ਪੰਜਾਬ ‘ਚ ਅੱਜ ਹੋਵੇਗਾ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦਾ ਐਲਾਨ, ਰਾਜ ਚੋਣ ਕਮਿਸ਼ਨਰ ਨੇ ਸੱਦੀ ਪ੍ਰੈੱਸ ਕਾਨਫਰੰਸ

Published: 

11 May 2026 11:31 AM IST

ਪੰਜਾਬ 'ਚ 9 ਨਗਰ ਨਿਗਮ ਤੇ 102 ਨਗਰ ਕੌਂਸਲ 'ਚ ਚੋਣਾਂ ਹੋਣ ਵਾਲੀਆਂ ਹਨ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਰਸਮੀ ਤਿਆਰੀਆਂ ਪੂਰੀ ਕਰ ਲਈਆ ਗਈਆਂ ਹਨ। ਹਰ ਜਗ੍ਹਾ ਵਾਰਡਬੰਦੀ ਦਾ ਕੰਮ ਪੂਰਾ ਹੋ ਚੁੱਕਿਆ ਹੈ। ਰਾਜਨੀਤਿਕ ਪਾਰਟੀਆਂ ਪਹਿਲਾਂ ਹੀ ਆਪਣ ਰਣਨੀਤੀ ਤਿਆਰ ਕਰ ਚੁੱਕੀਆਂ ਹਨ ਤੇ ਲਗਭਗ ਸਾਰੀਆਂ ਹੀ ਪਾਰਟੀਆੰ ਨੇ ਆਪਣੇ ਆਬਜ਼ਰਬਰ ਨਿਯੁਕਤ ਕਰ ਦਿੱਤੇ ਹਨ।

ਪੰਜਾਬ ਚ ਅੱਜ ਹੋਵੇਗਾ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦਾ ਐਲਾਨ, ਰਾਜ ਚੋਣ ਕਮਿਸ਼ਨਰ ਨੇ ਸੱਦੀ ਪ੍ਰੈੱਸ ਕਾਨਫਰੰਸ

ਪੰਜਾਬ 'ਚ ਅੱਜ ਹੋਵੇਗਾ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦਾ ਐਲਾਨ

ਪੰਜਾਬ ‘ਚ ਨਗਰ ਕੌਂਸਲ ਤੇ ਨਗਰ ਨਿਗਰ ਦੀਆਂ ਚੋਣਾਂ ਦਾ ਐਲਾਨ ਅੱਜ, 11 ਮਈ ਨੂੰ ਹੋਵੇਗਾ। ਪੰਜਾਬ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਵੱਲੋਂ ਇਸ ਸਬੰਦੀ ਪ੍ਰੈੱਸ ਕਾਨਫਰੰਸ ਸੱਦੀ ਗਈ ਹੈ। ਅੱਜ ਦੁਪਹਿਰ 3:30 ਵਜੇ ਪੰਜਾਬ ਭਵਨ ‘ਚ ਪ੍ਰੈੱਸ ਕਾਨਫਰੰਸ ਹੋਵੇਗੀ, ਜਿਸ ‘ਚ ਉਹ ਚੋਣਾਂ ਸਬੰਧੀ ਸਾਰੇ ਵੇਰਵੇ ਸਾਂਝੇ ਕਰਨਗੇ।

ਪੰਜਾਬ ‘ਚ 9 ਨਗਰ ਨਿਗਮ ਤੇ 102 ਨਗਰ ਕੌਂਸਲ ‘ਚ ਚੋਣਾਂ ਹੋਣ ਵਾਲੀਆਂ ਹਨ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਰਸਮੀ ਤਿਆਰੀਆਂ ਪੂਰੀ ਕਰ ਲਈਆ ਗਈਆਂ ਹਨ। ਹਰ ਜਗ੍ਹਾ ਵਾਰਡਬੰਦੀ ਦਾ ਕੰਮ ਪੂਰਾ ਹੋ ਚੁੱਕਿਆ ਹੈ। ਰਾਜਨੀਤਿਕ ਪਾਰਟੀਆਂ ਪਹਿਲਾਂ ਹੀ ਆਪਣ ਰਣਨੀਤੀ ਤਿਆਰ ਕਰ ਚੁੱਕੀਆਂ ਹਨ ਤੇ ਲਗਭਗ ਸਾਰੀਆਂ ਹੀ ਪਾਰਟੀਆੰ ਨੇ ਆਪਣੇ ਆਬਜ਼ਰਬਰ ਨਿਯੁਕਤ ਕਰ ਦਿੱਤੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਚੋਣ ਲੜਨ ਦੀ ਇੱਛਾ ਰੱਖਣ ਵਾਲੇ ਉਮੀਦਵਾਰ ਵੀ ਆਪਣੇ ਇਲਾਕੇ ‘ਚ ਪਕੜ ਮਜ਼ਬੂਤ ਕਰਨ ‘ਚ ਲੱਗ ਚੁੱਕੇ ਹਨ।

ਦੂਜੇ ਪਾਸੇ ਇਨ੍ਹਾਂ ਚੋਣਾਂ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਨਾਲ ਸ਼ਹਿਰੀ ਇਲਾਕਿਆਂ ‘ਚ ਪਾਰਟੀਆਂ ਦੇ ਰਾਜਨੀਤਿਕ ਆਧਾਰ ਦਾ ਪਤਾ ਚਲੇਗਾ। ਪੰਜਾਬ ‘ਚ ਅਗਲੇ ਸਾਲ ਯਾਨੀ ਕਿ 2027 ‘ਚ ਵਿਧਾਨ ਸਭ ਚੋਣਾਂ ਹੋਣੀਆਂ ਹਨ। ਠੀਕ ਉਸ ਤੋਂ ਪਹਿਲਾਂ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ‘ਚ ਜਿੱਤ ਜਾਂ ਹਾਰ ਦਾ ਪ੍ਰਭਾਵ ਪਾਰਟੀਆਂ ‘ਤੇ ਪੈ ਸਕਦਾ ਹੈ।

ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਦਾ ਇਹ ਆਖਿਰੀ ਸਾਲ ਹੈ ਤੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਸਰਕਾਰ ਵੱਲੋਂ ਇਨ੍ਹਾਂ ਚੋਣਾਂ ‘ਚ ਵਧੀਆ ਪ੍ਰਦਰਸ਼ਨ ਕਰ ਕੇ ਇੱਕ ਚੰਗਾ ਸੰਕੇਤ ਦੇਣ ਦਾ ਟੀਚਾ ਰਹੇਗਾ। ਜਦਕਿ ਬਾਕੀ ਪਾਰਟੀਆਂ ਵੱਲੋਂ ਵੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਤਮਵਿਸ਼ਵਾਸ਼ ਹਾਸਲ ਕਰਨ ਦਾ ਇਹ ਚੰਗਾ ਮੌਕਾ ਹੈ।

Follow Us