ਉਪ-ਰਾਸ਼ਟਰਪਤੀ ਚੋਣਾਂ ਦਾ ਬਾਈਕਾਟ ਕਰੇਗਾ ਸ਼੍ਰੋਮਣੀ ਅਕਾਲੀ ਦਲ

Updated On: 

08 Sep 2025 20:06 PM IST

ਇਹ ਫੈਸਲਾ ਪੰਜਾਬ 'ਚ ਪੈ ਰਹੀ ਹੜ੍ਹਾਂ ਦੀ ਮਾਰ ਨੂੰ ਦੇਖਦੇ ਹੋਏ ਲਿਆ ਗਿਆ ਹੈ। ਅਕਾਲੀ ਦਲ ਕਿਸੇ ਵੀ ਧਿਰ ਨੂੰ ਵੇਟ ਨਹੀਂ ਦੇਣਗੇ। ਇਸ ਸਮੇਂ ਅਕਾਲੀ ਦਲ ਦੇ ਵਰਕਰ ਹੜ੍ਹਾਂ ਚ ਵਿਅਸਤ ਹਨ ਇਸ ਲਈ ਵੋਟ ਨਹੀਂ ਕਰਨਗੇ।

ਉਪ-ਰਾਸ਼ਟਰਪਤੀ ਚੋਣਾਂ ਦਾ ਬਾਈਕਾਟ ਕਰੇਗਾ ਸ਼੍ਰੋਮਣੀ ਅਕਾਲੀ ਦਲ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੁਰਾਣੀ

Follow Us On

ਸ਼੍ਰੋਮਣੀ ਅਕਾਲੀ ਦਲ ਨੇ ਉਪ-ਰਾਸ਼ਟਰਪਤੀ ਦੀ ਉਪ ਚੋਣ ਦਾ ਬਾਈਕਾਟ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਫੈਸਲਾ ਪੰਜਾਬ ‘ਚ ਪੈ ਰਹੀ ਹੜ੍ਹਾਂ ਦੀ ਮਾਰ ਨੂੰ ਦੇਖਦੇ ਹੋਏ ਲਿਆ ਗਿਆ ਹੈ। ਅਕਾਲੀ ਦਲ ਕਿਸੇ ਵੀ ਧਿਰ ਨੂੰ ਵੇਟ ਨਹੀਂ ਦੇਣਗੇ। ਇਸ ਸਮੇਂ ਅਕਾਲੀ ਦਲ ਦੇ ਵਰਕਰ ਹੜ੍ਹਾਂ ਚ ਵਿਅਸਤ ਹਨ ਇਸ ਲਈ ਵੋਟ ਨਹੀਂ ਕਰਨਗੇ। ਇਹ ਫੈਸਲਾ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਮੰਗਲਵਾਰ ਉਪ-ਰਾਸ਼ਟਰਪਤੀ ਦੀ ਚੋਣ ਹੋਣੀ ਹੈ ਤੇ ਇੱਕ ਦਿਨ ਪਹਿਲਾਂ ਇਹ ਫੈਸਲਾ ਲਿਆ ਜਾ ਰਿਹਾ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹੈ। ਪੰਜਾਬੀ ਹਰ ਮਾੜੇ ਸਮੇਂ ਚ ਲੋਕਾਂ ਦੀ ਮਦਦ ਕਰਦੇ ਹਨ, ਪਰ ਪੰਜਾਬ ਨੂੰ ਕੋਈ ਮਦਦ ਨਹੀਂ ਮਿਲ ਰਹੀ ਹੈ। ਇਸ ਲਈ ਅਸੀਂ ਇਸ ਸਮੇਂ ਲੋਕਾਂ ਨਾਲ ਖੜ੍ਹੇ ਹਾਂ, ਅਤੇ ਪਾਰਲੀਮੈਂਟਰ ਚ ਵੋਟ ਸਾਡੇ ਲਈ ਅਹਿਮ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕੀ ਦੇਸ਼ ਦਾ ਕੋਈ ਵੀ ਆਗੂ ਪੰਜਾਬ ਨਾਲ ਨਹੀਂ ਖੜ੍ਹਾ ਹੈ ਤੇ ਇਸ ਲਈ ਪਾਰਟੀ ਨੇ ਇਹ ਫੈਸਲਾ ਲਿਆ ਹੈ।

9 ਸਤੰਬਰ ਨੂੰ ਹੋਣਗੀਆਂ ਚੋਣਾਂ

ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ ਤੇ ਸ਼ਾਮ 5 ਵਜੇ ਖਤਮ ਹੋਵੇਗੀ। ਇੰਡੀਆ ਬਲਾਕ ਨੇ ਜਸਟਿਸ (ਸੇਵਾਮੁਕਤ) ਬੀ ਸੁਦਰਸ਼ਨ ਰੈੱਡੀ ਨੂੰ ਮੈਦਾਨ ਵਿੱਚ ਉਤਾਰਿਆ ਹੈ ਅਤੇ ਐਨਡੀਏ ਨੇ ਸੀਪੀ ਰਾਧਾਕ੍ਰਿਸ਼ਨਨ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਉਪ ਰਾਸ਼ਟਰਪਤੀ ਦੀ ਚੋਣ ਸੰਸਦ ਦੇ ਦੋਵਾਂ ਸਦਨਾਂ ਦੇ ਸੰਸਦ ਮੈਂਬਰਾਂ ਵਾਲੇ ਇੱਕ ਚੋਣ ਮੰਡਲ ਦੁਆਰਾ ਕੀਤੀ ਜਾਂਦੀ ਹੈ। ਉਪ ਰਾਸ਼ਟਰਪਤੀ ਦੀ ਚੋਣ ਸੰਵਿਧਾਨ ਦੇ ਅਨੁਛੇਦ 64 ਅਤੇ 68 ਦੇ ਉਪਬੰਧਾਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। 21 ਜੁਲਾਈ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਜਗਦੀਪ ਧਨਖੜ ਦੁਆਰਾ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇਣ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਗਿਆ ਸੀ।