ਸੁਖਬੀਰ ਬਾਦਲ ਦੇ ਬਰਾਬਰ ਚੁਣਿਆ ਜਾਵੇਗਾ ਨਵਾਂ ਪ੍ਰਧਾਨ! ਭਰਤੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਨੂੰ ਦੇ ਸਕਦੀ ਕਮਾਨ
Shiromani Akali Dal New President: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮ 'ਤੇ ਬਣਾਈ ਗਈ ਭਰਤੀ ਕਮੇਟੀ ਵੱਲੋਂ ਪੰਜਾਬ, ਬਾਹਰਲੇ ਸੂਬਿਆਂ ਤੇ ਵਿਦੇਸ਼ਾ 'ਚ 15 ਲੱਖ ਵਰਕਰਾਂ ਦੀ ਭਰਤੀ ਦਾ ਦਾਅਵਾ ਕਰਦਿਆ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਹੁਣ ਸੋਮਵਾਰ ਨੂੰ ਇਜਲਾਸ ਸੱਦਿਆ ਗਿਆ ਹੈ। ਇਹ ਧੜਾ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਚੋਣ ਨਿਸ਼ਾਨੇ ਤੱਕੜੀ 'ਤੇ ਦਾਅਵਾ ਕਰਦੇ ਹੋਏ, ਖੁਦ ਨੂੰ ਅਸਲੀ ਅਕਾਲੀ ਦਲ ਐਲਾਨ ਕਰ ਸਕਦਾ ਹੈ।
ਪੰਜਾਬ ਦੀ ਪੰਥਕ ਰਾਜਨੀਤੀ ਦੇ ਲਈ ਅੱਜ ਵੱਡਾ ਦਿਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਗਠਿਤ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਅੱਜ ਨਵੇਂ ਪ੍ਰਧਾਨ ਦਾ ਐਲਾਨ ਕਰੇਗੀ। ਭਰਤੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਮਿਲ ਕੇ ਅੱਜ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਇਜਲਾਸ ਕਰੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮ ‘ਤੇ ਬਣਾਈ ਗਈ ਭਰਤੀ ਕਮੇਟੀ ਵੱਲੋਂ ਪੰਜਾਬ, ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ‘ਚ 15 ਲੱਖ ਵਰਕਰਾਂ ਦੀ ਭਰਤੀ ਦਾ ਦਾਅਵਾ ਕਰਦਿਆ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਹੁਣ ਸੋਮਵਾਰ ਨੂੰ ਇਜਲਾਸ ਸੱਦਿਆ ਗਿਆ ਹੈ। ਇਹ ਧੜਾ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਚੋਣ ਨਿਸ਼ਾਨੇ ਤੱਕੜੀ ‘ਤੇ ਦਾਅਵਾ ਕਰਦੇ ਹੋਏ, ਖੁਦ ਨੂੰ ਅਸਲੀ ਅਕਾਲੀ ਦਲ ਐਲਾਨ ਕਰ ਸਕਦਾ ਹੈ। ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਤੇ ਸਤਵੰਤ ਕੌਰ ਪਾਰਟੀ ਪ੍ਰਧਾਨ ਦੇ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ।
ਨਵੇਂ ਸ਼੍ਰੋਮਣੀ ਅਕਾਲੀ ਦਲ ‘ਤੇ ਦਾਅਵਾ
ਸੂਤਰਾ ਮੁਤਾਬਕ ਹੁਣ ਨਵਾਂ ਸ਼੍ਰੋਮਣੀ ਅਕਾਲੀ ਦਲ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਇਸ ਦੀ ਪ੍ਰਧਾਨਗੀ ਲਈ ਸਭ ਤੋਂ ਅੱਗੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਹੈ। ਦੂਜਾ ਨਾਮ ਬੀਬੀ ਸਤਵੰਤ ਕੌਰ ਦਾ ਹੈ। ਖ਼ਾਸ ਗੱਲ ਇਹ ਹੈ ਕਿ ਐਤਵਾਰ ਨੂੰ ਬਾਗ਼ੀ ਧੜੇ ਦੇ ਸੁਰਜੀਤ ਸਿੰਘ ਰੱਖੜਾ ਨੇ ਇਹ ਐਲਾਨ ਕੀਤਾ ਕਿ ਨਵੀਂ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੀ ਹੋਣਗੇ।
ਹਾਲਾਂਕਿ ਉਨ੍ਹਾਂ ਦੇ ਐਲਾਨ ਤੋਂ ਭਰਤੀ ਕਮੇਟੀ ਦੇ ਸਾਰੇ ਪੰਜ ਮੈਂਬਰਾਂ ਮਨਪ੍ਰੀਤ ਸਿੰਘ ਅਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਸੰਤਾ ਸਿੰਘ ਉਮੈਦਪੁਰੀ ਤੇ ਸਤਵੰਤ ਕੌਰ ਨੇ ਕਿਨਾਰਾ ਕਰ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਸਭਾ ‘ਚ ਹੀ ਸਾਰਿਆ ਦੀ ਸਹਿਮਤੀ ਨਾਲ ਪ੍ਰਧਾਨ ਚੁਣਿਆ ਜਾਵੇਗਾ।
ਇਹ ਵੀ ਪੜ੍ਹੋ
ਸੁਖਬੀਰ ਬਾਦਲ ਨੇ ਮੰਗੀ ਸੀ ਮੁਆਫ਼ੀ, ਵਾਪਸ ਆਉਣ ਲਈ ਕਿਹਾ
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਾਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਆਗੂਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਸੀ। ਉਨ੍ਹਾ ਨੇ ਇਹ ਵੀ ਕਿਹਾ ਸੀ ਕਿ ਬੇਸ਼ੱਕ ਮੇਰੇ ਤੋਂ ਗ਼ਲਤੀ ਹੋਈ ਹੋਵੇ ਤੇ ਮੇਰੇ ਕਾਰਨ ਉਨ੍ਹਾਂ ਦੇ ਮਨ ‘ਚ ਨਾਰਾਜ਼ਗੀ ਹੋਵੇ। ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ। ਪੰਜਾਬ ਤੇ ਪੰਜਾਬੀਅਤ ਲਈ ਉਹ ਪਾਰਟੀ ‘ਚ ਵਾਪਸ ਆ ਜਾਣ। ਸੁਖਬੀਰ ਬਾਦਲ ਨੇ ਜਨਤਕ ਤੌਰ ‘ਤੇ ਬੇਸ਼ੱਕ ਮੁਆਫ਼ੀ ਮੰਗ ਲਈ ਹੋਵੇ ਪਰ ਇਸ ਦਾ ਭਰਤੀ ਕਮੇਟੀ ਦੇ ਮੈਂਬਰਾਂ ‘ਤੇ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ।
