ਰੂਸੀ ਫ਼ੌਜ ‘ਚ ਭਰਤੀ ਪੰਜਾਬੀ ਨੌਜਵਾਨ 8 ਮਹੀਨਿਆਂ ਤੋਂ ਲਾਪਤਾ, ਪਤਨੀ ਨੇ ਸੰਤ ਸੀਚੇਵਾਲ ਅੱਗੇ ਲਗਾਈ ਗੁਹਾਰ

Published: 

23 May 2026 17:51 PM IST

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੂਸੀ ਫ਼ੌਜ ਵਿੱਚ ਸ਼ਾਮਲ ਹੋ ਕੇ ਪਿਛਲੇ 8 ਮਹੀਨਿਆਂ ਤੋਂ ਲਾਪਤਾ ਹੋਏ ਇੱਕ ਪੰਜਾਬੀ ਨੌਜਵਾਨ ਦਾ ਗੰਭੀਰ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਦੇ ਸਾਹਮਣੇ ਰੱਖਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਨਵਦੀਪ ਕੌਰ ਨੇ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਪਤੀ ਹੀਰਾ ਸਿੰਘ ਦੀ ਸੁਰੱਖਿਅਤ ਵਾਪਸੀ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ।

ਰੂਸੀ ਫ਼ੌਜ ਚ ਭਰਤੀ ਪੰਜਾਬੀ ਨੌਜਵਾਨ 8 ਮਹੀਨਿਆਂ ਤੋਂ ਲਾਪਤਾ, ਪਤਨੀ ਨੇ ਸੰਤ ਸੀਚੇਵਾਲ ਅੱਗੇ ਲਗਾਈ ਗੁਹਾਰ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੂਸੀ ਫ਼ੌਜ ਵਿੱਚ ਸ਼ਾਮਲ ਹੋ ਕੇ ਪਿਛਲੇ 8 ਮਹੀਨਿਆਂ ਤੋਂ ਲਾਪਤਾ ਹੋਏ ਇੱਕ ਪੰਜਾਬੀ ਨੌਜਵਾਨ ਦਾ ਗੰਭੀਰ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਦੇ ਸਾਹਮਣੇ ਰੱਖਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਨਵਦੀਪ ਕੌਰ ਨੇ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਪਤੀ ਹੀਰਾ ਸਿੰਘ ਦੀ ਸੁਰੱਖਿਅਤ ਵਾਪਸੀ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ।

ਉੱਚ ਸਿੱਖਿਆ ਲਈ ਗਏ ਸੀ ਰੂਸ

ਪੀੜਤ ਮਹਿਲਾ ਨਵਦੀਪ ਕੌਰ ਨੇ ਆਪਣੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਉਸ ਦੇ ਪਤੀ ਹੀਰਾ ਸਿੰਘ ਅਕਤੂਬਰ 2024 ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਮਕਸਦ ਨਾਲ ਮਾਸਕੋ (ਰੂਸ) ਗਏ ਸਨ। ਪਰ ਉੱਥੇ ਹਾਲਾਤ ਅਜਿਹੇ ਬਣੇ ਕਿ ਅਗਸਤ 2025 ਵਿੱਚ ਉਨ੍ਹਾਂ ਨੂੰ ਰੂਸੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ। ਪਰਿਵਾਰ ਦੇ ਅਨੁਸਾਰ, ਭਰਤੀ ਦੇ ਸਮੇਂ ਹੀਰਾ ਸਿੰਘ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਤੁਰੰਤ 14 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਹਰ ਮਹੀਨੇ ਢਾਈ ਲੱਖ ਰੁਪਏ ਤਨਖ਼ਾਹ ਵਜੋਂ ਦਿੱਤੇ ਜਾਣਗੇ।

ਮਹਿਜ਼ 15 ਦਿਨਾਂ ਦੀ ਟ੍ਰੇਨਿੰਗ ਮਗਰੋਂ ਜੰਗ ਦੇ ਮੈਦਾਨ ਵਿੱਚ ਭੇਜਿਆ

ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੂੰ ਫ਼ੌਜ ਵਿੱਚ ਭਰਤੀ ਕਰਨ ਤੋਂ ਬਾਅਦ ਸਿਰਫ਼ 15 ਦਿਨਾਂ ਦੀ ਬੇਹੱਕ ਮਾਮੂਲੀ ਸਿਖਲਾਈ ਦਿੱਤੀ ਗਈ ਅਤੇ ਫਿਰ ਸਿੱਧਾ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ ਗਿਆ। ਜਦਕਿ ਭਰਤੀ ਵੇਲੇ ਇਹ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਤੋਂ ਸਿਰਫ਼ ਗੈਰ-ਲੜਾਕੂ ਕੰਮ ਲਏ ਜਾਣਗੇ, ਜਿਵੇਂ ਕਿ ਫ਼ੌਜ ਲਈ ਖਾਣਾ ਪਹੁੰਚਾਉਣਾ ਜਾਂ ਬੰਕਰ ਬਣਾਉਣ ਵਿੱਚ ਮਦਦ ਕਰਨਾ। ਪਰਿਵਾਰ ਮੁਤਾਬਕ ਹੀਰਾ ਸਿੰਘ ਮਾਨਸਿਕ ਤੌਰ ‘ਤੇ ਅਜਿਹੀ ਭਿਆਨਕ ਜੰਗ ਲੜਨ ਲਈ ਬਿਲਕੁਲ ਵੀ ਤਿਆਰ ਨਹੀਂ ਸਨ।

ਪਿਛਲੇ 8 ਮਹੀਨਿਆਂ ਤੋਂ ਸੰਪਰਕ ਟੁੱਟਿਆ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਤੰਬਰ 2025 ਵਿੱਚ ਹੀਰਾ ਸਿੰਘ ਨਾਲ ਉਨ੍ਹਾਂ ਦੀ ਆਖ਼ਰੀ ਵਾਰ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਪਿਛਲੇ 8 ਮਹੀਨਿਆਂ ਤੋਂ ਉਨ੍ਹਾਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਹੈ। ਨਵਦੀਪ ਕੌਰ ਦਾ 6 ਸਾਲਾ ਵੱਡਾ ਬੇਟਾ ‘ਸੇਰੇਬਰਲ ਪਾਲਸੀ’ ਵਰਗੀ ਨਾਮੁਰਾਦ ਅਤੇ ਗੰਭੀਰ ਬਿਮਾਰੀ ਨਾਲ ਪੀੜਤ ਹੈ, ਜਿਸ ਦਾ ਇਲਾਜ ਮੌਜੂਦਾ ਸਮੇਂ ਵਿੱਚ ਪੂਰੀ ਤਰ੍ਹਾਂ ਸੰਭਵ ਨਹੀਂ ਮੰਨਿਆ ਜਾਂਦਾ। ਇਹ ਬਿਮਾਰੀ ਬੱਚੇ ਦੀਆਂ ਸਰੀਰਕ ਗਤੀਵਿਧੀਆਂ, ਮਾਸਪੇਸ਼ੀਆਂ ਅਤੇ ਬੋਲਣ ਦੀ ਸ਼ਕਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਦਾ ਦੂਜਾ ਬੱਚਾ ਢਾਈ ਸਾਲ ਦਾ ਹੈ ਅਤੇ ਤੀਜਾ ਬੱਚਾ ਅਜੇ ਮਹਿਜ਼ ਇੱਕ ਸਾਲ ਦਾ ਹੈ। ਵੱਡਾ ਬੇਟਾ ਨਾ ਬੋਲ ਸਕਦਾ ਹੈ, ਨਾ ਸੁਣ ਸਕਦਾ ਹੈ ਅਤੇ ਨਾ ਹੀ ਆਪਣੇ ਆਪ ਬੈਠ ਜਾਂ ਚੱਲ ਸਕਦਾ ਹੈ।

ਸੰਤ ਸੀਚੇਵਾਲ ਵੱਲੋਂ ਮਦਦ ਅਤੇ ਸਿੱਖਿਆ ਦਾ ਭਰੋਸਾ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀੜਤ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਹੀਰਾ ਸਿੰਘ ਦਾ ਪਤਾ ਲਗਾਉਣ ਲਈ ਵਿਦੇਸ਼ ਮੰਤਰਾਲੇ ਅਤੇ ਮਾਸਕੋ ਸਥਿਤ ਭਾਰਤੀ ਦੂਤਾਵਾਸ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹਿਣਗੇ। ਉਨ੍ਹਾਂ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ:

ਬਿਮਾਰ ਬੱਚੇ ਦਾ ਇਲਾਜ: ਪ੍ਰਧਾਨ ਮੰਤਰੀ ਰਾਹਤ ਕੋਸ਼ ਰਾਹੀਂ ਬਿਮਾਰ ਬੱਚੇ ਦੇ ਇਲਾਜ ਲਈ ਫੰਡਾਂ ਦਾ ਪ੍ਰਬੰਧ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਮੁਫ਼ਤ ਸਿੱਖਿਆ: ਸੰਤ ਸੀਚੇਵਾਲ ਨੇ ਐਲਾਨ ਕੀਤਾ ਕਿ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਉਨ੍ਹਾਂ ਵੱਲੋਂ ਚੁੱਕਿਆ ਜਾਵੇਗਾ ਅਤੇ ਬੱਚੇ ਜਿੱਥੋਂ ਤੱਕ ਪੜ੍ਹਨਾ ਚਾਹੁਣਗੇ, ਉਨ੍ਹਾਂ ਦੀ ਸਿੱਖਿਆ ਜਾਰੀ ਰੱਖੀ ਜਾਵੇਗੀ।

ਸਰਕਾਰੀ ਕਾਰਵਾਈ: ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਪੰਜਾਬੀ ਨੌਜਵਾਨ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਈ ਜਾ ਸਕੇ।

Follow Us
Related Stories
ਫਿਰੋਜ਼ਪੁਰ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ 4 ਕਿਲੋ ਹੈਰੋਇਨ ਨਾਲ ਕੀਤਾ ਕਾਬੂ, ਵਿਦੇਸ਼ੀ ਕਨੈਕਸ਼ਨ ਆਇਆ ਸਾਹਮਣੇ
ਅੰਮ੍ਰਿਤਸਰ ‘ਚ ਭਾਰੀ ਮਾਤਰਾ ‘ਚ ਬਾਰੂਦ ਬਰਾਮਦ, ਗੈਰਕਾਨੂੰਨੀ ਪਟਾਕੇ ਬਣਾਉਂਦੀ ਮਹਿਲਾ ਗ੍ਰਿਫ਼ਤਾਰ
ਜਲੰਧਰ IED ਧਮਾਕੇ ਦੇ ਮੁਲਜ਼ਮ ਨੇ ਵਾਰਦਾਤ ਤੋਂ ਬਾਅਦ ਵਿਦੇਸ਼ਾਂ ‘ਚ ਕੀਤੀਆਂ ਕਾਲਾਂ, ਪੁਲਿਸ ਨੇ ਜੀਰਕਪੁਰ ਤੋਂ ਇੱਕ ਹੋਰ ਸ਼ੱਕੀ ਕੀਤਾ ਕਾਬੂ
ਅਵਾਰਾ ਕੁੱਤਿਆਂ ਲਈ ਬਣਾਏ ਜਾਣਗੇ ਸ਼ੈਲਟਰ ਹੋਮ, ਤਾਂ ਜੋ ਲੋਕ ਸੁਰੱਖਿਅਤ ਹੋਣ… SC ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਗੰਭੀਰ
ਜਲੰਧਰ ‘ਚ ਵੱਡੀ ਸਾਜ਼ਿਸ਼ ਨਾਕਾਮ, ਪੁਲਿਸ ਨੇ ਜ਼ਿੰਦਾ ਹੈਂਡ ਗ੍ਰੇਨੇਡ ਸਮੇਤ ਨੌਜਵਾਨ ਕੀਤਾ ਕਾਬੂ; ਅੱਤਵਾਦੀ ਲਿੰਕ ਦੀ ਕਰ ਰਹੀ ਜਾਂਚ
ਬਾਬਾ ਬਕਾਲਾ ਵਿਖੇ 31 ਮਈ ਨੂੰ ਹੋਵੇਗਾ ਮਹਾਨ ਪੰਥਕ ਸੰਮੇਲਨ, ਐਡਵੋਕੇਟ ਧਾਮੀ ਵੱਲੋਂ ਪ੍ਰਚਾਰਕਾਂ ਨਾਲ ਅਹਿਮ ਮੀਟਿੰਗ