ਰਵਨੀਤ ਬਿੱਟੂ ਦਾ ਗਿੱਦੜਬਾਹਾ ਦੌਰਾ, CM ਦੇ ਅਹੁਦੇ ਲਈ ਠੋਕੀ ਦਾਅਵੇਦਾਰੀ; ਕਿਹਾ- AAP ਨੂੰ ਸਰਕਾਰ ਚਲਾਉਣਾ ਨਹੀਂ ਆਉਂਦੀ

Published: 

04 Nov 2024 17:41 PM

ਰਵਨੀਤ ਸਿੰਘ ਬਿੱਟੂ ਨੇ ਸੂਬੇ ਦੀ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਇਸ ਨੂੰ ਸਰਕਾਰ ਚਲਾਉਣ ਦੇ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਮੰਡੀਆਂ ਵਿੱਚ ਰੁਲ ਰਿਹਾ ਹੈ। ਮੰਡੀਆਂ ਵਿੱਚ ਕਿਸਾਨ ਰਾਜ ਕਰ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਸਰਕਾਰ ਕਿਵੇਂ ਚਲਾਈ ਜਾਂਦੀ ਹੈ। ਹੁਣ ਤੱਕ 4 ਲੱਖ ਕਿਸਾਨਾਂ ਨੂੰ ਸਿਰਫ 19,800 ਕਰੋੜ ਰੁਪਏ ਦਿੱਤੇ ਗਏ ਹਨ।

ਰਵਨੀਤ ਬਿੱਟੂ ਦਾ ਗਿੱਦੜਬਾਹਾ ਦੌਰਾ, CM  ਦੇ ਅਹੁਦੇ ਲਈ ਠੋਕੀ ਦਾਅਵੇਦਾਰੀ; ਕਿਹਾ- AAP ਨੂੰ ਸਰਕਾਰ ਚਲਾਉਣਾ ਨਹੀਂ ਆਉਂਦੀ
Follow Us On

ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀ ਕਾਫੀ ਤੇਜ਼ ਹੋ ਗਈ ਹਨ। ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਚੋਣ ਪ੍ਰਚਾਰ ਲਈ ਗਿੱਦੜਬਾਹਾ ਪੁੱਜੇ। ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ 2027 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਝੋਨਾ ਖਰੀਦਣ ਤੇ ਪੈਸੇ ਵੰਡਣ ਦੇ ਮਾਮਲੇ ‘ਚ ਪੰਜਾਬ ਸਰਕਾਰ ‘ਤੇ ਸਿੱਧੇ ਤੌਰ ‘ਤੇ ਇਲਜ਼ਾਮ ਲਗਾਏ ਹਨ।

ਰਵਨੀਤ ਸਿੰਘ ਬਿੱਟੂ ਨੇ ਸੂਬੇ ਦੀ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਇਸ ਨੂੰ ਸਰਕਾਰ ਚਲਾਉਣ ਦੇ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਮੰਡੀਆਂ ਵਿੱਚ ਰੁਲ ਰਿਹਾ ਹੈ। ਮੰਡੀਆਂ ਵਿੱਚ ਕਿਸਾਨ ਰਾਜ ਕਰ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਸਰਕਾਰ ਕਿਵੇਂ ਚਲਾਈ ਜਾਂਦੀ ਹੈ। ਹੁਣ ਤੱਕ 4 ਲੱਖ ਕਿਸਾਨਾਂ ਨੂੰ ਸਿਰਫ 19,800 ਕਰੋੜ ਰੁਪਏ ਦਿੱਤੇ ਗਏ ਹਨ। 90.7 ਲੱਖ ਮੀਟ੍ਰਿਕ ਟਨ ਫਸਲ ਦੀ ਆਮਦ ਹੋਈ। ਇਸ ਸਮੇਂ ਸਿਰਫ਼ 19,800 ਕਰੋੜ ਰੁਪਏ ਹੀ ਵੰਡੇ ਗਏ ਹਨ ਅਤੇ ਇਹ 44 ਹਜ਼ਾਰ ਕਰੋੜ ਰੁਪਏ ਕਦੋਂ ਵੰਡੇ ਜਾਣਗੇ?

19.5% ਵੋਟ ਬੈਂਕ ਭਾਜਪਾ ਦੀ ਨੀਂਹ

ਬਿੱਟੂ ਨੇ ਕਿਹਾ ਕਿ ਗਿੱਦੜਬਾਹਾ ਨਾਲ ਸਰਦਾਰ ਬੇਅੰਤ ਸਿੰਘ ਨੂੰ ਬਹੁਤ ਪਿਆਰ ਸੀ। ਇੱਥੇ ਰਿਸ਼ਤਾ ਵੀ ਹੈ ਅਤੇ ਪਿਆਰ ਵੀ ਹੈ। 2027 ਤੱਕ ਭਾਜਪਾ ਦੀ ਸਰਕਾਰ ਬਣੇਗੀ। ਇਸ ਦੀ ਨੀਂਹ ਲੋਕ ਸਭਾ ਵਿੱਚ 19.5% ਵੋਟਾਂ ਨਾਲ ਰੱਖੀ। ਨਿਸ਼ਾਨਾ ਸਿਰਫ਼ ਇੱਕ ਹੈ, ਮੁੱਖ ਮੰਤਰੀ ਦੀ ਕੁਰਸੀ। ਪੰਜਾਬ ਦੇ ਲੋਕਾਂ ਲਈ ਭਾਜਪਾ ਦਾ ਮੁੱਖ ਮੰਤਰੀ ਬਹੁਤ ਜ਼ਰੂਰੀ ਹੈ। ਡਬਲ ਇੰਜਣ ਸਰਕਾਰ ਦੀ ਗੱਲ ਹੁੰਦੀ ਹੈ ਅਤੇ ਉਨ੍ਹਾਂ ਕੋਲ ਰੇਲਵੇ ਮੰਤਰਾਲਾ ਹੈ, ਉਹ ਇਹ ਡਬਲ ਇੰਜਣ ਲੈ ਕੇ ਆਉਣਗੇ।

ਬੀਜੇਪੀ ਸਰਕਾਰ ਤੋਂ ਬਾਅਦ ਪੰਜਾਬ ਨਹੀਂ ਰੋਏਗਾ

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਗੈਂਗਸਟਰਾਂ ਦੀ ਗੱਲ ਕਰਦੇ ਹਨ। ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਕੋਈ ਨਜ਼ਰ ਨਹੀਂ ਆਵੇਗਾ। ਕਿਸਾਨਾਂ ਨੂੰ ਧਰਨੇ ‘ਤੇ ਨਹੀਂ ਬੈਠਣਾ ਪਵੇਗਾ। ਟੋਲ ਪਲਾਜ਼ਾ ਬੰਦ ਕਰਨ ਦੀ ਲੋੜ ਨਹੀਂ ਪਵੇਗੀ। ਪੰਜਾਬ ਲਈ 2027 ਵਿੱਚ ਭਾਜਪਾ ਦੀ ਸਰਕਾਰ ਬਣਨਾ ਬਹੁਤ ਜ਼ਰੂਰੀ ਹੈ।

Exit mobile version