਂਟ ਗਾਈਡਲਾਈਨ ਦਾ ਉਲੰਘਣ ਮੰਨਿਆ ਗਿਆ। ਇਸ ਦੇ ਚੱਲਦੇ ਚੈਨਲ ਦੀ ਗਤਿਵਿਧਿਆਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ।
ਐਸਜੀਪੀਸੀ ਨੇ ਕੀ ਚੁੱਕਿਆ ਕਦਮ?
ਐਸਜੀਪੀਸੀ ਨੇ ਯੂਟਿਊਬ ਨੂੰ ਆਪਣਾ ਸਿੱਖ ਦ੍ਰਿਸ਼ਟੀਕੋਣ ਤੇ ਵੀਡੀਓ ਦਾ ਇਤਿਹਾਸਕ ਦ੍ਰਿਸ਼ਟੀਕੋਣ ਵਿਸਤਾਰ ਨਾਲ ਭੇਜ ਦਿੱਤਾ ਹੈ। ਐਸਜੀਪੀਸੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਸਾਰਣ ਕੀਤੀ ਗਈ ਸਮੱਗਰੀ ਸਿੱਖ ਇਤਿਹਾਸ ਦਾ ਹਿੱਸਾ ਹੈ ਤੇ ਇਸ ਦਾ ਉਦੇਸ਼ ਕੇਵਲ ਧਾਰਮਿਕ ਤੇ ਇਤਿਹਾਸਕ ਜਾਣਕਾਰੀ ਸਾਂਝੀ ਕਰਨਾ ਸੀ। ਫਿਲਹਾਲ ਐਸਜੀਪੀਸੀ ਵੱਲੋਂ ਇਸ ਮਾਮਲੇ ‘ਚ ਹੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਸ ਚੈਨਲ ‘ਤੇ ਦੇਖੋ ਲਾਈਵ ਪ੍ਰਸਾਰਣ
ਇਸ ਵਿਚਕਾਰ ਐਸਜੀਪੀਸੀ ਨੇ ਦੁਨੀਆ ਭਰ ਦੀਆਂ ਸੰਗਤਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਗੁਰਬਾਣੀ ਤੇ ਕੀਰਤਨ ਦਾ ਸਿੱਧਾ ਪ੍ਰਸਾਰਨ ਦੇਖਣ ਲਈ ਐਸਜੀਪੀਸੀ ਦੇ ਦੂਜੇ ਚੈਨਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨਾਲ ਜੁੜਨ। ਐਸਜੀਪੀਸੀ ਨੇ ਕਿਹਾ ਕਿ ਮੁੱਖ ਚੈਨਲ ਬਹਾਲ ਹੋਣ ਤੱਕ ਗੁਰਬਾਣੀ ਦਾ ਨਿਯਮਤ ਪ੍ਰਸਾਰਣ ਬਿਨਾਂ ਕਿਸੇ ਰੁਕਾਵਟ ਤੋਂ ਜਾਰੀ ਰਹੇਗਾ। ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਤੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਯੂਟਿਊਬ ਵੱਲੋਂ ਐਸਜੀਪੀਸੀ ਦੇ ਚੈਨਲ ਦੇ ਸਸਪੈਂਸ਼ਨ ‘ਤੇ ਕਿਹਾ ਕਿ ਇਹ ਫੈਸਲਾ ਸਹੀ ਨਹੀਂ। ਜਦੋਂ ਕਰੋੜਾਂ ਸ਼ਰਧਾਲੂ ਘਰ ਬੈਠੇ ਐਸਜੀਪੀਸੀ ਦੇ ਯੂਟਿਊਬ ਚੈਨਲ ‘ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦੇਖ ਰਹੇ ਸਨ। ਉਸੇ ਸਮੇਂ ਚੈਨਲ ਸਸਪੈਂਡ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਲਾਈਵ ਪ੍ਰਸਾਰਣ ਜਲਦੀ ਹੀ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ
