ਖਾਲੜਾ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਸ਼ਹੀਦ ਹੋ ਗਏ ਸਨ ਦਾਦਾ ਜੀ, ਫਿਰ ਉਨ੍ਹਾਂ ਦਾ ਰੋਲ ਕਿਵੇਂ?” ‘ਸਤਲੁਜ’ ‘ਤੇ ਭੜਕੇ ਰਵਨੀਤ ਬਿੱਟ
Ravneet Bittu on Satluj and Diljit Dosanjh: ਜਲੰਧਰ ਛਾਉਣੀ ਪਹੁੰਚੇ ਰਵਨੀਤ ਬਿੱਟੂ ਨੇ ਕਿਹਾ ਕਿ ਫਿਲਮ "ਸਤਲੁਜ" ਦੀ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਦਲਜੀਤ ਦੋਸਾਂਝ ਇਸ ਨਾਲ ਜੁੜੇ ਹੋਏ ਹਨ। ਇਹ ਇੱਕ ਤਰ੍ਹਾਂ ਦਾ ਪ੍ਰੌਪੇਗੈਂਡਾ ਹੈ।
ਰਵਨੀਤ ਬਿੱਟੂ, ਕੇਂਦਰੀ ਮੰਤਰੀ
ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫਿਲਮ “ਸਤਲੁਜ” ‘ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਹੈ। ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਨਿਰੀਖਣ ਕਰਨ ਪਹੁੰਚੇ ਬਿੱਚੂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਖਾਲੜਾ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਸ਼ਹੀਦ ਹੋ ਗਏ ਸਨ, ਇਸ ਲਈ ਉਨ੍ਹਾਂ ਦੀ ਫਿਲਮ ਵਿੱਚ ਕੋਈ ਭੂਮਿਕਾ ਨਹੀਂ ਹੋ ਸਕਦੀ।
ਫਿਲਮ “ਸਤਲੁਜ” ਬਾਰੇ ਬਿੱਟੂ ਨੇ ਕਿਹਾ ਕਿ ਲੋਕ ਹਮੇਸ਼ਾ ਉਨ੍ਹਾਂ ਖਿਲਾਫ ਕੁਝ ਕਹਿਣ ਦੀ ਤਾਕ ਵਿੱਚ ਰਹਿੰਦੇ ਹਨ। ਇਸੇ ਤਰ੍ਹਾਂ ਉਹ ਆਪਣੀ ਦੁਕਾਨਦਾਰੀ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਫਿਲਮ ਬਾਰੇ ਕੋਈ ਵੀ ਕੁਝ ਨਹੀਂ ਜਾਣਦਾ। ਦਲਜੀਤ ਦੋਸਾਂਝ ਦੇ ਵੱਡੇ ਨਾਮ ਕਾਰਨ ਇਸਨੂੰ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਖਾਲੜਾ ਸਾਹਿਬ ਨਾਲ ਕਿਸੇ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਹੁਣ ਤੱਕ ਕੋਈ ਵੀ ਖਾਲੜਾ ਸਾਹਿਬ ਨੂੰ ਨਹੀਂ ਜਾਣਦਾ ਸੀ। ਬਿੱਟੂ ਨੇ ਕਿਹਾ ਕਿ ਫਿਲਮ ਦੀ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਇਸ ਵਿੱਚ ਦਲਜੀਤ ਦੋਸਾਂਝ ਜੁੜੇ ਹੋਏ ਹਨ। ਉਨ੍ਹਾਂ ਦਾ ਪੈਸਾ ਅਤੇ ਕਮਾਈ ਇਸ ਵਿੱਚ ਲੱਗੀ ਹੋਈ ਹੈ। ਇਹ ਇੱਕ ਤਰ੍ਹਾਂ ਦਾ ਪ੍ਰੌਪੇਗੈਂਡਾ ਹੈ।
ਦਿਲਜੀਤ ਨੂੰ ਨਹੀਂ ਉਸ ਸਮੇਂ ਦੇ ਹਾਲਾਤ ਦੀ ਜਾਣਕਾਰੀ
ਬਿੱਟੂ ਨੇ ਕਿਹਾ ਕਿ ਦਲਜੀਤ ਨੇ ਪੰਜਾਬੀ ਅਤੇ ਹਿੰਦੀ ਨੂੰ ਮਿਲਾ ਕੇ ਫਿਲਮ ਬਣਾਈ ਹੌ। ਉਹ ਉਸ ਸਮੇਂ ਦੀ ਹਾਲਾਤ ਤੋਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਬਾਰੇ ਵੀ ਇਸ ਲਈ ਗੱਲ ਕਰ ਰਹੇ ਹਨ ਕਿਉਂਕਿ ਸ਼ਹੀਦ ਬੇਅੰਤ ਸਿੰਘ ਉਨ੍ਹਾਂ ਦੇ ਦਾਦਾ ਜੀ ਹਨ। ਉਨ੍ਹਾਂ ਨੇ ਸ਼ਾਂਤੀ ਅਤੇ ਸਦਭਾਵਨਾ ਦੀ ਪਰੰਪਰਾ ਨੂੰ ਅੱਗੇ ਵਧਾਇਆ।
ਬਿੱਟੂ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਫਰਵਰੀ 1992 ਵਿੱਚ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਨੂੰ 31 ਅਗਸਤ, 1995 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ, ਖਾਲੜਾ ਸਾਹਿਬ ਖਿਲਾਫ ਕੋਈ ਕੇਸ ਨਹੀਂ ਸੀ। ਪੁਲਿਸ ਨੇ ਉਨ੍ਹਾਂ ਨੂੰ ਕਦੇ ਗ੍ਰਿਫ਼ਤਾਰ ਨਹੀਂ ਕੀਤਾ ਸੀ। ਖਾਲੜਾ ਸਾਹਿਬ ਨਿਯਮਿਤ ਤੌਰ ‘ਤੇ ਸ਼ਮਸ਼ਾਨਘਾਟਾਂ ਤੋਂ ਅਣਪਛਾਤੀਆਂ ਲਾਸ਼ਾਂ ਦਾ ਡਾਟਾ ਇਕੱਠਾ ਕਰਦੇ ਸਨ। ਉਨ੍ਹਾਂ ਦੇ ਪਰਿਵਾਰ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ। ਉਹ ਅਕਸਰ ਕੈਨੇਡਾ ਅਤੇ ਅਮਰੀਕਾ ਜਾਂਦੇ ਸਨ। ਉਨ੍ਹਾਂ ਖਿਲਾਫ ਕੋਈ ਲੁੱਕਆਊਟ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ
ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ 31 ਅਗਸਤ, 1995 ਨੂੰ ਸ਼ਹੀਦ ਹੋ ਗਏ ਸਨ। ਖਾਲਦਾ ਸਾਹਿਬ ਨੂੰ 6 ਸਤੰਬਰ ਨੂੰ ਚੁੱਕਿਆ ਗਿਆ ਸੀ। ਉਦੋਂ ਤੱਕ ਉਨ੍ਹਾਂ ਦੇ ਦਾਦਾ ਜੀ ਸ਼ਹੀਦ ਹੋ ਚੁੱਕੇ ਸਨ। ਉਹ ਉਸ ਸਮੇਂ ਮੁੱਖ ਮੰਤਰੀ ਵੀ ਨਹੀਂ ਸਨ। ਇਸ ਲਈ, ਸਵਾਲ ਇਹ ਉੱਠਦਾ ਹੈ ਕਿ ਫਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਕਿਵੇਂ ਦਿਖਾਈ ਗਈ।
