ਸੁਖਬੀਰ ਬਾਦਲ ‘ਤੇ ਹਮਲੇ ਮਾਮਲੇ ‘ਚ ਕਈ ਏਜੰਸੀਆਂ ਮਿਲ ਕੇ ਕਰਨਗੀਆਂ ਜਾਂਚ, ਪੁਲਿਸ ਨੇ ਦਿੱਤੀ ਜਾਣਕਾਰੀ

Updated On: 

05 Dec 2024 18:49 PM

Sukhbir Badal Attack: ਪੁਲਿਸ ਨੇ ਕਿਹਾ ਹੈ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਦੇ ਪਿੱਛੇ ਕੋਈ ਕਟਰਪੱਥੀ ਜਾਂ ਕਿਸੇ ਏਜੰਸੀ ਦਾ ਹੱਥ 'ਤੇ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੇ ਹਾਂ ਅਸੀਂ ਸਪੈਸ਼ਲ ਆਪਣੇ ਪੁਲਿਸ ਅਧਿਕਾਰੀ ਇਸ ਜਾਂਚ ਵਿੱਚ ਤੈਨਾਤ ਕੀਤੇ ਹੋਏ ਹਨ। ਪੂਰੀ ਪਾਰਦਰਸ਼ਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਸਾਰੇ ਤੱਥ ਮੀਡੀਆ ਦੇ ਸਾਹਮਣੇ ਲਿਆਂਦੇ ਜਾਣਗੇ।

ਸੁਖਬੀਰ ਬਾਦਲ ਤੇ ਹਮਲੇ ਮਾਮਲੇ ਚ ਕਈ ਏਜੰਸੀਆਂ ਮਿਲ ਕੇ ਕਰਨਗੀਆਂ ਜਾਂਚ, ਪੁਲਿਸ ਨੇ ਦਿੱਤੀ ਜਾਣਕਾਰੀ
Follow Us On

Sukhbir Badal Attack: ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਬੀਤੀ ਕੱਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਪੁਲਿਸ ਨੇ ਵੱਖ-ਵੱਖ ਏਜੰਸੀਆਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਹੈ। ਭੁੱਲਰ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਪੂਰੀ ਪਾਰਦਰਸ਼ਤਾ ਦੇ ਨਾਲ ਜਾਂਚ ਕੀਤੀ ਕਰੇਗੀ। ਬੁੱਧਵਾਰ ਸਵੇਰੇ ਸੁਖਬੀਰ ਸਿੰਘ ਬਾਦਲ ਘੰਟਾਘਰ ਵੱਲ ਸ੍ਰੀ ਹਰਿਮੰਦਰ ਸਾਹਿਬ ਦੇ ਗੇਟ ਨੇੜੇ ਮੌਜੂਦ ਸਨ। ਇਸੇ ਦੌਰਾਨ ਇਕ ਵਿਅਕਤੀ ਨੇ ਆ ਕੇ ਪਿਸਤੌਲ ਤਾਣ ਲਈ ਸੀ। ਹਰਕਤ ਵਿੱਚ ਆਉਂਦਿਆਂ ਸੁਖਬੀਰ ਦੇ ਸੁਰੱਖਿਆ ਕਰਮੀਆਂ ਨੇ ਮੁਸ਼ਤੈਦੀ ਦਿਖਾਈ ਜਿਸ ਕਾਰਨ ਹਵਾ ਚ ਗੋਲੀ ਚੱਲ ਗਈ ਸੀ।

ਇੱਸ ਮੋਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਨਰਾਇਣ ਸਿੰਘ ਚੋੜਾ ਤੋਂ ਬਰਾਮਦ 9MM ਪਿਸਤੌਲ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਪਿਸਤੌਲ ਨਰਾਇਣ ਸਿੰਘ ਚੌੜਾ ਤੱਕ ਕਿਵੇਂ ਪਹੁੰਚੀ ਉਨ੍ਹਾ ਕਿਹਾ ਕਿ ਅੱਜ ਨਰਾਇਣ ਸਿੰਘ ਚੋੜਾ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰ ਉਸ ਦਾ 3 ਦਿਨ ਦਾ ਰਿਮਾਂਡ ਲਿਆ ਹੈ। ਰਿਮਾਂਡ ਦੌਰਾਨ ਸਾਡੇ ਵੱਲੋਂ ਪੂਰੀ ਪੁੱਛਗਿੱਛ ਕੀਤੀ ਜਾਵੇਗੀ ਤੇ ਡੁੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਕਿ ਆਖਿਰ ਕੀ ਕਾਰਨ ਸੀ ਕਿ ਉਸਨੇ ਸਾਬਕਾ ਡਿਪਟੀ ਸੀਐਮ ਤੇ ਗੋਲੀ ਚਲਾਈ।

ਪੁਲਿਸ ਨੇ ਕਿਹਾ ਹੈ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਦੇ ਪਿੱਛੇ ਕੋਈ ਕਟਰਪੱਥੀ ਜਾਂ ਕਿਸੇ ਏਜੰਸੀ ਦਾ ਹੱਥ ਤਾਂ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੇ ਹਾਂ ਅਸੀਂ ਸਪੈਸ਼ਲ ਆਪਣੇ ਪੁਲਿਸ ਅਧਿਕਾਰੀ ਇਸ ਜਾਂਚ ਵਿੱਚ ਤੈਨਾਤ ਕੀਤੇ ਹੋਏ ਹਨ। ਪੂਰੀ ਪਾਰਦਰਸ਼ਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਸਾਰੇ ਤੱਥ ਮੀਡੀਆ ਦੇ ਸਾਹਮਣੇ ਲਿਆਂਦੇ ਜਾਣਗੇ।

ਸੁਖਬੀਰ ਬਾਦਲ ਤੋਂ ਨਰਾਜ਼ ਸੀ ਹਮਲਾਵਰ ਚੌੜਾ

ਜਿਕਰਯੋਗ ਹੈ ਕਿ ਨਰਾਇਣ ਸਿੰਘ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀ ਆਗੂ ਸੁਖਬੀਰ ਬਾਦਲ ਤੋਂ ਕਾਫੀ ਨਾਰਾਜ਼ ਸੀ। ਇਸ ਤੋਂ ਇਲਾਵਾ ਸਲਾਬਤਪੁਰਾ ਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੇ 2007 ਚ ਦਰਜ ਕੀਤਾ ਗਿਆ ਕੇਸ ਵਾਪਸ ਲੈਣ ਤੋਂ ਵੀ ਉਹ ਨਾਖੁਸ਼ ਸੀ। ਇਸ ਤੋਂ ਇਲਾਵਾ ਉਨ੍ਹਾਂ ਤੇ ਵੋਟ ਬੈਂਕ ਦੀ ਖ਼ਾਤਰ ਆਪਣੇ ਧਰਮ ਨਾਲ ਵਿਸ਼ਵਾਸਘਾਤ ਕਰਨ ਦਾ ਆਰੋਪ ਲਗਾਇਆ ਗਿਆ ਸੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਖਾਲਿਸਤਾਨ ਸਮਰਥਕ ਮੁਲਜ਼ਮ ਨਾਰਾਇਣ ਸਿੰਘ ਚੌੜਾ ਦੇ ਦਿਲ ਵਿੱਚ ਸੁਖਬੀਰ ਬਾਦਲ ਦੇ ਪ੍ਰਤੀ ਕਾਫੀ ਰੋਸ ਸੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਸਨੇ ਪਹਿਲਾਂ ਵੀ ਇੱਕ ਵਾਰ ਉਨ੍ਹਾਂ ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕਿਆ ਸੀ।

Exit mobile version