RSS ਮੁਖੀ ਮੋਹਨ ਭਾਗਵਤ ਪਹੁੰਚੇ ਜਲੰਧਰ, ਤਿੰਨ ਰੋਜ਼ਾ ਮੀਟਿੰਗ ਚ ਲਿਆ ਹਿੱਸਾ

Updated On: 

06 Dec 2023 14:09 PM IST

ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਅੱਜ ਜਲੰਧਰ ਪਹੁੰਚੇ ਹਨ ਅਤੇ ਅਗਲੇ ਤਿੰਨ ਦਿਨ ਤੱਕ ਇੱਥੇ ਰਹਿਣਗੇ। ਉਹ ਇੱਥੇ ਤਿੰਨ ਦਿਨ ਦੀ ਸੰਘ ਦੀ ਬੈਠਕ 'ਚ ਹਿੱਸਾ ਲੈਣਗੇ। ਮੋਹਨ ਭਾਗਵਤ ਦੇ ਇਸ ਦੌਰੇ ਨੂੰ ਸਿਆਸੀ ਮਾਹਰਾਂ ਵੱਲੋਂ ਆਉਣ ਵਾਲੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਆਰਐਸਐਸ ਮੁਖੀ ਦੀਆਂ ਮੀਟਿੰਗਾਂ ਦੇ ਮੱਦੇਨਜ਼ਰ ਸਥਾਨਾਂ ਨੂੰ ਸਖ਼ਤ ਸੁਰੱਖਿਆ 'ਤੇ ਰੱਖਿਆ ਗਿਆ ਹੈ।

RSS ਮੁਖੀ ਮੋਹਨ ਭਾਗਵਤ ਪਹੁੰਚੇ ਜਲੰਧਰ, ਤਿੰਨ ਰੋਜ਼ਾ ਮੀਟਿੰਗ ਚ ਲਿਆ ਹਿੱਸਾ
Follow Us On
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਅੱਜ ਜਲੰਧਰ (Jalandhar) ਪਹੁੰਚੇ ਹਨ ਅਤੇ ਸੂਰਿਆ ਐਨਕਲੇਵ ਸਥਿਤ ਵਿਦਿਆ ਧਾਮ ਵਿੱਚ ਠਹਿਰੇ ਹੋਏ ਹਨ। ਉਹ ਇੱਥੇ ਤਿੰਨ ਦਿਨ ਦੀ ਸੰਘ ਦੀ ਬੈਠਕ ‘ਚ ਹਿੱਸਾ ਲੈਣਗੇ। ਇਹ ਮੀਟਿੰਗ 8 ਦਸੰਬਰ ਤੱਕ ਜਾਰੀ ਰਹੇਗੀ। ਇਸ ਤੋਂ ਅਗਲੇ ਦਿਨ ਸੰਘ ਦੀ ਰਾਸ਼ਟਰੀ ਬੈਠਕ ਹੈ। ਮੋਹਨ ਭਾਗਵਤ (Mohan Bhagwant) ਦੀ ਮੀਟਿੰਗ ਵਿੱਚ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਹੋਰ ਰਾਜਾਂ ਤੋਂ ਵਾਲੰਟੀਅਰ ਇੱਥੇ ਪਹੁੰਚਣਗੇ ਅਤੇ ਇਸ ਸਮਾਗਮ ਚ ਹਿੱਸਾ ਲੈਣਗੇ। ਜਿਸ ਵਿੱਚ ਸਾਰੇ ਸਥਾਨਾਂ ਦੇ ਮੌਜੂਦਾ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਹਾਲਾਤਾਂ ‘ਤੇ ਚਰਚਾ ਕੀਤੀ ਜਾਵੇਗੀ। ਮੋਹਨ ਭਾਗਵਤ ਦੇ ਇਸ ਦੌਰੇ ਨੂੰ ਸਿਆਸੀ ਮਾਹਰਾਂ ਵੱਲੋਂ ਆਉਣ ਵਾਲੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਵਿੱਚ ਜਲਦੀ ਹੀ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਮਿਲੇਗਾ। ਆਰਐਸਐਸ ਮੁਖੀ ਦੀਆਂ ਮੀਟਿੰਗਾਂ ਦੇ ਮੱਦੇਨਜ਼ਰ ਸਥਾਨਾਂ ਨੂੰ ਸਖ਼ਤ ਸੁਰੱਖਿਆ ‘ਤੇ ਰੱਖਿਆ ਗਿਆ ਹੈ। ਇਸ ਲਈ ਕਿਸੇ ਵੀ ਬਾਹਰੀ ਵਿਅਕਤੀ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ, ਇੱਥੋਂ ਤੱਕ ਕਿ ਸਥਾਨਕ ਆਗੂਆਂ ਨੂੰ ਵੀ ਹੁਣ ਤੱਕ ਦੂਰ ਰੱਖਿਆ ਗਿਆ ਹੈ।

ਸਖ਼ਤ ਸੁਰੱਖਿਆ ਵਿੱਚਕਾਰ ਜਲੰਧਰ ਪਹੁੰਚੇ

ਦੱਸ ਦੇਈਏ ਕਿ ਆਰਐਸਐਸ ਮੁਖੀ ਮੰਗਲਵਾਰ ਰਾਤ ਸ਼ਤਾਬਦੀ ਐਕਸਪ੍ਰੈਸ ਰਾਹੀਂ ਸਿਟੀ ਰੇਲਵੇ ਸਟੇਸ਼ਨ ਪਹੁੰਚੇ ਸਨ, ਜਿੱਥੇ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਵਿਦਿਆ ਧਾਮ ਲਿਆਂਦਾ ਗਿਆ। ਸੂਬਾ ਪ੍ਰਚਾਰਕ ਨਰਿੰਦਰ, ਬਜਰੰਗ ਦਲ ਦੇ ਮਹਾਂਨਗਰ ਕਨਵੀਨਰ ਪ੍ਰਮੋਦ ਅਗਰਵਾਲ, ਸੋਵਿਤ ਪਾਸੀ, ਮਹੇਸ਼ ਗੁਪਤਾ, ਮਨੀਸ਼ ਸ਼ਰਮਾ ਨੇ ਸਟੇਸ਼ਨ ‘ਤੇ ਉਨ੍ਹਾਂ ਦਾ ਸਵਾਗਤ ਕੀਤਾ |