ਪੰਜਾਬ ਬੋਰਡ ਨੇ ਐਲਾਨੇ 10ਵੀਂ ਦੇ ਨਤੀਜੇ, ਪਹਿਲੇ ਨੰਬਰ ‘ਤੇ ਰਹੀ ਫਰੀਦਕੋਟ ਦੀ ਹਰਲੀਨ ਸ਼ਰਮਾ

Updated On: 

11 May 2026 13:51 PM IST

ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੈਰਿਟ 'ਚ ਟਾਪ-3 'ਚੋਂ ਦੋ ਸਥਾਨ ਲੜਕੀਆਂ ਨੇ ਹਾਸਲ ਕੀਤੇ ਹੈ। ਪਹਿਲੇ ਤੇ ਤੀਜੇ ਅੰਕ 'ਤੇ ਲੜਕੀਆਂ ਨੇ ਟਾਪ ਕੀਤਾ ਹੈ, ਜਦਕਿ ਦੂਜੇ ਸਥਾਨ 'ਤੇ ਲੜਕੇ ਨੇ ਬਾਜੀ ਮਾਰੀ ਹੈ। ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ ਲੜਕੇ ਤੇ ਲੜਕੀਆਂ ਦੇ ਅੰਕੜਿਆਂ 'ਚ ਜ਼ਿਆਦਾ ਫ਼ਰਕ ਨਹੀਂ ਹੈ।

ਪੰਜਾਬ ਬੋਰਡ ਨੇ ਐਲਾਨੇ 10ਵੀਂ ਦੇ ਨਤੀਜੇ, ਪਹਿਲੇ ਨੰਬਰ ਤੇ ਰਹੀ ਫਰੀਦਕੋਟ ਦੀ ਹਰਲੀਨ ਸ਼ਰਮਾ

ਐਲਾਨੇ ਗਏ ਪੰਜਾਬ ਬੋਰਡ 10ਵੀਂ ਦੇ ਨਤੀਜੇ, ਪਹਿਲੇ ਰੈਂਕ 'ਤੇ ਰਹੀ ਫਰੀਦਕੋਟ ਦੀ ਹਰਲੀਨ ਸ਼ਰਮਾ

ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੈਰਿਟ ‘ਚ ਟਾਪ-3 ‘ਚੋਂ ਦੋ ਸਥਾਨ ਲੜਕੀਆਂ ਨੇ ਹਾਸਲ ਕੀਤੇ ਹੈ। ਪਹਿਲੇ ਤੇ ਤੀਜੇ ਅੰਕ ‘ਤੇ ਲੜਕੀਆਂ ਨੇ ਟਾਪ ਕੀਤਾ ਹੈ, ਜਦਕਿ ਦੂਜੇ ਸਥਾਨ ‘ਤੇ ਲੜਕੇ ਨੇ ਬਾਜੀ ਮਾਰੀ ਹੈ।

ਇਸ ਵਾਰ ਪਹਿਲਾ ਸਥਾਨ ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਹਾਸਲ ਕੀਤਾ ਹੈ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਰੂਪਨਗਰ ਦਾ ਮਨੀਮਹੇਸ਼ ਸ਼ਰਮਾ ਰਿਹਾ ਹੈ, ਜਦਕਿ ਤੀਜਾ ਸਥਾਨ ਰੂਪਨਗਰ ਦੀ ਰੀਆ ਰਾਨੀ ਨੇ ਹਾਸਲ ਕੀਤਾ ਹੈ। ਉੱਥੇ ਹੀ, ਇਸ ਸਾਲ 272 ਵਿਦਿਆਦਰਥੀਆਂ ਨੇ 10ਵੀਂ ਦੀ ਮੈਰਿਟ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ ਹੈ।

ਕਿਵੇਂ ਦੀ ਰਹੀ ਪਾਸ ਫ਼ੀਸਦ?

ਇਸ ਸਾਲ 2,69,505 ਵਿਦਿਆਰਥੀਆਂ ਨੇ ਦੱਸਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਚੋਂ 2,54,744 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਕੁੱਲ ਵਿਦਿਆਰਥੀਆਂ ਦੀ ਪਾਸ ਫ਼ੀਸਦੀ 94.52 ਰਿਹਾ ਹੈ।

ਇਸ ਵਾਰ 1,27,753 ਲੜਕੀਆਂ ਨੇ 10ਵੀਂ ਜਮਾਤ ਦੀਆਂ ਪ੍ਰੀਖਿਆ ਦਿੱਤੀ ਸੀ, ਇਨ੍ਹਾਂ ‘ਚੋਂ 1,22,595 ਲੜਕੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਲੜਕੀਆਂ ਦੀ ਪਾਸ ਫ਼ੀਸਦੀ 95.96 ਰਹੀ ਹੈ। ਜੇਕਰ ਲੜਕਿਆਂ ਦੀ ਗੱਲ ਕਰੀਏ ਤਾਂ 1,41,746 ਲੜਕਿਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ‘ਚੋਂ 1,32,143 ਲੜਕਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਲੜਕਿਆਂ ਦੀ ਪਾਸ ਫ਼ੀਸਦੀ 93.23 ਰਹੀ ਹੈ। ਟ੍ਰਾਂਸਡਜੈਂਡਰ 6 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਇਨ੍ਹਾਂ ‘ਚੋਂ 6 ਹੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰ ਲਈ ਹੈ।

ਸ਼ਹਿਰ ਖੇਤਰਾਂ ‘ਚ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ 92.28 ਫ਼ੀਸਦੀ ਵਿਦਿਆਰਥੀ ਨੇ ਪ੍ਰੀਖਿਆ ਪਾਸ ਕੀਤੀ ਹੈ। ਦੂਜੇ ਪਾਸੇ ਪੇਂਡੂ ਖੇਤਰ ‘ਚੋਂ 95.35 ਫ਼ੀਸਦੀ ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।

ਦੂਜੇ ਪਾਸੇ, ਜੇਕਰ ਸਕੂਲਾਂ ਦੇ ਹਿਸਾਬ ਨਾਲ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ ਇਸ ਵਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਫ਼ੀਸਦੀ 94.45 ਰਹੀ ਹੈ। ਦੂਜੇ ਪਾਸੇ, ਗੈਰ-ਸਰਕਾਰੀ ਯਾਨੀ ਕਿ ਪ੍ਰਾਈਵੇਟ ਸਕੂਲਾਂ ਦੀ ਪਾਸ ਫ਼ੀਸਦੀ ਦੀ ਗੱਲ ਕਰੀਏ ਤਾਂ 95.97 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ।

ਨੰਬਰ ਵੇਰਵਾ ਉਮੀਦਵਾਰਾਂ ਦੀ ਸੰਖਿਆ ਪਾਸ ਵਿਦਿਆਰਥੀ ਪ੍ਰਤੀਸ਼ਤ
1 ਪਾਸ ਪ੍ਰਤੀਸ਼ਤ 269505 254744 94.52%
2 ਕੁੜੀਆਂ ਦੀ ਪਾਸ ਪ੍ਰਤੀਸ਼ਤ 127753 122595 95.96%
3 ਮੁੰਡਿਆਂ ਦੀ ਪਾਸ ਪ੍ਰਤੀਸ਼ਤ 141746 132143 93.23%
4 ਟ੍ਰਾਂਸਜੈਂਡਰ ਦੀ ਪਾਸ ਪ੍ਰਤੀਸ਼ਤ 6 6 100.00%
5 ਸ਼ਹਿਰੀ ਖੇਤਰ ਦੀ ਪਾਸ ਪ੍ਰਤੀਸ਼ਤ 94547 87914 92.98%
6 ਪੇਂਡੂ ਖੇਤਰ ਦੀ ਪਾਸ ਪ੍ਰਤੀਸ਼ਤ 174958 166830 95.35%
7 ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ 178498 168593 94.45%
8 ਗੈਰ-ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ 72147 69237 95.97%
9 ਸਹਾਇਤਾ ਪ੍ਰਾਪਤ ਸਕੂਲਾਂ ਦੀ ਪਾਸ ਪ੍ਰਤੀਸ਼ਤ 18860 16914 89.68%

ਟਾਪ-5 ਮੈਰਿਟ ਲਿਸਟ ਵਾਲੇ ਜ਼ਿਲ੍ਹੇ

ਮੈਰਿਟ ਲਿਸਟ ‘ਚ ਰਹਿਣ ਵਾਲੇ ਟਾਪ-5 ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇਸ ਵਾਰ ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁ, ਸੰਗਰੂਰ ਦੇ ਜਲੰਧਰ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਬਾਜੀ ਮਾਰੀ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿਦਿਆਰਥੀ ਮੈਰਿਟ ਲਿਸਟ ‘ਚ ਆਪਣਾ ਨਾਮ ਦਰਜ ਕਰਵਾਉਣ ‘ਚ ਸਭ ਤੋਂ ਅੱਗੇ ਰਹੇ ਹਨ।

ਉੱਥੇ ਹੀ, ਪਾਸ ਫ਼ੀਸਦੀ ਦੇ ਹਿਸਾਬ ਨਾਲ ਟਾਪ-5 ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ, ਫਿਰੋਜ਼ਪੁਰ, ਪਠਾਨਕੋਟ, ਤਰਨਤਾਰਨ ਦੇ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਮੱਲ ਮਾਰੀ ਹੈ।

Follow Us