ਪੰਜਾਬ ‘ਚ ਕਾਂਬੇ ਵਾਲੀ ਠੰਡ, 10 ਜ਼ਿਲ੍ਹਿਆ ‘ਚ ਆਰੈਂਜ ਅਲਰਟ

Updated On: 

19 Dec 2023 09:47 AM

ਪੰਜਾਬ ਦੇ ਕਈ ਇਲਾਕਿਆਂ ਚ 3.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੋਮਵਾਰ ਸ਼ਾਮ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਲੋਕਾਂ ਦੀ ਕੰਬਣੀ ਨੂੰ ਹੋਰ ਵਧਾ ਦਿੱਤਾ ਹੈ। ਸਭ ਤੋਂ ਵੱਧ ਠੰਡ ਅੰਮ੍ਰਿਤਸਰ ਚ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਤਾਪਮਾਨ 3.6 ਡਿਗਰੀ ਰਿਹਾ ਹੈ, ਜੋ ਪਿਛਲੇ ਦਿਨ ਤੋਂ ਨਾਲੋਂ 0.7 ਡਿਗਰੀ ਘੱਟ ਸੀ।

ਪੰਜਾਬ ਚ ਕਾਂਬੇ ਵਾਲੀ ਠੰਡ, 10 ਜ਼ਿਲ੍ਹਿਆ ਚ ਆਰੈਂਜ ਅਲਰਟ

ਪੰਜਾਬ ਮੌਸਮ (ਸੰਕੇਤਕ ਤਸਵੀਰ)

Follow Us On

ਪੰਜਾਬ ਚ ਅੱਜ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਪੰਜਾਬ (Punjab) ਦੇ ਕਈ ਇਲਾਕਿਆਂ ਚ 3.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸੋਮਵਾਰ ਸ਼ਾਮ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਲੋਕਾਂ ਦੀ ਕੰਬਣੀ ਨੂੰ ਹੋਰ ਵਧਾ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਵਿੱਚ ਤਾਪਮਾਨ ਹੋਰ ਹੇਠਾਂ ਜਾ ਸਕਦਾ ਹੈ। ਮੌਸਮ ਵਿਭਾਗ ਨੇ ਸੰਘਣੀ ਧੁੰਦ ਨੂੰ ਵੇਖਦੇ ਹੋਏ 10 ਜ਼ਿਲ੍ਹਿਆਂ ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਚ ਸਭ ਤੋਂ ਵੱਧ ਠੰਡ ਅੰਮ੍ਰਿਤਸਰ (Amritsar) ਚ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਤਾਪਮਾਨ 3.6 ਡਿਗਰੀ ਰਿਹਾ ਹੈ, ਜੋ ਪਿਛਲੇ ਦਿਨ ਤੋਂ ਨਾਲੋਂ 0.7 ਡਿਗਰੀ ਘੱਟ ਸੀ, ਜਦਕਿ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 4.4 ਡਿਗਰੀ ਨੋਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਦਮਪੁਰ ਦਾ ਘੱਟੋ-ਘੱਟ ਤਾਪਮਾਨ 3.0 ਡਿਗਰੀ ਸੈਲਸੀਅਸ ਰਿਹਾ ਹੈ। ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚੋਂ ਲੁਧਿਆਣਾ 9.8 ਡਿਗਰੀ, ਪਟਿਆਲਾ ਦਾ 7.6 ਡਿਗਰੀ ਅਤੇ ਪਠਾਨਕੋਟ ਦਾ 5.8 ਡਿਗਰੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ।

ਉੱਤਰ ਭਾਰਤ ਚ ਠੰਡ

ਇਸ ਤੋਂ ਇਲਾਵਾ ਉੱਤਰੀ ਭਾਰਤ ਚ ਲਗਾਤਾਰ ਕੜਾਕੇ ਦੀ ਠੰਡ ਪੈ ਰਹੀ ਹੈ। ਮੌਸਮ ਦੀ ਗਤੀਵਿਧੀ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Skymet Weather.com ਦੇ ਮੁਤਾਬਕ ਦਸੰਬਰ ਮਹੀਨੇ ‘ਚ ਦਿੱਲੀ NCR ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਵੈੱਬਸਾਈਟ ਮੁਤਾਬਕ ਆਮ ਤੌਰ ‘ਤੇ ਦਸੰਬਰ ਦੀ ਸ਼ੁਰੂਆਤ ‘ਚ ਦਿੱਲੀ ‘ਚ ਘੱਟੋ-ਘੱਟ ਤਾਪਮਾਨ 9 ਡਿਗਰੀ ਦੇ ਆਸ-ਪਾਸ ਰਹਿੰਦਾ ਹੈ, ਜਦਕਿ 31 ਦਸੰਬਰ ਤੱਕ ਇਹ 6 ਡਿਗਰੀ ਤੱਕ ਪਹੁੰਚ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਹੋਣ ਵਾਲੀ ਬਾਰਿਸ਼ ਵੀ ਤਾਪਮਾਨ ਵਿੱਚ ਗਿਰਾਵਟ ਦਾ ਇੱਕ ਵੱਡਾ ਕਾਰਨ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼, ਬਿਹਾਰ ਅਤੇ ਤ੍ਰਿਪੁਰਾ ਦੇ ਕੁਝ ਹਿੱਸਿਆਂ ‘ਚ ਹਲਕੀ ਅਤੇ ਕੁਝ ਥਾਵਾਂ ‘ਤੇ ਸੰਘਣੀ ਧੁੰਦ ਛਾਈ ਰਹੀ ਹੈ।