ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਅੱਜ ਅੰਮ੍ਰਿਤਸਰ ਦੌਰਾ, ਬਿਜਲੀ ਵਿਭਾਗ ਸੰਭਾਲਣ ਤੋਂ ਬਾਅਦ ਕਰ ਸਕਦੇ ਹਨ ਕੋਈ ਵੱਡਾ ਐਲਾਨ

Updated On: 

19 Aug 2025 15:23 PM IST

ਸੰਜੀਵ ਅਰੋੜਾ ਅੱਜ ਦੁਪਹਿਰ ਅੰਮ੍ਰਿਤਸਰ 'ਚ ਸਰਕਿਟ ਹਾਊਸ ਦੇ ਨਾਲ ਬਣੇ ਪੀਡਬਲਯੂਡੀ ਹਾਊਸ 'ਚ ਮੀਡੀਆ ਨਾਲ ਮਿਲਣ ਵਾਲੇ ਹਨ। ਉੱਥੇ ਹੀ, ਇਹ ਵੀ ਦੱਸ ਦੇਈਏ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਇੱਕ ਹਫ਼ਤਾ ਪਹਿਲਾਂ ਹੜਤਾਲ 'ਤੇ ਸਨ ਤੇ ਬੀਤੀ ਦਿਨ ਸੰਜੀਵ ਅਰੋੜਾ ਨੂੰ ਇਹ ਅਹੁਦਾ ਦਿੱਤਾ ਗਿਆ। 4 ਦਿਨਾਂ ਤੱਕ ਚੱਲੀ ਕਰਮਚਾਰੀਆਂ ਦੀ ਇਸ ਹੜਤਾਲ ਤੋਂ ਬਾਅਦ ਉਨ੍ਹਾਂ ਨੂੰ ਤਨਖ਼ਾਹ 'ਚ 10 ਫ਼ੀਸਦੀ ਦਾ ਇਜਾਫਾ ਦਿੱਤਾ ਗਿਆ ਸੀ। ਅਰੋੜਾ ਨੂੰ ਵਿਭਾਗ ਦਿੱਤੇ ਜਾਣ ਤੋਂ ਕੁੱਝ ਘੰਟੇ ਪਹਿਲਾਂ ਹੀ ਇਹ ਇਜਾਫਾ ਦਿੱਤਾ ਗਿਆ ਸੀ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਅੱਜ ਅੰਮ੍ਰਿਤਸਰ ਦੌਰਾ, ਬਿਜਲੀ ਵਿਭਾਗ ਸੰਭਾਲਣ ਤੋਂ ਬਾਅਦ ਕਰ ਸਕਦੇ ਹਨ ਕੋਈ ਵੱਡਾ ਐਲਾਨ

ਕੈਬਨਿਟ ਮੰਤਰੀ ਸੰਜੀਵ ਅਰੋੜਾ

Follow Us On

ਰਾਜ ਸਭਾ ਛੱਡ ਪੰਜਾਬ ਦੇ ਮੰਤਰੀ ਬਣੇ ਸੰਜੀਵ ਅਰੋੜ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਬੀਤੀ ਸ਼ਾਮ ਹੀ ਉਨ੍ਹਾਂ ਨੂੰ ਬਿਜਲੀ ਵਿਭਾਗ ਦਿੱਤੇ ਜਾਣ ਤੋਂ ਬਾਅਦ, ਅੱਜ ਉਹ ਅੰਮ੍ਰਿਤਸਰ ਦਾ ਦੌਰਾ ਕਰ ਰਹੇ ਹਨ। ਹਰਭਜਨ ਸਿੰਘ ਈਟੀਓ ਤੋਂ ਬਿਜਲੀ ਵਿਭਾਗ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਦੇ ਜ਼ਿਲ੍ਹੇ ‘ਚ ਸੰਜੀਵ ਅਰੋੜਾ ਦਾ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ। ਅਨੁਮਾਨ ਹੈ ਕਿ ਬਿਜਲੀ ਕਰਮਚਾਰੀਆਂ ਨੂੰ ਲੈ ਕੇ ਸੰਜੀਵ ਅਰੋੜਾ ਕੋਈ ਵੱਡਾ ਐਲਾਨ ਕਰ ਸਕਦੇ ਹਨ। ਹਾਲਾਂਕਿ, ਅਜੇ ਤੱਕ ਕੁੱਝ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਇਸ ਦੌਰੇ ਪਿੱਛੇ ਕੀ ਕਾਰਨ ਹਨ।

ਸੰਜੀਵ ਅਰੋੜਾ ਅੱਜ ਦੁਪਹਿਰ ਅੰਮ੍ਰਿਤਸਰ ‘ਚ ਸਰਕਿਟ ਹਾਊਸ ਦੇ ਨਾਲ ਬਣੇ ਪੀਡਬਲਯੂਡੀ ਹਾਊਸ ‘ਚ ਮੀਡੀਆ ਨਾਲ ਮਿਲਣ ਵਾਲੇ ਹਨ। ਉੱਥੇ ਹੀ, ਇਹ ਵੀ ਦੱਸ ਦੇਈਏ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਇੱਕ ਹਫ਼ਤਾ ਪਹਿਲਾਂ ਹੜਤਾਲ ‘ਤੇ ਸਨ ਤੇ ਬੀਤੀ ਦਿਨ ਸੰਜੀਵ ਅਰੋੜਾ ਨੂੰ ਇਹ ਅਹੁਦਾ ਦਿੱਤਾ ਗਿਆ। 4 ਦਿਨਾਂ ਤੱਕ ਚੱਲੀ ਕਰਮਚਾਰੀਆਂ ਦੀ ਇਸ ਹੜਤਾਲ ਤੋਂ ਬਾਅਦ ਉਨ੍ਹਾਂ ਨੂੰ ਤਨਖ਼ਾਹ ‘ਚ 10 ਫ਼ੀਸਦੀ ਦਾ ਇਜਾਫਾ ਦਿੱਤਾ ਗਿਆ ਸੀ। ਅਰੋੜਾ ਨੂੰ ਵਿਭਾਗ ਦਿੱਤੇ ਜਾਣ ਤੋਂ ਕੁੱਝ ਘੰਟੇ ਪਹਿਲਾਂ ਹੀ ਇਹ ਇਜਾਫਾ ਦਿੱਤਾ ਗਿਆ ਸੀ।

ਪਹਿਲਾਂ ਤੋਂ ਹੀ ਉਦਯੋਗ ਤੇ ਨਿਵੇਸ਼ ਵਿਭਾਗ ਦੇਖ ਰਹੇ ਅਰੋੜਾ

ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ‘ਚ ਵੱਡੀ ਜਿੱਤ ਹਾਸਲ ਕਰਨ ਵਾਲੇ ਸੰਜੀਵ ਅਰੋੜਾ ਨੂੰ ਪਹਿਲਾਂ ਹੀ ਉਦਯੋਗ ਦੇ ਨਿਵੇਸ਼ ਵਿਭਾਗ ਦਿੱਤਾ ਗਿਆ ਸੀ। ਲੁਧਿਆਣਾ ਵੈਸਟ ਤੋਂ ਉਮੀਦਵਾਰ ਬਣਾਉਣ ਤੋਂ ਬਾਅਦ ਹੀ ਐਲਾਨ ਕੀਤਾ ਗਿਆ ਸੀ ਕਿ ਜੇਕਰ ਅਰੋੜਾ ਨੂੰ ਲੋਕ ਜਿਤਾਉਂਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਕੈਬਨਿਟ ‘ਚ ਜਗ੍ਹਾ ਦਿੱਤੀ ਜਾਵੇਗੀ। ਸੰਜੀਵ ਅਰੋੜਾ ਖੁਦ ਇੱਕ ਵੱਡੇ ਤੇ ਸਫਲ ਕਾਰੋਬਾਰੀ ਹਨ। ਹਾਲਾਂਕਿ, ਉਨ੍ਹਾਂ ਨੇ ਮੰਤਰੀ ਅਹੁਦਾ ਸੰਭਾਲਣ ਤੋਂ ਕੁੱਝ ਦਿਨਾਂ ਬਾਅਦ ਸਾਰੀਆਂ 8 ਕੰਪਨੀਆਂ ਦੇ ਐਮਡੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।