ਪੰਜਾਬ ਦੇ ਤਾਪਮਾਨ ‘ਚ ਵਾਧਾ, ਆਉਣ ਵਾਲੇ ਦਿਨਾਂ ‘ਚ ਬਾਰਿਸ਼ ਦੀ ਸੰਭਾਵਨਾ ਨਹੀਂ, ਆਮ ਰਹੇਗਾ ਮੌਸਮ

tv9-punjabi
Updated On: 

12 Jul 2025 07:11 AM

Punjab Weather Update: ਮੌਸਮ ਵਿਗਿਆਨ ਕੇਂਦਰ ਅਨੁਸਾਰ ਸੂਬੇ ਦੇ ਤਾਪਮਾਨ 'ਚ 4.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਦੇ ਚੱਲਦੇ ਔਸਤਨ ਵੱਧ ਤੋਂ ਵੱਧ ਤਾਪਮਾਨ ਆਮ ਹਾਲਾਤਾਂ 'ਤੇ ਪਹੁੰਚ ਗਿਆ ਹੈ। ਬਠਿੰਡਾ ਦਾ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 33.7 ਡਿਗਰੀ, ਪਟਿਆਲਾ 'ਚ 34.5 ਡਿਗਰੀ, ਲੁਧਿਆਣਾ 'ਚ 35 ਡਿਗਰੀ ਤੇ ਪਠਾਨਕੋਟ 'ਚ 34.1 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਦੇ ਤਾਪਮਾਨ ਚ ਵਾਧਾ, ਆਉਣ ਵਾਲੇ ਦਿਨਾਂ ਚ ਬਾਰਿਸ਼ ਦੀ ਸੰਭਾਵਨਾ ਨਹੀਂ, ਆਮ ਰਹੇਗਾ ਮੌਸਮ

ਸੰਕੇਤਕ ਤਸਵੀਰ

Follow Us On

ਪੰਜਾਬ ‘ਚ ਬੀਤੇ 24 ਘੰਟਿਆਂ ‘ਚ ਬਾਰਿਸ਼ ਦੇਖਣ ਨੂੰ ਨਹੀਂ ਮਿਲੀ। ਆਉਣ ਵਾਲੇ 5 ਦਿਨਾਂ ‘ਚ ਵੀ ਮੌਸਮ ਅਜਿਹਾ ਹੀ ਰਹੇਗਾ। ਸੂਬੇ ‘ਚ ਕੁੱਝ ਦਿਨ ਮੌਨਸੂਨ ਸੁਸਤ ਰਹੇਗਾ ਤੇ ਬਾਰਿਸ਼ ਦੇ ਹਾਲਾਤ ਨਹੀਂ ਬਣ ਰਹੇ, ਜਿਸ ਦੇ ਚੱਲਦੇ ਤਾਪਮਾਨ ‘ਚ ਵਾਧਾ ਹੋਵੇਗਾ। ਹੁਮਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਅਨੁਸਾਰ ਬੀਤੇ ਦਿਨੀਂ ਬਾਰਿਸ਼ ਨਾ ਹੋਣ ਕਰਕੇ ਤਾਪਮਾਨ ‘ਚ ਵਾਧਾ ਦੇਖਿਆ ਗਿਆ ਹੈ।

ਮੌਸਮ ਵਿਗਿਆਨ ਕੇਂਦਰ ਅਨੁਸਾਰ ਸੂਬੇ ਦੇ ਤਾਪਮਾਨ ‘ਚ 4.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਦੇ ਚੱਲਦੇ ਔਸਤਨ ਵੱਧ ਤੋਂ ਵੱਧ ਤਾਪਮਾਨ ਆਮ ਹਾਲਾਤਾਂ ‘ਤੇ ਪਹੁੰਚ ਗਿਆ ਹੈ। ਬਠਿੰਡਾ ਦਾ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 33.7 ਡਿਗਰੀ, ਪਟਿਆਲਾ ‘ਚ 34.5 ਡਿਗਰੀ, ਲੁਧਿਆਣਾ ‘ਚ 35 ਡਿਗਰੀ ਤੇ ਪਠਾਨਕੋਟ ‘ਚ 34.1 ਡਿਗਰੀ ਦਰਜ ਕੀਤਾ ਗਿਆ।

ਹੁਣ ਤੱਕ ਸੀਜ਼ਨ ‘ਚ ਆਮ ਨਾਲੋਂ ਵੱਧ ਬਾਰਿਸ਼

ਪੰਜਾਬ ‘ਚ ਇਸ ਮੌਨਸੂਨ ਸੀਜ਼ਨ ‘ਚ ਆਮ ਨਾਲੋਂ 23 ਫ਼ੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ 1 ਜੂਨ ਤੋਂ ਦੇਸ਼ ‘ਚ ਹੋਈ ਬਾਰਿਸ਼ ਨੂੰ ਮੌਨਸੂਨ ਨਾਲ ਜੋੜਿਆ ਜਾਂਦਾ ਹੈ। ਇਸ ਅਨੁਸਾਰ ਸੂਬੇ ‘ਚ ਹੁਣ ਤੱਕ 120.2 ਮਿਮੀ ਬਾਰਿਸ਼ ਦਰਜ ਕੀਤੀ ਗਈ ਹੈ, ਜਦਕਿ ਇਨ੍ਹਾਂ ਦਿਨਾਂ ‘ਚ ਹੁਣ ਤੱਕ 104.1 ਮਿਮੀ ਬਾਰਿਸ਼ ਆਮ ਤੌਰ ‘ਤੇ ਹੁੰਦੀ ਹੈ।

ਸੂਬੇ ‘ਚ ਸਭ ਤੋਂ ਵੱਧ ਬਾਰਿਸ਼ ਅੰਮ੍ਰਿਤਸਰ ‘ਚ ਦਰਜ ਕੀਤੀ ਗਈ। ਇੱਥੇ 201.6 ਮਿਮੀ ਬਾਰਿਸ਼ ਦਰਜ ਕੀਤੀ ਗਈ, ਜੋ ਆਮ 101 ਮਿਮੀ ਤੋਂ 100 ਫ਼ੀਸਦੀ ਵੱਧ ਹੈ। ਉੱਥੇ ਹੀ ਲੁਧਿਆਣਾ ‘ਚ 189 ਮਿਮੀ ਬਾਰਿਸ਼ ਦਰਜ ਕੀਤੀ ਗਈ। ਤਰਨਤਾਰਨ ‘ਚ 173.8 ਮਿਮੀ ਤੇ ਫਰੀਦਕੋਟ ‘ਚ 115.9 ਮਿਮੀ ਬਾਰਿਸ਼ ਦਰਜ ਕੀਤੀ ਗਈ। ਕਪੂਰਥਲਾ ‘ਚ ਮੌਨਸੂਨ ਸਭ ਤੋਂ ਕਮਜ਼ੋਰ ਰਿਹਾ, ਜਿੱਥੇ ਸਿਰਫ਼ 37.2 ਮਿਮੀ ਬਾਰਿਸ਼ ਦਰਜ ਕੀਤੀ ਗਈ, ਜੋ ਆਮ ਨਾਲੋਂ 63 ਫ਼ੀਸਦੀ ਘੱਟ ਹੈ।

ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ

ਅੰਮ੍ਰਿਤਸਰ: ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ 26 ਤੋਂ 31 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਜਲੰਧਰ: ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ 26 ਤੋਂ 33 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਲੁਧਿਆਣਾ: ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ 26 ਤੋਂ 31 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਪਟਿਆਲਾ: ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ 26 ਤੋਂ 32 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਮੁਹਾਲੀ: ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ 25 ਤੋਂ 32 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।