Barnala By Election Result: 17 ਸਾਲ ਦਾ ਇੰਤਜ਼ਾਰ… ਫਿਰ ਢਿੱਲੋਂ ਨੂੰ ਹਰਾ ਕੇ ਕਾਲਾ ਢਿੱਲੋਂ ਨੇ ਲਿਆ ਸਿਆਸੀ ਹਾਰ ਦਾ ‘ਬਦਲਾ’

Updated On: 

23 Nov 2024 17:50 PM

17 ਸਾਲ ਬਾਅਦ ਸਾਲ 2024 ਵਿੱਚ ਉਹੀ ਮੌਕਾ ਦੋਬਾਰਾ ਆਇਆ ਜਦੋਂ ਢਿੱਲੋਂ ਨਾਲ ਢਿੱਲੋਂ ਦਾ ਮੁਕਾਬਲਾ ਹੋਇਆ। ਪਰ ਇਸ ਵਾਰ ਸਥਿਤੀਆਂ ਬਦਲ ਗਈਆਂ ਸਨ। ਕੇਵਲ ਢਿੱਲੋਂ ਜੋ ਉਸ ਵੇਲੇ ਕਾਂਗਰਸ ਵਲੋਂ ਚੋਣ ਲੜੇ ਸਨ ਉਹ ਹੁਣ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਸਨ। ਜਦੋਂ ਕਿ ਇਸ ਵਾਰ ਸੀਰਾ ਢਿੱਲੋਂ ਦੀ ਥਾਂ ਉਹਨਾਂ ਦਾ ਭਰਾ ਕਾਲਾ ਢਿੱਲੋਂ ਚੋਣ ਮੈਦਾਨ ਵਿੱਚ ਸੀ।

Barnala By Election Result: 17 ਸਾਲ ਦਾ ਇੰਤਜ਼ਾਰ... ਫਿਰ ਢਿੱਲੋਂ ਨੂੰ ਹਰਾ ਕੇ ਕਾਲਾ ਢਿੱਲੋਂ ਨੇ ਲਿਆ ਸਿਆਸੀ ਹਾਰ ਦਾ ਬਦਲਾ

17 ਸਾਲ ਦਾ ਇੰਤਜ਼ਾਰ... ਫਿਰ ਢਿੱਲੋਂ ਨੂੰ ਹਰਾ ਕੇ ਕਾਲਾ ਢਿੱਲੋਂ ਨੇ ਲਿਆ ਸਿਆਸੀ ਹਾਰ ਦਾ ਬਦਲਾ

Follow Us On

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਜਿੱਥੇ 3 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤਾਂ ਉੱਥੇ ਹੀ ਬਰਨਾਲਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਹਾਸਿਲ ਕੀਤੀ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਹਰਾਇਆ।

ਕਾਲਾ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਹੈ। ਇਹ ਹਾਰ ਤਾਂ ਪੂਰੇ ਪੰਜਾਬ ਨੇ ਦੇਖੀ ਹੈ ਪਰ ਇੱਕ ਹੋਰ ਵੀ ਹਾਰ ਹੋਈ ਹੈ। ਜਿਸ ਬਾਰੇ ਸ਼ਾਇਦ ਬਹੁਤੇ ਲੋਕ ਨਾ ਜਾਣਦੇ ਹੋਣ। ਉਹ ਹਾਰ ਹੈ ਤੀਜੇ ਨੰਬਰ ਤੇ ਰਹੇ ਕੇਵਲ ਸਿੰਘ ਢਿੱਲੋਂ ਦੀ। ਜੋ ਕੁਲਦੀਪ ਸਿੰਘ ਕਾਲਾ ਢਿੱਲੋਂ ਲਈ ਬਹੁਤ ਰਾਹਤ ਦੇਣ ਵਾਲੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ 17 ਸਾਲ ਪਹਿਲਾਂ ਹੋਈ ਇੱਕ ਚੋਣ ਦੀ। ਜਿਸ ਵਿੱਚ ਇੱਕ ਢਿੱਲੋਂ ਹੱਥੋਂ ਦੂਜੇ ਢਿੱਲੋਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਸੀਰਾ ਢਿੱਲੋਂ ਨੇ ਲੜੀ ਸੀ ਚੋਣ

ਸਾਲ 2007 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬਰਨਾਲਾ ਹਲਕੇ ਤੋਂ ਕਾਂਗਰਸ ਨੇ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਪਰ ਉਸ ਚੋਣ ਵਿੱਚ ਹਰਿੰਦਰ ਸਿੰਘ ਸੀਰਾ ਢਿੱਲੋਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਪਰ ਇਸ ਚੋਣ ਵਿੱਚ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 58 ਹਜ਼ਾਰ 723 ਵੋਟਾਂ ਮਿਲੀਆਂ ਸਨ। ਜਦੋਂਕਿ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ ਕੀਤੂ ਰਹੇ ਸਨ। ਜ਼ਿਨ੍ਹਾਂ ਨੂੰ 57 ਹਜ਼ਾਰ 359 ਵੋਟਾਂ ਮਿਲੀਆਂ ਸਨ।

ਇਸ ਚੋਣ ਵਿੱਚ ਹਰਿੰਦਰ ਸਿੰਘ ਸੀਰਾ ਢਿੱਲੋਂ ਤੀਜੇ ਨੰਬਰ ਤੇ ਰਹੇ ਸਨ। ਉਹਨਾਂ ਨੂੰ 2 ਹਜ਼ਾਰ 476 ਵੋਟਾਂ ਮਿਲੀਆਂ ਸਨ। ਇਸ ਹਾਰ ਤੋਂ ਬਾਅਦ ਸੀਰਾ ਢਿੱਲੋਂ ਨੇ ਕੋਈ ਹੋਰ ਚੋਣ ਨਹੀਂ ਲੜੀ। ਇੱਕ ਦਿਨ ਹਰਿੰਦਰ ਸਿੰਘ ਸੀਰਾ ਢਿੱਲੋਂ ਦੀ ਮੌਤ ਹੋ ਗਈ।

2024 ਵਿੱਚ ਢਿੱਲੋਂ vs ਢਿੱਲੋਂ

17 ਸਾਲ ਬਾਅਦ ਸਾਲ 2024 ਵਿੱਚ ਉਹੀ ਮੌਕਾ ਦੋਬਾਰਾ ਆਇਆ ਜਦੋਂ ਢਿੱਲੋਂ ਨਾਲ ਢਿੱਲੋਂ ਦਾ ਮੁਕਾਬਲਾ ਹੋਇਆ। ਪਰ ਇਸ ਵਾਰ ਸਥਿਤੀਆਂ ਬਦਲ ਗਈਆਂ ਸਨ। ਕੇਵਲ ਢਿੱਲੋਂ ਜੋ ਉਸ ਵੇਲੇ ਕਾਂਗਰਸ ਵਲੋਂ ਚੋਣ ਲੜੇ ਸਨ ਉਹ ਹੁਣ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਸਨ। ਜਦੋਂ ਕਿ ਇਸ ਵਾਰ ਸੀਰਾ ਢਿੱਲੋਂ ਦੀ ਥਾਂ ਉਹਨਾਂ ਦਾ ਭਰਾ ਕਾਲਾ ਢਿੱਲੋਂ ਚੋਣ ਮੈਦਾਨ ਵਿੱਚ ਸੀ।

20 ਨਵੰਬਰ ਨੂੰ 17 ਸਾਲ ਬਾਅਦ ਹੋਈ ਵੋਟਿੰਗ ਵਿੱਚ ਬਰਨਾਲਾ ਦੇ ਲੋਕਾਂ ਨੇ ਅਜਿਹਾ ਫ਼ਤਵਾ ਦਿੱਤਾ ਕਿ ਇਸ ਵਾਰ ਕੇਵਲ ਸਿੰਘ ਢਿੱਲੋਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸੀਰਾ ਢਿੱਲੋਂ ਦੇ ਭਰਾ ਕਾਲਾ ਢਿੱਲੋਂ ਜਿੱਤ ਕੇ ਵਿਧਾਇਕ ਚੁਣੇ ਗਏ। ਇਸ ਤਰ੍ਹਾਂ 17 ਸਾਲ ਬਾਅਦ ਭਰਾ ਨੇ ਆਪਣੇ ਭਰਾ ਦੀ ਹੋਈ ਸਿਆਸੀ ਹਾਰ ਦਾ ਬਦਲਾ ਲੈ ਲਿਆ।