SGPC Budget 2024-25: 1260 ਕਰੋੜ ਰੱਖਿਆ ਗਿਆ ਐਸਜੀਪੀਸੀ ਦਾ ਬਜਟ, ਧਰਮ ਪ੍ਰਚਾਰ ਲਈ 100 ਕਰੋੜ, ਬੰਦੀ ਸਿੰਘਾਂ ਦੀ ਵਕਾਲਤ, ਜਾਣੋ ਹੋਰ ਕੀ-ਕੀ ਰਿਹਾ ਖਾਸ? – Punjabi News

SGPC Budget 2024-25: 1260 ਕਰੋੜ ਰੱਖਿਆ ਗਿਆ ਐਸਜੀਪੀਸੀ ਦਾ ਬਜਟ, ਧਰਮ ਪ੍ਰਚਾਰ ਲਈ 100 ਕਰੋੜ, ਬੰਦੀ ਸਿੰਘਾਂ ਦੀ ਵਕਾਲਤ, ਜਾਣੋ ਹੋਰ ਕੀ-ਕੀ ਰਿਹਾ ਖਾਸ?

Updated On: 

29 Mar 2024 16:42 PM

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘ ਸੰਵਿਧਾਨ ਦੇ ਅਨੁਸਾਰ ਦੁੱਗਣੀ ਸਜ਼ਾ ਕੱਟ ਚੁੱਕੇ ਹਨ, ਪਰ ਕੇਂਦਰ ਸਰਕਾਰ ਉਨ੍ਹਾਂ ਨੂੰ ਰਿਹਾ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਐਸੀਜੀਪੀਸੀ ਵੱਲੋਂ 5 ਮੈਂਬਰੀ ਕਮੇਟੀ ਬਣਾਈ ਗਈ, ਪਰ ਸਰਕਾਰ ਨੇ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ। ਪ੍ਰਧਾਨ ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਅਕਾਲ ਤਖ਼ਤ ਸਾਹਿਬ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ ਰਿਹਾ ਹੈ।

SGPC Budget 2024-25: 1260 ਕਰੋੜ ਰੱਖਿਆ ਗਿਆ ਐਸਜੀਪੀਸੀ ਦਾ ਬਜਟ, ਧਰਮ ਪ੍ਰਚਾਰ ਲਈ 100 ਕਰੋੜ, ਬੰਦੀ ਸਿੰਘਾਂ ਦੀ ਵਕਾਲਤ, ਜਾਣੋ ਹੋਰ ਕੀ-ਕੀ ਰਿਹਾ ਖਾਸ?

ਐਸਜੀਪੀਸੀ ਨੇ ਬਜਟ 2024-25 ਕੀਤਾ ਪੇਸ਼

Follow Us On

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਜੀ) ਨੇ ਸ਼ੁੱਕਰਵਾਰ ਯਾਨੀ ਅੱਜ ਜਨਰਲ ਬਜਟ 2024-25 ਲਈ ਮੀਟਿੰਗ ਸੱਦੀ। ਇਸ ਸਾਲ ਬਜਟ 1,260 ਕਰੋੜ ਦਾ ਰੱਖਿਆ ਗਿਆ। ਪਿਛਲੇ ਸਾਲ ਇਹ ਬਜਟ 1138 ਕਰੋੜ ਅਤੇ 2022-23 ‘ਚ ਬਜਟ 988 ਕਰੋੜ ਰੁਪਏ ਸੀ। ਬਜਟ ਇਜਲਾਸ ‘ਚ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ। ਐਸੀਜੀਪੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਬੰਦੀ ਸਿੱਖਾਂ ਨੂੰ ਰਿਹਾ ਕਰਨ ਦੀ ਗੱਲ ‘ਤੇ ਜ਼ੋਰ ਦਿੱਤਾ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘ ਸੰਵਿਧਾਨ ਦੇ ਅਨੁਸਾਰ ਦੁੱਗਣੀ ਸਜ਼ਾ ਕੱਟ ਚੁੱਕੇ ਹਨ, ਪਰ ਕੇਂਦਰ ਸਰਕਾਰ ਉਨ੍ਹਾਂ ਨੂੰ ਰਿਹਾ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਐਸੀਜੀਪੀਸੀ ਵੱਲੋਂ 5 ਮੈਂਬਰੀ ਕਮੇਟੀ ਬਣਾਈ ਗਈ, ਪਰ ਸਰਕਾਰ ਨੇ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ। ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਅਕਾਲ ਤਖ਼ਤ ਸਾਹਿਬ ਪ੍ਰਤੀ ਗੈਰ-ਜ਼ਿੰਮੇਵਾਰਾਨਾ ਰਵੱਈਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਜ਼ਾਲਮ ਮੁਗਲ ਹੁਕੂਮਤਾਂ ਨੂੰ ਤੋੜਨ ਦਾ ਰਿਹਾ ਹੈ। ਸਰਕਾਰ 5 ਮੈਂਬਰੀ ਕੇਮਟੀ ਦੀ ਗੱਲਾਂ ‘ਤੇ ਧਿਆਨ ਨਾ ਦੇ ਕੇ ਸਾਨੂੰ ਸੰਘਰਸ਼ ਦੇ ਰਾਹ ਤੇ ਚੱਲਣ ਲਈ ਮਜ਼ਬੂਰ ਨਾ ਕਰੇ।

ਧਰਮ ਪ੍ਰਚਾਰ ਲਈ 100 ਕਰੋੜ

ਐਸਜੀਪੀਸੀ ਨੇ ਬਜਟ ‘ਚੋਂ 100 ਕਰੋੜ ਰੁਪਏ ਧਰਮ ਪ੍ਰਚਾਰ ਲਈ ਰਾਖਵਾਂ ਰੱਖਿਆ ਹੈ। ਉੱਥੇ ਹੀ ਹੁਣ ਐਸਜੀਪੀਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਵੀ ਲੜੇਗੀ। ਇਸ ਦੇ ਲਈ 30 ਲੱਖ ਦਾ ਫੰਡ ਰਾਖਵਾਂ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਲਈ ਵੀ ਰਾਸ਼ੀ ਨੂੰ ਰਾਖਵਾਂ ਰੱਖਿਆ ਗਿਆ ਹੈ।

ਰਾਮ ਰਹੀਮ ਅਤੇ ਹਨੀਪ੍ਰੀਤ ਖਿਲਾਫ ਕਾਰਵਾਈ ਦੀ ਮੰਗ

ਧਾਮੀ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ 2015 ‘ਚ ਹੋਏ ਬੇਅਦਬੀ ਮਾਮਲਿਆਂ ‘ਚ ਡੇਰਾ ਸੱਚਾ ਸੋਦਾ ਦੇ ਪੈਰੋਕਾਰ ਪ੍ਰਦੀਪ ਕਲੇਰ ਦੇ ਬਿਆਨਾਂ ਦੇ ਆਧਾਰ ‘ਤੇ ਜੇਲ ‘ਚ ਬੰਦ ਰਾਮ ਰਹੀਮ ਅਤੇ ਹਨੀਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਨਾਲ ਹੀ ਹਨੀਪ੍ਰੀਤ ਖਿਲਾਫ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖ ਧਰਮ ਦੀ ਆਸਥਾ ਨਾਲ ਜੁੜਿਆ ਹੋਇਆ ਹੈ, ਇਸ ਲਈ ਸਰਕਾਰ ਨੂੰ ਬਗੈਰ ਢਿੱਲ ਵਰਤੇ ਇਸ ਮੁੱਦੇ ਤੇ ਮਜਬੂਤ ਕਦਮ ਚੁੱਕੇ।

ਦਮਦਮਾ ਸਾਹਿਬ ਤੋਂ ਹੋਵੇਗਾ ਗੁਰਬਾਣੀ ਦਾ ਸਿੱਧਾ ਪ੍ਰਸਾਰਣ

ਬਜਟ ਇਜਲਾਸ ਵਿੱਚ ਫੈਸਲਾ ਕੀਤਾ ਗਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਇੱਕ ਯੂ-ਟਿਊਬ ਚੈਨਲ ਲਾਂਚ ਕੀਤਾ ਜਾਵੇਗਾ। SGPC ਇਸ ਚੈਨਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ‘ਤੇ ਲਾਂਚ ਕਰੇਗੀ। ਜਿਸ ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਹਰਿਮੰਦਰ ਸਾਹਿਬ ਦੇ ਨਾਲ-ਨਾਲ ਦਮਦਮਾ ਸਾਹਿਬ ਤੋਂ ਵੀ ਗੁਰਬਾਣੀ ਦੇ ਸਿੱਧਾ ਪ੍ਰਸਾਰਣ ਦਾ ਸਰਵਣ ਕਰ ਸਕਣਗੀਆਂ।

ਬਜਟ ਵਿੱਚ ਹੋਰ ਕੀ ਰਿਹਾ ਖਾਸ ਅਤੇ ਕਿਹੜੇ ਮੁੱਦੇ ਚੁੱਕੇ ਗਏ-

  • ਪਿਛਲੇ ਸਾਲ ਬਜਟ 11 ਅਰਬ ਦੇ ਨੇੜੇ ਸੀ, ਇਸ ਵਾਰ ਇਹ 12 ਅਰਬ ਨੂੰ ਪਾਰ ਕਰ ਗਿਆ।
  • ਜਨਰਲ ਬੋਰਡ ਫੰਡ ਵਿੱਚੋਂ 10 ਕਰੋੜ ਰੁਪਏ ਨੂੰ ਸਿੱਖਿਆ ਫੰਡ ਵਿੱਚ ਤਬਦੀਲ ਕਰਨ ਦੀ ਦਿੱਤੀ ਇਜਾਜ਼ਤ
  • ਬਜਟ 41 ਫੀਸਦੀ ਤਨਖਾਹਾਂ ‘ਤੇ ਖਰਚ ਹੋਵੇਗਾ
  • ਧਾਰਮਿਕ ਕੰਮਾਂ ਤੋਂ ਇਲਾਵਾ ਸਿੱਖਿਆ, ਲੋਕ ਭਲਾਈ ਦੇ ਕੰਮਾਂ, ਸਿਹਤ ਸਹੂਲਤਾਂ ਲਈ ਵੀ ਬਜਟ ਰੱਖਿਆ ਗਿਆ
  • IPS ਅਤੇ IAS ਦੀ ਸਿਖਲਾਈ ਲਈ ਬਣਾਈ ਸੰਸਥਾ ਲਈ ਵੱਡਾ ਬਜਟ
  • ਸਿੱਖਿਆ ਅਤੇ ਅਧਿਆਪਕ ਸੰਸਥਾਵਾਂ ਦੇ ਨਵੀਨੀਕਰਨ ਅਤੇ ਰੱਖ-ਰਖਾਅ ਲਈ ਕਰੋੜਾਂ ਦਾ ਬਜਟ
  • ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਤੋਂ ਇਲਾਵਾ ਜਗਤਾਰ ਸਿੰਘ ਜੌੜਾ, ਪਰਮਜੀਤ ਸਿੰਘ ਬਿਓਰਾ ਦੀ ਰਿਹਾਈ ਲਈ ਵੀ ਵੋਟ ਪਾਈ
  • ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ
Exit mobile version