SGPC Election: ਹਾਰ ਤੋਂ ਭੜਕੀ ਬੀਬੀ ਜਾਗੀਰ ਕੌਰ ਨੇ ਮੈਂਬਰਾਂ ‘ਤੇ ਲਾਏ ਵੱਡੇ ਇਲਜ਼ਾਮ ਤਾਂ ਧਾਮੀ ਦਾ ਤਿੱਖਾ ਪਲਟਵਾਰ

Updated On: 

28 Oct 2024 17:07 PM

Harjinder Dhami Vs Jagir Kaur: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਚੌਥੀ ਵਾਰ ਐਸਜੀਪੀਸੀ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਇੱਕ ਪਾਸੇ ਜਿੱਥੇ ਬਾਗੀ ਧੜਾ ਭੜਕਿਆ ਹੋਇਆ ਹੈ ਤਾਂ ਦੂਜੇ ਪਾਸੇ ਧਾਮੀ ਵੀ ਬਾਗੀ ਧੜੇ ਤੇ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਮੈਂਬਰਾਂ ਨੇ ਅਕਾਲ ਤਖ਼ਤ ਖਿਲਾਫ ਸਾਜਿਸ਼ਾਂ ਰੱਚਣ ਵਾਲਿਆਂ ਨੂੰ ਸਹੀ ਜਵਾਬ ਦੇ ਦਿੱਤਾ ਹੈ।ਨਾਲ ਹੀ ਉਨ੍ਹਾਂ ਨੇ ਅਜਿਹੀਆਂ ਚੁਣੌਤੀਆਂ ਖਿਲਾਫ਼ ਰੱਲ-ਮਿਲ ਕੇ ਲੜਣ ਦੀ ਵੀ ਅਪੀਲ ਕੀਤੀ।

SGPC Election: ਹਾਰ ਤੋਂ ਭੜਕੀ ਬੀਬੀ ਜਾਗੀਰ ਕੌਰ ਨੇ ਮੈਂਬਰਾਂ ਤੇ ਲਾਏ ਵੱਡੇ ਇਲਜ਼ਾਮ ਤਾਂ ਧਾਮੀ ਦਾ ਤਿੱਖਾ ਪਲਟਵਾਰ

ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਡਾ. ਦਲਜੀਤ ਸਿੰਘ ਅਤੇ ਬੀਬੀ ਜਾਗੀਰ ਕੌਰ

Follow Us On

SGPC Election: ਸੋਮਵਾਰ ਨੂੰ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ। ਧਾਮੀ ਦੇ ਹੱਕ ਵਿੱਚ 107 ਵੋਟਾਂ ਭੁਗਤੀਆਂ ਜਦਕਿ ਬਾਗੀ ਧੜੇ ਤੋਂ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਵੋਟਾਂ ਮਿਲੀਆਂ। 2 ਵੋਟਾਂ ਹੱਦ ਹੋ ਗਈਆਂ। ਧਾਮੀ ਦੀ ਜਿੱਤ ਤੋਂ ਬਾਅਦ ਐਸਜੀਪੀਸੀ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉਨ੍ਹਾਂ ਨੇ ਧਾਮੀ ਦਾ ਮੁੰਹ ਮਿੱਠਾ ਕਰਵਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਪਰ ਉਨ੍ਹਾਂ ਦੀ ਜਿੱਤ ਤੋਂ ਭੜਕਿਆ ਬਾਗੀ ਧੜਾ ਇਸ ਜਿੱਤ ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ। ਇੱਥੋਂ ਤੱਕ ਕਿ ਪ੍ਰਧਾਨ ਦੀ ਚੋਣ ਹਾਰੀ ਬੀਬੀ ਜਾਗੀਰ ਕੌਰ ਨੇ ਤਾਂ ਦੁਬਾਰਾ ਚੋਣ ਕਰਵਾਉਣ ਤੱਕ ਦੀ ਵੀ ਮੰਗ ਰੱਖ ਦਿੱਤੀ।

ਬੀਬੀ ਦੇ ਮੈਂਬਰਾਂ ਦੇ ਗੰਭੀਰ ਆਰੋਪ

ਆਪਣੀ ਹਾਰ ਤੋਂ ਭੜਕੀ ਬੀਬੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਮੈਂਬਰਾਂ ਤੇ ਕਈ ਵੱਡੇ ਅਤੇ ਗੰਭੀਰ ਆਰੋਪ ਲਗਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਜ਼ਮੀਰ ਮਰ ਚੁੱਕਾ ਹੈ। ਬੀਬੀ ਨੇ ਕਿਹਾ, “ਮੇਰਾ ਮੈਂਬਰਾਂ ਤੋਂ ਵਿਸ਼ਵਾਸ ਖਤਮ ਹੋ ਗਿਆ ਹੈ। ਮੇਰਾ ਮੰਨਣਾ ਹੈ ਕਿ ਮੁੜ ਤੋਂ ਚੋਣਾ ਹੋਣ ਅਤੇ ਸੂਝਵਾਨ ਵਿਅਕਤੀ ਅੰਦਰ ਆਉਣ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰ ਸਾਡੇ ਨਾਲ ਸੰਪਰਕ ਵਿੱਚ ਸਨ। ਬੀਬੀ ਨੇ ਕਿਹਾ ਇਨ੍ਹਾਂ ਦਾ ਜ਼ਮੀਰ ਮਰ ਗਿਆ ਹੈ। ਇਹ ਸਾਰੇ ਲਾਸ਼ਾਂ ਹਨ। ਖਾ-ਖਾ ਕੇ ਮਰ ਗਏ ਨੇ ਸਾਰੇ।

ਉਨ੍ਹਾਂ ਨੇ ਤੰਜ ਕੱਸਦਿਆਂ ਅੱਗੇ ਕਿਹਾ ਕਿ ਉਨ੍ਹਾਂ ਦੇ ਗੁੱਟ ਤੇ ਆਰੋਪ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਨਾਲ ਏਜੰਸੀਆਂ ਸਨ, ਬੀਬੀ ਮੈਂਬਰ ਖਰੀਦ ਰਹੀ ਹੈ, ਪਰ ਹੁਣ ਪਤਾ ਲੱਗਾ ਕਿ ਏਜੰਸੀਆਂ ਤਾ ਇਨ੍ਹਾਂ ਨਾਲ ਸਨ। ਉਨ੍ਹਾਂ ਕਿਹਾ ਕਿ ਮੈਂਬਰਾਂ ਵੱਲੋਂ ਦਿੱਤਾ ਫਤਵਾ ਮਨਜੂਰ ਪਰ ਹੈ ਪਰ ਨਾਲ ਹੀ ਅਫਸੋਸ ਵੀ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਅਕਾਲ ਤਖ਼ਤ ਨਾਲ ਟੱਕਰ ਲੈ ਰਹੇ ਹਨ।

ਜਾਗੀਰ ਕੌਰ ਤੇ ਇਲਜ਼ਾਮਾਂ ‘ਤੇ ਧਾਮੀ ਦਾ ਜਵਾਬ

ਉੱਧਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੁਝ ਤਾਕਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਐਸਜੀਪੀਸੀ ਤੋਂ ਵੱਖ ਕਰਨਾ ਚਾਹੁੰਦੀਆਂ ਹਨ। ਉਹ ਚਾਹੁੰਦੇ ਹਨ ਕਿ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਵਾਂਗ ਇਸਦਾ ਕਬਜਾ ਵੀ ਸਰਕਾਰ ਕੋਲ ਚਲਾ ਜਾਵੇ। ਪਰ ਅਸੀਂ ਵੀ ਉਸਦਾ ਵਿਧੀ ਵਿਧਾਨ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਨ ਕਿ ਅਕਾਲੀਆਂ ਨਾਲ ਅਕਾਲੀ ਤਾਂ ਲੜਦੇ ਆਏ ਪਰ ਪੂਰਾ ਦੇਸ਼ ਇੱਕ ਪਾਸੇ ਹੋ ਕੇ ਖਾਲਸਾ ਪੰਥ ਨਾਲ ਲੜੇਗਾ, ਇਹ ਨਹੀਂ ਹੋ ਸਕਦਾ।

ਉਨ੍ਹਾਂ ਨੇ ਮੈਂਬਰਾਂ ਅਤੇ ਅਕਾਲੀ ਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਚੁਣੌਤੀ ਨੂੰ ਖਿੜੇ ਮੱਥੇ ਪਰਵਾਨ ਕਰਾਂਗੇ। ਉਨ੍ਹਾਂ ਨੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਹਰ ਰੋਜ ਪੇਸ਼ ਆ ਰਹੇ ਨਵੇਂ ਮਸਲਿਆਂ ਦਾ ਮਿਲਜੁਲ ਕੇ ਹੱਲ ਕੱਢੀਏ ਅਤੇ ਗੁਰਮਤਿ ਦੇ ਅਨੁਕੂਲ ਕੰਮ ਕਰੀਏ।

ਬਾਗੀ ਹੋਏ ਮੈਂਬਰਾਂ ਬਾਰੇ ਉਨ੍ਹਾਂ ਕਿਹਾ ਕਿ ਖਾਲਸਾ ਪੰਥ ਭੁੱਲਾਂ ਬਖ਼ਸ਼ਦਾ ਹੈ ਉਹ ਵੀ ਆਪਣੀ ਭੁੱਲਾਂ ਬਖ਼ਸ਼ਾ ਕੇ ਵਾਪਸ ਆ ਜਾਉਣ। ਨਾਲ ਹੀ ਉਨ੍ਹਾਂ ਨੇ ਬੀਬੀ ਜਾਗੀਰ ਕੌਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜ਼ਮੀਰ ਉਨ੍ਹਾਂ ਦਾ ਆਪਣਾ ਮਰ ਚੁੱਕਾ ਹੈ। ਜ਼ਮੀਰ ਗੁਰੂ ਸਾਹਿਬ ਦੇ ਸਿਧਾਂਤ ਤੇ ਖੜੇ ਹੋਣਾ ਹੁੰਦਾ ਹੈ ਪਰ ਇਹ ਦਿੱਲੀ ਅਤੇ ਚੰਡੀਗੜ੍ਹ ਦੇ ਸਿਧਾਂਤ ਤੇ ਖੜੇ ਹਨ। ਇਹ ਖੜੇ ਹਨ ਬੀਜੇਪੀ ਅਤੇ ਆਰਐਸਐਸ ਦੇ ਸਿਧਾਂਤ ਤੇ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਨੇ ਉਨ੍ਹਾਂ ਨੂੰ ਮੁੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਆਰੋਪ ਲਗਾਇਆ ਕਿ ਕਈ ਮੈਂਬਰ ਇਨ੍ਹਾਂ ਨੇ ਪੈਸੇ ਲੈ ਕੇ ਖੜੇ ਕੀਤੇ। ਮੈਂਬਰ ਤਾਂ ਵਾਪਸ ਆ ਜਾਣਗੇ ਪਰ ਇਨ੍ਹਾਂ ਦਾ ਹੁਣ ਕੀ ਹੋਵੇਗਾ।

ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਕਾਲ ਤਖ਼ਤ ਸਾਹਿਬ ਦੀ ਪੁਰਾਤਣ ਮਰਿਆਦਾ ਬਰਕਰਾਰ ਰਹੇ ਤੇ ਕੋਈ ਵੀ ਗਲਤ ਸੋਚ ਵਾਲੀ ਤਾਕਤ ਇਸ ਤੇ ਕਬਜਾ ਨਾ ਕਰ ਸਕੇ।ਉਨ੍ਹਾਂ ਨੇ ਮੈਂਬਰਾਂ ਅਤੇ ਅਕਾਲੀ ਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਚੁਣੌਤੀ ਨੂੰ ਖਿੜੇ ਮੱਥੇ ਪਰਵਾਨ ਕਰਾਂਗੇ। ਉਨ੍ਹਾਂ ਨੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਹਰ ਰੋਜ ਪੇਸ਼ ਆ ਰਹੇ ਨਵੇਂ ਮਸਲਿਆਂ ਦਾ ਮਿਲਜੁਲ ਕੇ ਹੱਲ ਕੱਢੀਏ ਅਤੇ ਗੁਰਮਤਿ ਦੇ ਅਨੁਕੂਲ ਕੰਮ ਕਰੀਏ।

ਸੰਗਤਾਂ ਦੀਆਂ ਉਮੀਦਾਂ ‘ਤੇ ਉੱਤਰਾਂਗੇ ਖਰੇ – ਚੀਮਾ

ਅਕਾਲੀ ਦਲ ਆਗੂ ਪ੍ਰੋਫੇਸਰ ਦਲਜੀਤ ਸਿੰਘ ਚੀਮਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਖਿਲਾਫ ਜਿੰਨੀਆਂ ਵੀ ਸਾਜਿਸ਼ਾਂ ਰੱਚੀਆਂ ਜਾ ਰਹੀਆਂ ਹਨ ਪਰ ਅੱਜ ਦੇ ਪੰਥਕ ਫੈਸਲੇ ਨੇ ਉਨ੍ਹਾਂ ਨੇ ਇਨ੍ਹਾਂ ਸਾਜਿਸ਼ਾਂ ਦਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਜਿਸ ਭਾਵਨਾ ਨਾਲ ਸੰਗਤ ਨੇ ਉਨ੍ਹਾਂ ਤੇ ਅਤੇ ਧਾਮੀ ਨੂੰ ਤੇ ਭਰੋਸਾ ਜਤਾਇਆ ਹੈ ਉਸੇ ਤਰ੍ਹਾਂ ਉਹ ਪੂਰੀ ਤੰਨਦੇਹੀ ਨਾਲ ਕੰਮ ਕਰਕੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਣਗੇ।

Exit mobile version