ਪਤਾਲਪੁਰੀ ਵਿਖੇ ਜਵੰਦਾ ਦੀਆਂ ਅਸਥੀਆਂ ਨੂੰ ਕੀਤਾ ਗਿਆ ਜਲ ਪ੍ਰਵਾਹ…ਸਰਤਾਜ ਬੋਲੇ- ਕਦੇ ਸੋਚਿਆ ਨਹੀਂ ਸੀ…

Published: 

10 Oct 2025 18:37 PM IST

ਜਵੰਦਾ ਦੀ ਮੌਤ ਤੋਂ ਬਾਅਦ ਸਸਕਾਰ ਵਿਖੇ ਪਹੁੰਚੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਭਾਵੁਕ ਹੋ ਗਏ। ਉਹਨਾਂ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਤੇ ਪੋਸਟ ਪਾਕੇ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦਿੱਤੀ। ਸਰਤਾਜ ਨੇ ਲਿਖਿਆ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਸ ਤਰ੍ਹਾਂ ਤੁਹਾਡੇ ਪਿੰਡ, ਪੌਨਾ, ਆਉਣਾ ਪਵੇਗਾ, ਸੱਜਣਾ। ਮੈਂ ਤੁਹਾਡੀ ਸੇਵਾ ਨੂੰ ਸਲਾਮ ਕਰਦਾ ਹਾਂ।"

ਪਤਾਲਪੁਰੀ ਵਿਖੇ ਜਵੰਦਾ ਦੀਆਂ ਅਸਥੀਆਂ ਨੂੰ ਕੀਤਾ ਗਿਆ ਜਲ ਪ੍ਰਵਾਹ...ਸਰਤਾਜ ਬੋਲੇ- ਕਦੇ ਸੋਚਿਆ ਨਹੀਂ ਸੀ...
Follow Us On

ਬੀਤੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਜਵੰਦਾ ਇੱਕ ਸੜਕ ਹਾਦਸੇ ਵਿੱਚ ਗੰਭੀਰ ਜਖਮੀ ਹੋ ਗਏ ਸਨ ਤੇ ਲਗਭਗ ਦੋ ਹਫ਼ਤਿਆਂ ਤੱਕ ਉਹ ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਦਾਖਲ ਰਹੇ ਤੇ ਅਖੀਰ ਇਲਾਜ ਦੌਰਾਨ ਮਲਟੀਆਰਗਨ ਫੇਲੀਅਰ ਕਾਰਨ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਦੀ ਖ਼ਬਰ ਨਾਲ ਸਾਰੇ ਸੰਗੀਤ ਪ੍ਰੇਮੀਆਂ ਤੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਜਿਸ ਤੋਂ ਬਾਅਦ ਬੀਤੇ ਦਿਨ ਉਹਨਾਂ ਦਾ ਜੱਦੀ ਪਿੰਡ ਪੋਨਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੱਜ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਰਹੂਮ ਗਾਇਕ ਰਾਜਵੀਰ ਜਵੰਦਾ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ਦੇ ਪਤਾਲਪੁਰੀ ਸਾਹਿਬ ਅਸਤਘਾਟ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਪਤਾਲਪੁਰੀ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਉਪਰਾਂਤ ਸਤਿਕਾਰ ਨਾਲ ਅਸਥੀਆਂ ਜਲ ਵਿੱਚ ਵਿਲੀਨ ਕੀਤੀਆਂ ਗਈਆਂ।

ਸੜਕ ਹਾਦਸੇ ਵਿੱਚ ਹੋਏ ਸਨ ਜਖ਼ਮੀ

ਰਾਜਵੀਰ ਜਵੰਦਾ ਕੁਝ ਦਿਨ ਪਹਿਲਾਂ ਹਿਮਾਚਲ ਵੱਲ ਆਪਣੀ ਬਾਈਕ ਤੇ ਰਾਈਡ ਕਰਦੇ ਹੋਏ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਦੀ ਬਾਈਕ ਇੱਕ ਅਵਾਰਾ ਜਾਨਵਰ ਨਾਲ ਟਕਰਾ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਉਹਨਾਂ ਨੂੰ ਤੁਰੰਤ ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਗਿਆ। ਪਰ ਬੀਤੇ ਕੱਲ੍ਹ ਰਾਤ ਨੂੰ ਇਲਾਜ ਦੌਰਾਨ ਉਹਨਾਂ ਨੇ ਆਖ਼ਰੀ ਸਾਹ ਲਏ।

ਸੰਗੀਤ ਇੰਡਸਟਰੀ ਵਿੱਚ ਸੋਗ ਦੀ ਲਹਿਰ

ਜਵੰਦਾ ਦੀ ਮੌਤ ਤੋਂ ਬਾਅਦ ਸਸਕਾਰ ਵਿਖੇ ਪਹੁੰਚੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਭਾਵੁਕ ਹੋ ਗਏ। ਉਹਨਾਂ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਤੇ ਪੋਸਟ ਪਾਕੇ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦਿੱਤੀ। ਸਰਤਾਜ ਨੇ ਲਿਖਿਆ, “ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਸ ਤਰ੍ਹਾਂ ਤੁਹਾਡੇ ਪਿੰਡ, ਪੌਨਾ, ਆਉਣਾ ਪਵੇਗਾ, ਸੱਜਣਾ। ਮੈਂ ਤੁਹਾਡੀ ਸੇਵਾ ਨੂੰ ਸਲਾਮ ਕਰਦਾ ਹਾਂ।”

ਸਰਤਾਜ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਰਾਜਵੀਰ ਨੂੰ ਕਦੇ ਨਹੀਂ ਮਿਲੇ ਸੀ, ਫਿਰ ਵੀ ਉਨ੍ਹਾਂ ਨੇ ਇੱਕ ਅਜੀਬ ਅਤੇ ਡੂੰਘਾ ਰਿਸ਼ਤਾ ਵਿਕਸਿਤ ਹੋ ਗਿਆ ਸੀ। ਪਰ ਅੱਜ ਉਹ ਮੇਰੇ ਪਿੰਡ ਆਉਣ ਦਾ ਕਾਰਨ ਸੀ। ਉਹ ਇੱਕ ਸੱਚਾ ਪੰਜਾਬੀ ਸੀ। ਮੈਂ ਉਸ ਧਰਤੀ ਨੂੰ ਨਮਨ ਕਰਦਾ ਹਾਂ ਜਿਸਨੇ ਅਜਿਹੇ ਪੁੱਤਰ ਨੂੰ ਜਨਮ ਦਿੱਤਾ। ਰਾਜਵੀਰ ਨੂੰ ਯੁੱਗਾਂ ਤੱਕ ਯਾਦ ਰੱਖਿਆ ਜਾਵੇਗਾ। ਜਦੋਂ ਮੀਡੀਆ ਨੇ ਉਹਨਾਂ ਤੋਂ ਸਵਾਲ ਕੀਤਾ, ਉਹਨਾਂ ਨੇ ਜਵਾਬ ਦਿੱਤਾ, “ਜਦੋਂ ਲੋਕ ਪ੍ਰਾਰਥਨਾ ਕਰਦੇ ਹਨ, ਤਾਂ ਬਹੁਤ ਸਾਰੇ ਲੋਕ ਇਸ ਗੱਲ ‘ਤੇ ਵੀ ਗੁੱਸੇ ਹੁੰਦੇ ਹਨ ਕਿ ਰੱਬ ਨੂੰ ਇਹ ਪ੍ਰਾਰਥਨਾਵਾਂ ਸੁਣਨੀਆਂ ਚਾਹੀਦੀਆਂ ਸਨ।

ਜਦੋਂ ਉਹ ਹਸਪਤਾਲ ਵਿੱਚ ਸੀ, ਤਾਂ ਪਰਿਵਾਰ ਨੇ ਮੈਨੂੰ ਉਸ ਨੂੰ ਮਿਲਣ ਦਾ ਮੌਕਾ ਦਿੱਤਾ। ਮੈਂ ਉੱਥੇ ਦਸ ਮਿੰਟ ਰਿਹਾ। ਮੈਂ ਉਸਦੇ ਬਿਸਤਰੇ ਕੋਲ ਬੈਠਾ ਅਤੇ ਜਾਪ ਕੀਤਾ। ਮੈਂ ਦੇਖਿਆ ਕਿ ਉਹ ਇੱਕ ਨੌਜਵਾਨ ਸੀ, ਛੇ ਫੁੱਟ ਲੰਬਾ। ਮੈਂ ਉਹਨਾਂ ਦੀ ਪਤਨੀ ਨੂੰ ਫ਼ੋਨ ਕੀਤਾ ਅਤੇ ਕਿਹਾ, ‘ਉਹਨਾਂ ਦਾ ਦਿਲ ਚੰਗੀ ਤਰ੍ਹਾਂ ਧੜਕਦਾ ਹੈ, ਵਾਹਿਗੁਰੂ ਉਸਨੂੰ ਅਸੀਸ ਦੇਵੇ।’ ਮੈਨੂੰ ਨਹੀਂ ਪਤਾ ਕਿ ਉਹ ਕੀ ਮਨਜ਼ੂਰ ਕਰੇਗਾ।”