ਹਨੀ ਸਿੰਘ ਤੇ ਕਰਨ ਔਜਲਾ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ ਕਮਿਸ਼ਨ ਨੇ ਮਾੜੀ ਸ਼ਬਦਾਵਲੀ ਨੂੰ ਲੈ ਕੇ ਡੀਜੀਪੀ ਨੂੰ ਲਿਖਿਆ ਪੱਤਰ
Karan Aujla-Honey Singh Notice Punjab Women Commision: ਪੰਜਾਬ ਮਹਿਲਾ ਕਮੀਸ਼ਨ ਨੇ ਸਿੰਗਰ ਯੋ ਯੋ ਹਨੀ ਸਿੰਘ ਵੱਲੋਂ ਗਾਏ ਗਾਣੇ MILLIONAIRE ਤੇ ਕਰਨ ਔਜਲਾ ਵੱਲੋਂ ਗਾਏ ਗਾਣੇ MF GABHRU 'ਚ ਔਰਤਾਂ ਪ੍ਰਤੀ ਵਰਤੀ ਗਈ ਇਤਰਾਜਯੋਗ ਸ਼ਬਦਾਵਲੀ ਦਾ ਨੋਟਿਸ ਲਿਆ ਹੈ। ਇਸ ਸਬੰਧੀ ਇੱਕ ਪੱਤਰ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਲਿਖਿਆ ਹੈ।
ਹਨੀ ਸਿੰਘ ਤੇ ਕਰਨ ਔਜਲਾ
ਪੰਜਾਬੀ ਸਿੰਗਰ ਯੋ ਯੋ ਹਨੀ ਸਿੰਘ ਤੇ ਕਰਨ ਔਜਲਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਦੋਵਾਂ ਸਿੰਗਰਾਂ ਦੇ ਗਾਣਿਆਂ ਨੂੰ ਲੈ ਕੇ ਪੰਜਾਬ ਮਹਿਲਾ ਕਮੀਸ਼ਨ ਨੇ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਸਬੰਧੀ ਕਾਰਵਾਈ ਕਰਨ ਲਈ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਪੱਤਰ ਲਿਖਿਆ ਹੈ।
ਦੋਵੇਂ ਸਿੰਗਰਾਂ ‘ਤੇ ਇਤਰਾਜ਼ਯੋਗ ਭਾਸ਼ਾ ਵਰਤਣ ਲਈ ਲਿਆ ਨੋਟਿਸ
ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਮੈਨ ਰਾਜ ਲਾਲੀ ਗਿੱਲ ਨੇ ਦੋ ਪੱਤਰ ਲਿਖੇ ਹਨ। ਪਹਿਲੇ ਪੱਤਰ ‘ਚ ਲਿਖਿਆ ਗਿਆ ਹੈ ਕਿ ਯੋ ਯੋ ਹਨੀ ਸਿੰਘ ਦਾ ਗਾਣਾ MILLIONAIRE ਸੋਸ਼ਲ ਮੀਡੀਆ ‘ਤੇ ਚੱਲ ਰਿਹਾ ਹੈ, ਜਿਸ ‘ਚ ਮਹਿਲਾਵਾਂ ਪ੍ਰਤੀ ਬਹੁੱਤ ਹੀ ਇਤਰਾਜਯੋਗ ਸ਼ਬਦਾਵਲੀ ਵਰਤੀ ਗਈ ਹੈ।
ਦੂਜੇ ਪੱਤਰ ‘ਚ ਸਿੰਗਰ ਕਰਨ ਔਜਲਾ ਦਾ ਜ਼ਿਕਰ ਹੈ। ਉਨ੍ਹਾਂ ਦੇ ਗਾਣੇ ‘ਐਮਐਫ ਗੱਬਰੂ’ ‘ਚ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੀ ਗੱਲ ਕਹੀ ਹੈ ਤੇ ਕਿਹਾ ਹੈ ਕਿ ਇਸ ‘ਤੇ ਤੁਰੰਤ ਨੋਟਿਸ ਲਿਆ ਜਾਵੇ। ਕਮਿਸ਼ਨ ਨੇ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਦੇ ਕਿਸੇ ਸੀਨੀਅਰ ਅਧਿਕਾਰੀ ਤੋਂ ਕਾਨੂੰਨ ਅਨੁਸਾਰ ਬਣਦੀ ਪੜਤਾਲ ਤੇ ਕਾਰਵਾਈ ਕਰਵਾਈ ਜਾਵੇ। ਪੜਤਾਲੀਆ ਅਫਸਰ ਨੂੰ ਹਦਾਇਤ ਕੀਤੀ ਜਾਵੇ ਕਿ ਕੀਤੀ ਗਈ ਕਾਰਵਾਈ ਸਬੰਧੀ ਸਟੇਟਸ ਰਿਪੋਰਟ ਤੇ ਸਿੰਗਰ ਯੋ ਯੋ ਹਨੀ ਸਿੰਘ ਤੇ ਕਰਨ ਔਜਲਾ ਨੂੰ 11 ਅਗਸਤ ਸਵੇਰੇ 11:30 ਵਜੇ ਕਮਿਸ਼ਨ ਦਫਤਰ ਵਿਖੇ ਹਾਜਰ ਹੋਣਾ ਯਕੀਨੀ ਬਣਾਇਆ ਜਾਵੇ।
ਪੱਤਰ ‘ਚ ਕੀ ਲਿਖਿਆ?
ਦਰਅਸਲ ਪੰਜਾਬ ਮਹਿਲਾ ਕਮੀਸ਼ਨ ਨੇ ਸਿੰਗਰ ਯੋ ਯੋ ਹਨੀ ਸਿੰਘ ਵੱਲੋਂ ਗਾਏ ਗਾਣੇ MILLIONAIRE ਤੇ ਕਰਨ ਔਜਲਾ ਵੱਲੋਂ ਗਾਏ ਗਾਣੇ MF GABHRU ‘ਚ ਔਰਤਾਂ ਪ੍ਰਤੀ ਵਰਤੀ ਗਈ ਇਤਰਾਜਯੋਗ ਸ਼ਬਦਾਵਲੀ ਦਾ ਨੋਟਿਸ ਲੈਣ ਸਬੰਧੀ ਇੱਹ ਪੱਤਰ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਲਿਖਿਆ ਹੈ।
ਪੱਤਰ ‘ਚ ਲਿਖਿਆ ਗਿਆ ਹੈ- ਪੰਜਾਬ ਰਾਜ ਮਹਿਲਾ ਕਮਿਸ਼ਨ ‘ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਔਰਤਾਂ ਦੇ ਅਧਿਕਾਰਾਂ, ਸਨਮਾਨ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਸਬੰਧਤ ਮਾਮਲਿਆ ਤੇ ਸੋ-ਮੋਟੋ ਨੋਟਿਸ ਲੈ ਸਕਦਾ ਹੈ। ਕਮਿਸ਼ਨ ਵੱਲੋਂ ਅਜਿਹੇ ਮਾਮਲਿਆਂ ਨੂੰ ਬੜੀ ਹੀ ਗੰਭੀਰਤਾ ਨਾਲ ਵਿਚਾਰਿਆ ਜਾਂਦਾ ਹੈ ਤੇ ਕਮਿਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੰਜਾਬ ‘ਚ ਔਰਤਾਂ ਦੇ ਅਧਿਕਾਰ, ਮਾਣ ਤੇ ਰੁਤਬੇ ਦੀ ਸੁਰੱਖਿਆ ਹੋਵੇ।
ਇਹ ਵੀ ਪੜ੍ਹੋ
ਪੰਜਾਬ ਮਹਿਲਾ ਕਮੀਸ਼ਨ ਨੇ ਕਿ ਕਮਿਸ਼ਨ ਦੇ ਲਿਖਿਆ ਹੈ ਕਿ ਸਾਡੇ ਧਿਆਨ ‘ਚ ਆਇਆ ਹੈ ਕਿ ਸੋਸ਼ਲ ਮੀਡੀਆ ਤੇ ਸਿੰਗਰ ਯੋ ਯੋ ਹਨੀ ਸਿੰਘ ਵੱਲੋਂ ਗਾਇਆ ਗਾਣਾ MILLIONAIRE ਤੇ ਕਰਨ ਔਜਲਾ ਵੱਲੋਂ ਗਾਇਆ ਗਾਣਾ MF GABHRU ਚੱਲ ਰਿਹਾ ਹੈ, ਜਿਸ ‘ਚ ਉਨ੍ਹਾਂ ਵੱਲੋਂ ਔਰਤਾਂ ਪ੍ਰਤੀ ਬਹੁਤ ਹੀ ਇਤਰਾਜਯੋਗ ਸ਼ਬਦਾਵਲੀ ਵਰਤੀ ਗਈ ਹੈ।
11 ਅਗਸਤ ਨੂੰ ਪੇਸ਼ ਹੋਣ ਦੇ ਹੁਕਮ
ਪੰਜਾਬ ਮਹਿਲਾ ਕਮਿਸ਼ਨ ਨੇ ਅੱਗੇ ਪੱਤਰ ‘ਚ ਲਿਖਿਆ ਹੈ ਕਿ ਔਰਤਾਂ ਪ੍ਰਤੀ ਵਰਤੀ ਗਈ ਸ਼ਬਦਾਵਲੀ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ “ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ, 2001 ਤਹਿਤ ਸੋ-ਮੋਟੋ ਨੋਟਿਸ ਲੈਂਦੇ ਹੋਏ ਆਪ ਨੂੰ ( ਡਾਇਰੈਕਟਰ ਜਨਰਲ ਆਫ ਪੁਲਿਸ ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ) ਲਿਖਿਆ ਜਾਂਦਾ ਹੈ ਕਿ ਇਸ ਸਬੰਧੀ ਤੁਰੰਤ ਪੰਜਾਬ ਪੁਲਿਸ ਹੈੱਡ ਕੁਆਟਰ, ਚੰਡੀਗੜ੍ਹ ਦੇ ਕਿਸੇ ਸੀਨੀਅਰ ਅਧਿਕਾਰੀ ਤੋਂ ਕਾਨੂੰਨ ਅਨੁਸਾਰ ਬਣਦੀ ਪੜਤਾਲ ਤੇ ਕਾਰਵਾਈ ਕਰਵਾਈ ਜਾਵੇ ਤੇ ਪੜਤਾਲੀਆ ਅਫਸਰ ਨੂੰ ਹਦਾਇਤ ਕੀਤੀ ਜਾਵੇ ਕਿ ਕੀਤੀ ਗਈ ਕਾਰਵਾਈ ਸਬੰਧੀ ਸਟੇਟਸ ਰਿਪੋਰਟ ਤੇ ਸਿੰਗਰ ਯੋ ਯੋ ਹਨੀ ਸਿੰਘ ਤੇ ਕਰਨ ਔਜਲਾ ਨੂੰ 11 ਅਗਸਤ ਸਵੇਰੇ 11:30 ਵਜੇ ਕਮਿਸ਼ਨ ਦਫਤਰ ਵਿਖੇ ਹਾਜਰ ਹੋਣਾ ਯਕੀਨੀ ਬਣਾਇਆ ਜਾਵੇ।
ਕਿਹੜੇ ਗਾਣਿਆਂ ਨੂੰ ਲੈ ਕੇ ਵਿਵਾਦ?
ਯੋ ਯੋ ਹਨੀ ਸਿੰਘ ਦਾ ਗਾਣਾ MILLIONAIRE-
ਕਰਨ ਔਜਲਾ ਦਾ MF GABHRU ਗਾਣਾ-
