ਰਵਨੀਤ ਬਿੱਟੂ ਨੇ ਬਾਜਵਾ ਨੂੰ ਦੱਸਿਆ ਫਲਾਪ LOP, ਬੋਲੇ- ਰਿਟਾਇਰਮੈਂਟ ਲੈ ਲਓ

Updated On: 

12 Nov 2024 19:12 PM

Ravneet Bittu vs Partap bajwa: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸੂਬੇ ਦੀ ਸਿਆਸਤ ਵਿੱਚ ਕਾਫ਼ੀ ਸਰਗਰਮ ਨਜ਼ਰ ਆ ਗਏ ਹਨ। ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਲਈ ਉਹ ਵੱਖ ਵੱਖ ਥਾਵਾਂ ਤੇ ਜਾਕੇ ਚੋਣ ਪ੍ਰਚਾਰ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਵਿਰੋਧੀ ਪਾਰਟੀਆਂ ਅਤੇ ਸਿਆਸੀ ਲੀਡਰਾਂ ਤੇ ਵੀ ਤਿੱਖੇ ਤੰਜ਼ ਕਸ ਰਹੇ ਹਨ।

ਰਵਨੀਤ ਬਿੱਟੂ ਨੇ ਬਾਜਵਾ ਨੂੰ ਦੱਸਿਆ ਫਲਾਪ LOP, ਬੋਲੇ- ਰਿਟਾਇਰਮੈਂਟ ਲੈ ਲਓ

ਰਵਨੀਤ ਬਿੱਟੂ ਨੇ ਬਾਜਵਾ ਨੂੰ ਦੱਸਿਆ ਫਲਾਪ L.O.P, ਕਿਹਾ- ਰਿਟਾਇਰਮੈਂਟ ਲੈ ਲਓ

Follow Us On

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਹੁਣ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸ਼ਬਦੀ ਹਮਲਾ ਕੀਤਾ ਹੈ। ਬਿੱਟੂ ਨੇ ਕਿਹਾ ਕਿ ਪ੍ਰਤਾਪ ਬਾਜਵਾ ਜੀ ਮੈਨੂੰ ਤੁਹਾਡੀ ਕਾਰਜਸ਼ਾਲੀ ਤੇ ਬਹੁਤ ਹੀ ਅਫ਼ਸੋਸ ਹੈ। ਤੁਸੀਂ 18 ਵਿਧਾਇਕਾਂ ਦੇ L.O.P ਹੋ ਜਿਨ੍ਹਾਂ ਵਿਚੋਂ 3-4 ਵਿਧਾਇਕ ਤੁਹਾਡੀ ਰਹਿਨੁਮਾਈ ਨੂੰ ਇਨਕਾਰ ਕਰਕੇ ਛੱਡ ਕੇ ਦੂਜਿਆਂ ਪਾਰਟੀਆਂ ਵਿੱਚ ਜਾ ਚੁੱਕੇ ਨੇ। ਵਿਧਾਨ ਸਭਾ ਵਿੱਚ ਵੀ ਤੁਸੀਂ ਫਲਾਪ ਸ਼ੋ ਹੋ। L.O.P ਹੁੰਦੇ ਹੋਏ ਵੀ ਕੋਈ ਵਿਧਾਇਕ ਤੁਹਾਡੀ ਗੱਲ ਨਹੀਂ ਮੰਨਦੇ ਹੋਰ ਤੇ ਹੋਰ ਪਾਰਟੀ ਪ੍ਰਧਾਨ ਵੀ ਤੁਹਾਡੇ ਤੋਂ ਕੋਰਾ ਉਲਟ ਫੈਂਸਲਾ ਲੈਂਦਾ ਹਨ।

ਬਿੱਟੂ ਐਥੇ ਹੀ ਨਹੀਂ ਰੁਕੇ ਉਹਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਹੁਣ ਤਾਂ ਇਹ ਵੀ ਚਰਚਾ ਚਲ ਰਹੀ ਹੈ ਕਿ ਦੋ ਮਹੀਨੇ ਨੂੰ ਛੱਤੀਸਗੜ ਦੀ ਚੋਣਾਂ ਤੋਂ ਬਾਅਦ ਤੁਹਾਨੂੰ ਵੀ ਲਾਂਬੇ ਕਰਨ ਦੀ ਤਿਆਰੀ ਜੋਰਾਂ ਤੇ ਹੈ। ਇਸ ਲਈ ਤੁਸੀਂ ਆਪਣੀ ਇੱਜਤ ਬਚਾਓ ਅਤੇ ਆਪਣੇ ਘਰ ਬੈਠੋ। ਬਾਕੀ ਤੁਸੀਂ ਕੋਈ ਆਪਣੀ ਰਿਟਾਇਰਮੈਂਟ ਬੀਮਾ ਕਰਵਾਇਆ ਹੋਣਾ ਹੀ ਹੈ, ਹੁਣ ਰਿਟਾਇਰ ਹੋਕੇ ਵੈਲਨੈਸ ਸੈਂਟਰ ਵਿੱਚ ਆਪਣਾ ਸਮਾਂ ਬਤੀਤ ਕਰੋ।

ਭਾਜਪਾ ਨੇ ਵੀ ਸਾਧਿਆ ਨਿਸ਼ਾਨਾ

ਭਾਰਤੀ ਜਨਤਾ ਪਾਰਟੀ ਨੇ ਵੀ ਸਾਬਕਾ ਵਿਧਾਇਕ ਰਹੇ ਦਲਬੀਰ ਸਿੰਘ ਗੋਲਡੀ ਨੂੰ ਲੈਕੇ ਪ੍ਰਤਾਪ ਬਾਜਵਾ ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਆਦਮੀ ਪਾਰਟੀ ਛੱਡ ਤੋਂ ਬਾਅਦ ਜਿਸ ਸਮੇਂ ਗੋਲਡੀ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੀ ਇੱਛਾ ਜਤਾਈ ਸੀ। ਉਸ ਸਮੇਂ ਬਾਜਵਾ ਨੇ ਕਿਹਾ ਸੀ ਕਿ ਗੋਲਡੀ ਲਈ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ। ਜਦੋਂਕਿ ਭਾਜਪਾ ਦਾ ਇਲਜ਼ਾਮ ਹੈ ਕਿ ਦਲਬੀਰ ਸਿੰਘ ਗੋਲਡੀ ਹੁਣ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਲਈ ਗਿੱਦੜਾਵਾਹਾ ਵਿੱਚ ਪ੍ਰਚਾਰ ਕਰ ਰਹੇ ਹਨ।

Exit mobile version