ਸੰਜੀਵ ਅਰੋੜਾ ਨੇ ਰਾਜ ਸਭਾ ਕਾਰਜ਼ਕਾਲ ਦੌਰਾਨ ਪੁੱਛੇ 229 ਸਵਾਲ, 80 ਫ਼ੀਸਦ ਰਹੀ ਹਾਜ਼ਰੀ

Updated On: 

02 Jul 2025 10:52 AM IST

Sanjeev Arora: ਸੰਜੀਵ ਅਰੋੜਾ ਨੇ 10 ਅਪ੍ਰੈਲ, 2022 ਨੂੰ ਰਾਜ ਸਭਾ ਮੈਂਬਰ ਦਾ ਅਹੁਦਾ ਸੰਭਾਲਿਆ। ਆਪਣੇ ਕਾਰਜ਼ਕਾਲ ਦੌਰਾਨ ਉਨ੍ਹਾਂ ਦੀ 80 ਫ਼ੀਸਦ ਹਾਜ਼ਰੀ ਰਹੀ। ਇਸ ਦੌਰਾਨ ਉਨ੍ਹਾਂ ਨੇ 82 ਬਹਿਸਾਂ 'ਚ ਹਿੱਸਾ ਲਿਆ, ਜੋ ਰਾਸ਼ਟਰੀ ਤੇ ਸੂਬੇ ਦੋਹਾਂ ਦੀ ਔਸਤ ਤੋਂ ਵੱਧ ਹੈ। ਅਰੋੜਾ ਨੇ ਆਪਣੇ ਕਾਰਜ਼ਕਾਲ ਦੌਰਾਨ 229 ਸਵਾਲ ਪੁੱਛੇ। ਦੱਸ ਦੇਈਏ ਕਿ ਰਾਜ ਸਭਾ ਦੇ ਚੇਅਰਮੈਨ ਤੇ ਉਪ ਰਾਸ਼ਟਰਪਤੀ ਨੇ ਐਕਸ 'ਤੇ ਪੋਸਟ ਕਰਦ ਹੋਏ ਸੰਜੀਵ ਅਰੋੜਾ ਦੇ ਅਸਤੀਫ਼ੇ ਨੂੰ ਸਵੀਕਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ।

ਸੰਜੀਵ ਅਰੋੜਾ ਨੇ ਰਾਜ ਸਭਾ ਕਾਰਜ਼ਕਾਲ ਦੌਰਾਨ ਪੁੱਛੇ 229 ਸਵਾਲ, 80 ਫ਼ੀਸਦ ਰਹੀ ਹਾਜ਼ਰੀ

ਸੰਜੀਵ ਅਰੋੜਾ

Follow Us On

ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਚ ਮਿਲੀ ਜਿੱਤ ਤੇ ਵਿਧਾਇਕ ਦੀ ਸਹੁੰ ਚੁੱਕਣ ਤੋਂ ਬਾਅਦ ਸੰਜੀਵ ਅਰੋੜਾ ਨੇ ਅਧਿਕਾਰਤ ਤੌਰ ‘ਤੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਨਵੀਂ ਦਿੱਲੀ, ਉਪ ਰਾਸ਼ਟਰਪਤੀ ਨਿਵਾਸ ‘ਚ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ।

ਉਨ੍ਹਾਂ ਨੇ ਸੰਵਿਧਾਨਕ ਉਪਬੰਧਾਂ ਦਾ ਹਵਾਲਾ ਦਿੱਤਾ, ਜੋ ਚੋਣ ਨਤੀਜ਼ਿਆਂ ਸੰਬੰਧੀ ਗਜ਼ਟ ਨੋਟੀਫਿਕੇਸ਼ਨ ਦੇ 14 ਦਿਨਾਂ ਬਾਅਦ ਸੰਸਦ ਤੇ ਵਿਧਾਨਸਭਾ ਦੋਵਾਂ ਦੀ ਇੱਕੋ ਸਮੇਂ ਮੈਂਬਰ ‘ਤੇ ਰੋਕ ਲਗਾਉਂਦਾ ਹੈ। ਲਗਭਗ ਤਿੰਨ ਸਾਲਾਂ ਤੱਕ ਉੱਚ ਸਦਨ ‘ਚ ਸੇਵਾ ਦੇਣ ਵਾਲੇ ਸੰਜੀਵ ਅਰੋੜਾ ਨੇ ਆਪਣੇ ਕਾਰਜ਼ਕਾਲ ਦੇ ਦੌਰਾਨ ਪੰਜਾਬ ਦੇ ਲੋਕਾਂ, ਸਾਥੀ ਸੰਸਦ ਮੈਂਬਰ ਤੇ ਰਾਜ ਸਭਾ ਦੇ ਚੇਅਰਮੈਨ ਦੇ ਸਮਰਥਨ ਤੇ ਸਹਿਯੋਗ ਲਈ ਧੰਨਵਾਦ ਕੀਤਾ।

ਸੰਜੀਵ ਅਰੋੜਾ ਨੇ 10 ਅਪ੍ਰੈਲ, 2022 ਨੂੰ ਰਾਜ ਸਭਾ ਮੈਂਬਰ ਦਾ ਅਹੁਦਾ ਸੰਭਾਲਿਆ। ਆਪਣੇ ਕਾਰਜ਼ਕਾਲ ਦੌਰਾਨ ਉਨ੍ਹਾਂ ਦੀ 80 ਫ਼ੀਸਦ ਹਾਜ਼ਰੀ ਰਹੀ। ਇਸ ਦੌਰਾਨ ਉਨ੍ਹਾਂ ਨੇ 82 ਬਹਿਸਾਂ ‘ਚ ਹਿੱਸਾ ਲਿਆ, ਜੋ ਰਾਸ਼ਟਰੀ ਤੇ ਸੂਬੇ ਦੋਹਾਂ ਦੀ ਔਸਤ ਤੋਂ ਵੱਧ ਹੈ। ਅਰੋੜਾ ਨੇ ਆਪਣੇ ਕਾਰਜ਼ਕਾਲ ਦੌਰਾਨ 229 ਸਵਾਲ ਪੁੱਛੇ। ਦੱਸ ਦੇਈਏ ਕਿ ਰਾਜ ਸਭਾ ਦੇ ਚੇਅਰਮੈਨ ਤੇ ਉਪ ਰਾਸ਼ਟਰਪਤੀ ਨੇ ਐਕਸ ‘ਤੇ ਪੋਸਟ ਕਰਦ ਹੋਏ ਸੰਜੀਵ ਅਰੋੜਾ ਦੇ ਅਸਤੀਫ਼ੇ ਨੂੰ ਸਵੀਕਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ।

ਦੱਸ ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 19 ਜੂਨ ਨੂੰ ਵੋਟਿੰਗ ਹੋਈ ਸੀ ਤੇ 23 ਜੂਨ ਨੂੰ ਨਤੀਜ਼ੇ ਐਲਾਨੇ ਗਏ ਸਨ। ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ । ਪਹਿਲੇ ਗੇੜ੍ਹ ਤੋਂ ਲੈ ਕੇ ਆਖਰੀ ਗੇੜ੍ਹ ਤੱਕ ਉਨ੍ਹਾਂ ਦੀ ਲੀਡ ਬਰਕਰਾਰ ਰਹੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਨਾਲ ਹਰਾਇਆ।

ਲੁਧਿਆਣਾ ਪੱਛਮੀ ਨੂੰ ਮਿਲੇਗਾ ਕੈਬਨਿਟ ਮੰਤਰੀ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਜੀਵ ਅਰੋੜਾ ਦੇ ਲਈ ਪ੍ਰਚਾਰ ਦੌਰਾਨ ਇੱਕ ਜਨਤਕ ਰੈਲੀ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਜੇਕਰ ਲੋਕ ਸੰਜੀਵ ਅਰੋੜਾ ਨੂੰ ਵਿਧਾਇਕ ਚੁਣਦੇ ਹਨ ਤਾਂ ਉਹ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਉਣਗੇ। ਕੇਜਰੀਵਾਲ ਨੇ ਕਿਹਾ ਸੀ ਕਿ ਉਹ ਆਪਣੀ ਸ਼ਕਤੀ ਅਤੇ ਸਰੋਤਾਂ ਨਾਲ ਲੁਧਿਆਣਾ ਪੱਛਮੀ ਨੂੰ ਬਦਲ ਦੇਣਗੇ।