ਮੁੱਖ ਮੰਤਰੀ ਮਾਨ ਅਤੇ 'ਆਪ' ਮੁਖੀ ਕੇਜਰੀਵਾਲ ਨੇ ਪਰਿਵਾਰ ਸਮੇਤ ਕੀਤੇ ਰਾਮਲਲਾ ਦੇ ਦਰਸ਼ਨ; ਬੋਲੇ - ਮਨ ਨੂੰ ਸ਼ਾਂਤੀ ਦਾ ਹੋਇਆ ਅਹਿਸਾਸ | ram mandir cm Bhagwant & Arvind Kejriwal reached Ayodhya and visited ram mandir ramlala know full detail in punjabi Punjabi news - TV9 Punjabi

ਮੁੱਖ ਮੰਤਰੀ ਮਾਨ ਅਤੇ ‘ਆਪ’ ਮੁਖੀ ਕੇਜਰੀਵਾਲ ਨੇ ਪਰਿਵਾਰ ਸਮੇਤ ਕੀਤੇ ਰਾਮਲਲਾ ਦੇ ਦਰਸ਼ਨ; ਬੋਲੇ – ਮਨ ਨੂੰ ਅਥਾਹ ਸ਼ਾਂਤੀ ਦਾ ਹੋਇਆ ਅਹਿਸਾਸ

Updated On: 

12 Feb 2024 19:22 PM

CM Mann & CM Kejriwal Visited Ram Mandir: ਅਯੁੱਧਿਆ ਦੇ ਨਵੇਂ ਬਣੇ ਮੰਦਿਰ ਵਿੱਚ 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਰਾਮ ਮੰਦਰ ਨੂੰ ਆਮ ਜਨਤਾ ਲਈ ਖੋਲ੍ਹਣ ਤੋਂ ਬਾਅਦ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਅਯੁੱਧਿਆ ਦੇ ਦਰਸ਼ਨ ਕਰ ਰਹੇ ਹਨ। ਪਾਰਟੀ ਲਾਈਨਾਂ ਨੂੰ ਤੋੜ ਕੇ ਆਗੂ ਵੀ ਰਾਮਨਗਰੀ ਦਾ ਦੌਰਾ ਕਰ ਰਹੇ ਹਨ।

ਮੁੱਖ ਮੰਤਰੀ ਮਾਨ ਅਤੇ ਆਪ ਮੁਖੀ ਕੇਜਰੀਵਾਲ ਨੇ ਪਰਿਵਾਰ ਸਮੇਤ ਕੀਤੇ ਰਾਮਲਲਾ ਦੇ ਦਰਸ਼ਨ; ਬੋਲੇ - ਮਨ ਨੂੰ ਅਥਾਹ ਸ਼ਾਂਤੀ ਦਾ ਹੋਇਆ ਅਹਿਸਾਸ

ਮੁੱਖ ਮੰਤਰੀ ਮਾਨ ਅਤੇ 'ਆਪ' ਮੁਖੀ ਕੇਜਰੀਵਾਲ ਨੇ ਪਰਿਵਾਰ ਸਮੇਤ ਕੀਤੇ ਰਾਮਲਲਾ ਦੇ ਦਰਸ਼ਨ; ਬੋਲੇ - ਮਨ ਨੂੰ ਸ਼ਾਂਤੀ ਦਾ ਹੋਇਆ ਅਹਿਸਾਸ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਮੁਖੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਯੁੱਧਿਆ ਪਹੁੰਚੇ। ਜਿਨ੍ਹਾਂ ਨੇ ਆਪੋ-ਆਪਣੇ ਪਰਿਵਾਰਾਂ ਸਮੇਤ ਰਾਮਲਲਾ ਦੇ ਦਰਸ਼ਨ ਕੀਤੇ। ਅਰਵਿੰਦ ਕੇਜਰੀਵਾਲ ਦੇ ਨਾਲ ਉਨ੍ਹਾਂ ਦੀ ਮਾਂ ਅਤੇ ਪਤਨੀ ਵੀ ਸਨ, ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਨਾਲ ਰਾਮਲਲਾ ਦੇ ਦਰਸ਼ਨਾਂ ਲਈ ਪਹੁੰਚੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੇ ਮਾਤਾ-ਪਿਤਾ, ਪੰਜਾਬ ਦੇ ਮੁੱਖ ਮੰਤਰੀ ਆਪਣੀ ਪਤਨੀ ਅਤੇ ਮਾਂ ਨਾਲ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਆਏ ਹਨ। ਅੱਜ ਸਾਨੂੰ ਰਾਮਲਲਾ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਰਾਮਲਲਾ ਦੇ ਦਰਸ਼ਨ ਕਰਕੇ ਮੈਨੂੰ ਅਥਾਹ ਸ਼ਾਂਤੀ ਮਿਲੀ।

ਪੂਰੇ ਦੇਸ਼ ਅਤੇ ਸਮਾਜ ਲਈ ਅਜਿਹਾ ਸ਼ਾਨਦਾਰ ਅਤੇ ਸੁੰਦਰ ਰਾਮ ਮੰਦਰ ਬਣਵਾਇਆ ਗਿਆ ਹੈ। ਹਰ ਰੋਜ਼ ਲੱਖਾਂ ਲੋਕ ਦਰਸ਼ਨਾਂ ਲਈ ਆ ਰਹੇ ਹਨ। ਮੈਂ ਰਾਮਲਲਾ ਜੀ ਅੱਗੇ ਸਾਰਿਆਂ ਦੀ ਸ਼ਾਂਤੀ ਅਤੇ ਦੇਸ਼ ਦੇ ਵਿਕਾਸ ਲਈ ਪ੍ਰਾਰਥਨਾ ਕੀਤੀ ਹੈ।

ਦੇਸ਼ ਦੇ ਵਿਕਾਸ ਲਈ ਕੀਤੀ ਪ੍ਰਾਥਣਾ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਰਾਮਲਲਾ ਜੀ ਦੇ ਦਰਸ਼ਨ ਕੀਤੇ ਹਨ ਅਤੇ ਉਨ੍ਹਾਂ ਅੱਗੇ ਦੇਸ਼ ਦੇ ਵਿਕਾਸ ਲਈ ਪ੍ਰਾਥਣਾ ਕੀਤੀ ਹੈ। ਸਾਰਿਆਂ ਵਿਚ ਭਾਈਚਾਰਾ ਹੋਣਾ ਚਾਹੀਦਾ ਹੈ। ਇੱਥੇ ਆ ਕੇ ਰਾਮਲਲਾ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਾ। ਸਾਨੂੰ ਭਗਵਾਨ ਸ਼੍ਰੀ ਰਾਮ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ।

ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਮਿਲਿਆ ਸੀ ਸੱਦਾ ਪੱਤਰ

ਤੁਹਾਨੂੰ ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨੂੰ ਰਾਮ ਮੰਦਰ ਵਿੱਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਪ੍ਰੋਗਰਾਮ ਲਈ ਸੱਦਾ ਮਿਲਿਆ ਸੀ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਸੀ ਕਿ ਸਮਾਗਮ ਤੋਂ ਬਾਅਦ ਉਹ ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ ਆਉਣਗੇ।

Exit mobile version