Punjab Flood: ਘੱਗਰ ਦਰਿਆ ਦਾ ਕਹਿਰ, ਟੁੱਟਿਆ ਪੰਜਾਬ-ਹਰਿਆਣਾ ਦਾ ਸੰਪਰਕ, ਲੋਕਾਂ ਨੂੰ ਕੀਤਾ ਜਾ ਰਿਹਾ ਰੈਸਕਿਊ

Updated On: 

16 Jul 2023 10:29 AM

Two breaches in Ghaggar: ਪੰਜਾਬ ਨੂੰ ਹਰਿਆਣਾ ਤੋਂ ਦਿੱਲੀ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ ਨੰਬਰ-52 ਦਾ ਸੰਪਰਕ ਟੁੱਟ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੀ ਆਵਾਜਾਹੀ ਠਾਪ ਹੋ ਗਈ ਹੈ।

Punjab Flood: ਘੱਗਰ ਦਰਿਆ ਦਾ ਕਹਿਰ, ਟੁੱਟਿਆ ਪੰਜਾਬ-ਹਰਿਆਣਾ ਦਾ ਸੰਪਰਕ, ਲੋਕਾਂ ਨੂੰ ਕੀਤਾ ਜਾ ਰਿਹਾ ਰੈਸਕਿਊ
Follow Us On

ਸੰਗਰੂਰ ਨਿਊਜ਼। ਸੰਗਰੂਰ ਦੇ ਖਨੋਰੀ ਵਿੱਚ ਪੰਜਾਬ ਨੂੰ ਦਿੱਲੀ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ ਨੰਬਰ-52 ਦਾ ਸੰਪਰਕ ਟੁੱਟ ਗਿਆ ਹੈ। ਹੜ੍ਹ ਦੇ ਪਾਣੀ ਦੀ ਨਿਕਾਸੀ ਲਈ ਵਰਤੇ ਗਏ ਪੁਲ ਦੇ ਦੋਵੇਂ ਹਿੱਸੇ ਰੁੜ ਗਏ ਹਨ। ਜਿਸ ਕਾਰਨ ਨੈਸ਼ਨਲ ਹਾਈਵੇਅ (National Highway) ਨੂੰ ਪੰਜਾਬ ਅਤੇ ਹਰਿਆਣਾ ਦੋਵੇਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਸੀ ਅਤੇ ਪਿਛਲੇ 72 ਘੰਟਿਆਂ ਤੋਂ ਨੈਸ਼ਨਲ ਹਾਈਵੇਅ ਦੇ ਉਪਰੋਂ ਹੜ੍ਹ ਦਾ ਪਾਣੀ ਮੂਨਕ ਦੇ ਖੇਤਰ ਵੱਲ ਵੱਗ ਰਿਹਾ ਹੈ।

ਪੰਜਾਬ-ਹਰਿਆਣਾ ਦਾ ਸੰਪਰਕ ਟੁੱਟਿਆ

ਘੱਗਰ ਦਰਿਆ ਵਿੱਚ ਆਏ ਹੜ੍ਹ ਕਾਰਨ ਨੈਸ਼ਨਲ ਹਾਈਵੇਅ ਦੇ ਕਈ ਮਾਰਗਾਂ ਨਾਲ ਪੰਜਾਬ ਦਾ ਹਰਿਆਣਾ ਸੰਪਰਕ ਟੁੱਟ ਗਿਆ ਹੈ। ਦੂਜੇ ਪਾਸੇ ਸੰਗਰੂਰ ਦੇ ਮੂਨਕ ਇਲਾਕੇ ਦੇ ਦਰਜਨਾਂ ਪਿੰਡ ਇਸ ਨਾਲ ਪ੍ਰਭਾਵਿਤ ਹੋਏ ਹਨ ਅਤੇ ਜਿੱਥੇ ਇਲਾਕੇ ਦੇ 94 ਹਜ਼ਾਰ ਲੋਕ ਹੜ੍ਹਾਂ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਹੋਏ ਹਨ, ਉੱਥੇ ਹੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।

ਹੜ੍ਹਾਂ ਨਾਲ ਹੁਣ ਤੱਕ 30 ਹਜ਼ਾਰ ਏਕੜ ਫਸਲ ਤਬਾਹ ਹੋ ਗਈ ਹੈ ਅਤੇ ਲੋਕਾਂ ਨੂੰ ਖਾਣੇ ਦੇ ਪੈਕੇਟ ਪਹੁੰਚਾਉਣ ਲਈ ਜ਼ਿਲ੍ਹੇ ਵਿੱਚ ਫੌਜ ਅਤੇ ਐਨਡੀਆਰਐਫ ਦੀ ਤਾਇਨਾਤੀ ਕੀਤੀ ਗਏ ਹਨ, ਫੌਜ ਲੋਕਾਂ ਨੂੰ ਰੈਸਕਿਊ ਕਰ ਰਹੀ ਹੈ ਅਤੇ ਉਨ੍ਹਾਂ ਤੱਕ ਜ਼ਰੂਰਤ ਦਾ ਸਾਮਾਨ ਪਹੁੰਚਾ ਰਹੀ ਹੈ।

7 ਸੜਕਾਂ ਹੜ੍ਹਾਂ ਦੇ ਪਾਣੀ ਕਾਰਨ ਬੰਦ- ਡੀਸੀ

ਸੰਗਰੂਰ ਦੇ ਡਿਪਟੀ ਕਮਿਸ਼ਨਰ ਮੁਤਾਬਕ ਪੰਜਾਬ ਨੂੰ ਹਰਿਆਣਾ ਦੇ ਨਾਲ-ਨਾਲ ਹੋਰ ਪਿੰਡਾਂ ਨਾਲ ਜੋੜਨ ਵਾਲੀਆਂ ਸੱਤ ਸੜਕਾਂ ਹੜ੍ਹਾਂ ਦੇ ਪਾਣੀ ਕਾਰਨ ਬੰਦ ਹਨ, ਜਦੋਂ ਹੜ੍ਹ ਦਾ ਪਾਣੀ ਘੱਟ ਜਾਵੇਗਾ ਤਾਂ ਉਸ ਤੋਂ ਬਾਅਦ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ।

ਯੂਪੀ ਦੇ ਸਹਾਰਨਪੁਰ ਤੋਂ ਸਬਜ਼ੀਆਂ ਅਤੇ ਅੰਬ ਲੈ ਕੇ ਬਠਿੰਡਾ ਜਾ ਰਿਹਾ ਟਰੱਕ ਜਦੋਂ ਹਾਈਵੇਅ ‘ਤੇ ਪਹੁੰਚਿਆਂ ਤਾਂ ਪਾਣੀ ਦਾ ਵਹਾਅ ਤੇਜ਼ ਸੀ, ਜਿਸ ‘ਚ ਇੱਕ ਟਰੱਕ ਫਸ ਗਿਆ। ਟਰੱਕ ਡਰਾਈਵਰ ਨੇ ਕਿਹਾ ਕਿ ਉਸ ਦਾ ਹੁਣ ਤੱਕ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੈ।

ਪਸ਼ੂਆਂ ਲਈ ਹਰੇ ਚਾਰੇ ਦੀ ਹੋ ਰਹੀ ਸਮੱਸਿਆ

ਤੁਹਾਨੂੰ ਦੱਸ ਦਈਏ ਕਿ ਹੜ੍ਹਾਂ ਕਾਰਨ ਇਲਾਕੇ ‘ਚ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ ਕਿਉਂਕਿ ਲੋਕ ਨੂੰ ਪਸ਼ੂਆਂ ਲਈ ਹਰਾ ਚਾਰਾ ਦੀ ਸਮੱਸਿਆ ਆ ਰਹੀ ਹੈ, ਭਾਵੇਂ ਸਥਾਨਕ ਲੋਕ ਅਤੇ ਪ੍ਰਸ਼ਾਸਨ ਮਦਦ ਲਈ ਜੁੜ ਗਏ ਹਨ ਪਰ ਜ਼ਿਆਦਾ ਪਾਣੀ ਹੋਣ ਕਾਰਨ ਪੰਜਾਬ ਨੂੰ ਹਰਿਆਣਾ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ ਦੇ ਬੰਦ ਹੋਣ ਕਾਰਨ ਸੈਂਕੜੇ ਟਰੱਕ ਦੋਵੇਂ ਪਾਸੇ ਫਸੇ ਹੋਏ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ