ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜੱਥੇਦਾਰ ਦੀ ਨਿਯੁਕਤੀ ਨੂੰ ਲੈ ਕੇ SGPC ਦਾ ਫੈਸਲਾ, ਨਿਯਮਾਵਲੀ ਬਣਾਉਣ ਲਈ ਪੰਥ ਤੋਂ ਮੰਗੇ ਸੁਝਾਅ

Jathedar Appointment Rules: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਬੰਧੀ ਨਿਯਮਾਵਲੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ ਬੁੱਧੀਜੀਵੀਆਂ ਤੋਂ 20 ਅਪ੍ਰੈਲ, 2025 ਤੱਕ ਸੁਝਾਅ ਮੰਗੇ ਗਏ ਹਨ। ਇਹ ਕਦਮ ਜੱਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵਿਵਾਦਾਂ ਨੂੰ ਰੋਕਣ ਅਤੇ ਇਸ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਚੁੱਕਿਆ ਗਿਆ ਹੈ।

ਜੱਥੇਦਾਰ ਦੀ ਨਿਯੁਕਤੀ ਨੂੰ ਲੈ ਕੇ SGPC ਦਾ ਫੈਸਲਾ, ਨਿਯਮਾਵਲੀ ਬਣਾਉਣ ਲਈ ਪੰਥ ਤੋਂ ਮੰਗੇ ਸੁਝਾਅ
ਪ੍ਰੈੱਸ ਕਾਨਫਰੰਸ ਦੌਰਾਨ ਹਰਜਿੰਦਰ ਸਿੰਘ ਧਾਮੀ
Follow Us
jarnail-singhtv9-com
| Updated On: 29 Mar 2025 18:03 PM

ਜੱਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਅਤੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਲੈਕੇ ਹੋਵੇ ਵਿਵਾਦ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਫੈਸਲਾ ਲਿਆ ਹੈ। ਹੁਣ ਜੱਥੇਦਾਰਾਂ ਦੀ ਸਬੰਧੀ ਸ਼੍ਰੋਮਣੀ ਕਮੇਟੀ ਨਿਯਮ ਤੈਅ ਕਰੇਗੀ, ਦਰਅਸਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਹੀ SGPC ਨੂੰ ਅਜਿਹਾ ਕਰਨ ਲਈ ਕਿਹਾ ਗਿਆ ਸੀ ਪਰ ਹੁਣ ਅਖੀਰ SGPC ਨੇ ਇਹ ਫੈਸਲਾ ਲੈ ਲਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ।

ਸਾਂਝੀ ਰਾਇ ਬਣਾਉਣ ਦੀ ਕੋਸ਼ਿਸ

ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਇਹ ਚਿਰੋਕਣੀ ਮੰਗ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੇ ਸਤਿਕਾਰ ਅਤੇ ਮਹੱਤਵ ਦੇ ਮੱਦੇਨਜ਼ਰ ਸੇਵਾ ਨਿਯਮ ਤਹਿ ਕੀਤੇ ਜਾਣ, ਜਿਸ ਨੂੰ ਲੈ ਕੇ ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਸਿਧਾਂਤਕ ਪ੍ਰਵਾਨਗੀ ਦਾ ਮਤਾ ਪਾਸ ਕੀਤਾ ਗਿਆ ਹੈ।

ਇਸ ਮਤੇ ਦੀ ਭਾਵਨਾ ਅਨੁਸਾਰ ਸਾਰੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ, ਸੇਵਾਵਾਂ ਅਤੇ ਸੇਵਾ ਮੁਕਤੀ ਬਾਰੇ ਕੌੰਮ ਦੀਆਂ ਸਮੁੱਚੀਆਂ ਜਥੇਬੰਦੀਆਂ ਤੇ ਸੰਸਥਾਵਾਂ ਦੇ ਨਾਲ ਨਾਲ ਸਿੱਖ ਬੁੱਧੀਜੀਵੀਆਂ ਦੇ ਵਿਚਾਰ ਮਹੱਤਵਪੂਰਨ ਹਨ। ਜੇਕਰ ਕੋਈ ਵੀ ਵਿਅਕਤੀ ਜਾਂ ਸੰਸਥਾਂ ਆਪਣੇ ਸੁਝਾਅ ਦੇਣਾ ਚਾਹੁੰਦੀ ਹੈ ਤਾਂ ਉਸ ਨੂੰ 20 ਅਪ੍ਰੈਲ 2025 ਤਕ ਸ਼੍ਰੋਮਣੀ ਕਮੇਟੀ ਕੋਲ ਆਪਣੇ ਸੁਝਾਅ ਭੇਜਣੇ ਹੋਣਗੇ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ info@sgpc.net ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

SGPC ਕੋਲ ਹੈ ਜੱਥੇਦਾਰਾਂ ਨੂੰ ਹਟਾਉਣ ਦਾ ਅਧਿਕਾਰ

ਗੁਰਦੁਆਰਾ ਐਕਟ ਦੇ ਅਨੁਸਾਰ SGPC ਕੋਲ ਜੱਥੇਦਾਰਾਂ ਨੂੰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦਾ ਅਧਿਕਾਰ ਹੈ। ਪਰ ਪਿਛਲੇ ਦਿਨੀਂ ਜੱਥੇਦਾਰਾਂ ਨੂੰ ਹਟਾਏ ਜਾਣ ਅਤੇ ਨਿਯੁਕਤੀ ਸਬੰਧੀ ਪੈਦਾ ਹੋਏ ਵਿਵਾਦਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

Canada Election : ਕੈਨੇਡਾ ਦੀਆਂ ਚੋਣਾਂ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਜਿੱਤ ਕੀਤੀ ਹਾਸਿਲ, ਮਾਰਕ ਕਾਰਨੀ ਬਣੇ ਨਵੇਂ ਪ੍ਰਧਾਨ ਮੰਤਰੀ
Canada Election : ਕੈਨੇਡਾ ਦੀਆਂ ਚੋਣਾਂ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਜਿੱਤ ਕੀਤੀ ਹਾਸਿਲ, ਮਾਰਕ ਕਾਰਨੀ ਬਣੇ ਨਵੇਂ ਪ੍ਰਧਾਨ ਮੰਤਰੀ...
ਪਹਿਲਗਾਮ ਅੱਤਵਾਦੀ ਹਮਲੇ 'ਤੇ ਵਿਸ਼ੇਸ਼ ਸੈਸ਼ਨ... CM ਉਮਰ ਅਬਦੁੱਲਾ ਨੇ ਕਹਿ ਦਿੱਤੀ ਵੱਡੀ ਗੱਲ!
ਪਹਿਲਗਾਮ ਅੱਤਵਾਦੀ ਹਮਲੇ 'ਤੇ ਵਿਸ਼ੇਸ਼ ਸੈਸ਼ਨ... CM ਉਮਰ ਅਬਦੁੱਲਾ ਨੇ ਕਹਿ ਦਿੱਤੀ ਵੱਡੀ ਗੱਲ!...
ਅੱਤਵਾਦੀ ਫਾਰੂਕ ਦਾ ਘਰ ਸਿਰਫ਼ ਇੰਨੇ ਸਕਿੰਟਾਂ ਵਿੱਚ ਦਿੱਤਾ ਢਾਹ , ਪਾਕਿਸਤਾਨੀ ਫੌਜ ਲਈ ਕਰ ਰਿਹਾ ਸੀ ਕੰਮ!
ਅੱਤਵਾਦੀ ਫਾਰੂਕ ਦਾ ਘਰ ਸਿਰਫ਼ ਇੰਨੇ ਸਕਿੰਟਾਂ ਵਿੱਚ ਦਿੱਤਾ ਢਾਹ , ਪਾਕਿਸਤਾਨੀ ਫੌਜ ਲਈ ਕਰ ਰਿਹਾ ਸੀ ਕੰਮ!...
ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਭਾਰਤ ਸਰਕਾਰ ਤੋਂ ਕੀਤੀ ਵੱਡੀ ਮੰਗ!
ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਭਾਰਤ ਸਰਕਾਰ ਤੋਂ ਕੀਤੀ ਵੱਡੀ ਮੰਗ!...
Atari Border: ਪਾਕਿ ਵਾਪਸ ਜਾ ਰਿਹਾ ਹੈ ਇਹ ਹਿੰਦੂ ਪਰਿਵਾਰ, ਜਾਂਦੇ-ਜਾਂਦੇ ਕੀ ਬੋਲੇ?
Atari Border:  ਪਾਕਿ ਵਾਪਸ ਜਾ ਰਿਹਾ ਹੈ ਇਹ ਹਿੰਦੂ ਪਰਿਵਾਰ, ਜਾਂਦੇ-ਜਾਂਦੇ ਕੀ ਬੋਲੇ?...
ਸ਼ਿਮਲਾ ਸਮਝੌਤਾ ਕੀ ਹੈ? ਜਿਸਨੂੰ ਰੱਦ ਕਰਨ ਦੀ ਫੋਕੀ ਧਮਕੀ ਦੇ ਰਿਹਾ ਪਾਕਿਸਤਾਨ
ਸ਼ਿਮਲਾ ਸਮਝੌਤਾ ਕੀ ਹੈ? ਜਿਸਨੂੰ ਰੱਦ ਕਰਨ ਦੀ ਫੋਕੀ ਧਮਕੀ ਦੇ ਰਿਹਾ ਪਾਕਿਸਤਾਨ...
ਦਹਿਸ਼ਤਗਰਦਾਂ ਨੂੰ ਪੀਐਮ ਮੋਦੀ ਦੀ ਚੇਤਾਵਨੀ, ਬੋਲੇ- ਅੱਤਵਾਦ ਨੂੰ ਮਿੱਟੀ ਚ ਮਿਲਾਉਣ ਦਾ ਸਮਾਂ ਆ ਗਿਆ ਹੈ
ਦਹਿਸ਼ਤਗਰਦਾਂ ਨੂੰ ਪੀਐਮ ਮੋਦੀ ਦੀ ਚੇਤਾਵਨੀ, ਬੋਲੇ- ਅੱਤਵਾਦ ਨੂੰ ਮਿੱਟੀ ਚ ਮਿਲਾਉਣ ਦਾ ਸਮਾਂ ਆ ਗਿਆ ਹੈ...
ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਸਰਕਾਰ ਦੇ 5 ਵੱਡੇ ਫੈਸਲੇ
ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਸਰਕਾਰ ਦੇ 5 ਵੱਡੇ ਫੈਸਲੇ...
ਪਹਿਲਗਾਮ ਹਮਲੇ ਦੇ ਸ਼ੱਕੀ ਅੱਤਵਾਦੀ ਦੀ ਪਹਿਲੀ ਤਸਵੀਰ ਆਈ ਸਾਹਮਣੇ
ਪਹਿਲਗਾਮ ਹਮਲੇ ਦੇ ਸ਼ੱਕੀ ਅੱਤਵਾਦੀ ਦੀ ਪਹਿਲੀ ਤਸਵੀਰ ਆਈ ਸਾਹਮਣੇ...