ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਹੋਵੇਗੀ PTM, 3 ਬਿੰਦੂਆਂ ਤੇ ਰਹੇਗਾ ਧਿਆਨ, ਰਿਜ਼ਲਟ ਸੁਧਾਰਨ ਦੀ ਕੋਸ਼ਿਸ

Updated On: 

27 May 2025 07:45 AM IST

Punjab School: ਪੰਜਾਬ ਸਰਕਾਰ ਨੇ 31 ਮਈ ਨੂੰ ਸੂਬੇ ਦੇ ਸਾਰੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਮਾਪੇ-ਅਧਿਆਪਕ ਮੀਟਿੰਗ (PTM) ਕਰਨ ਦਾ ਐਲਾਨ ਕੀਤਾ ਹੈ। ਇਸ ਮੀਟਿੰਗ ਵਿੱਚ ਛੁੱਟੀਆਂ ਦਾ ਹੋਮਵਰਕ, ਆਉਣ ਵਾਲੇ ਟੈਸਟਾਂ ਬਾਰੇ ਜਾਣਕਾਰੀ, ਅਤੇ ਮਿਸ਼ਨ ਸਮਰਥ ਬਾਰੇ ਚਰਚਾ ਕੀਤੀ ਜਾਵੇਗੀ। ਸਰਕਾਰ ਦਾ ਟੀਚਾ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਸੁਧਾਰ ਲਿਆਉਣਾ ਹੈ।

ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਹੋਵੇਗੀ PTM, 3 ਬਿੰਦੂਆਂ ਤੇ ਰਹੇਗਾ ਧਿਆਨ, ਰਿਜ਼ਲਟ ਸੁਧਾਰਨ ਦੀ ਕੋਸ਼ਿਸ

ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ (ਪੁਰਾਣੀ ਤਸਵੀਰ)

Follow Us On

ਸਰਕਾਰ ਨੇ 2 ਜੁਲਾਈ ਨੂੰ ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ PTM (ਮਾਪੇ-ਅਧਿਆਪਕ ਮੀਟਿੰਗ) ਕਰਨ ਦਾ ਫੈਸਲਾ ਕੀਤਾ ਹੈ। ਇਹ ਮੀਟਿੰਗ 31 ਮਈ ਨੂੰ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਸਾਰੇ ਮਾਪਿਆਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ, ਅਤੇ ਇਸਦੀ ਜ਼ਿੰਮੇਵਾਰੀ ਪ੍ਰਿੰਸੀਪਲ ਦੀ ਹੋਵੇਗੀ। ਇਸ ਮੀਟਿੰਗ ਲਈ ਤਿੰਨ ਨੁਕਤੇ ਤੈਅ ਕੀਤੇ ਗਏ ਹਨ, ਜਿਨ੍ਹਾਂ ‘ਤੇ ਚਰਚਾ ਕੀਤੀ ਜਾਵੇਗੀ।

ਇਹਨਾਂ ਬਿੰਦੂਆਂ ਤੇ ਰਹੇਗਾ ਧਿਆਨ

ਛੁੱਟੀਆਂ ਵਿੱਚ ਮਿਲਣ ਵਾਲਾ ਕੰਮ

ਸਾਰੇ ਮਾਪਿਆਂ ਨੂੰ ਛੁੱਟੀਆਂ ਦੌਰਾਨ ਉਨ੍ਹਾਂ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਕੰਮ ਬਾਰੇ ਸੂਚਿਤ ਕੀਤਾ ਜਾਵੇਗਾ। ਨਾਲ ਹੀ, ਉਨ੍ਹਾਂ ਨੂੰ ਛੁੱਟੀਆਂ ਦੌਰਾਨ ਦਿੱਤੇ ਗਏ ਕੰਮ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।

ਅਗਾਮੀ ਟੈਸਟਾਂ ਬਾਰੇ ਜਾਣਕਾਰੀ

ਛੁੱਟੀਆਂ ਤੋਂ ਬਾਅਦ ਹੋਣ ਵਾਲੇ ਮਾਸਿਕ ਟੈਸਟਾਂ ਬਾਰੇ ਮਾਪਿਆਂ ਨੂੰ ਸੂਚਿਤ ਕੀਤਾ ਜਾਵੇਗਾ। ਇਹ ਟੈਸਟ 15 ਜੁਲਾਈ ਤੋਂ ਸ਼ੁਰੂ ਹੋਣਗੇ, ਅਤੇ ਮਾਪਿਆਂ ਨੂੰ ਇਸਦੇ ਸਿਲੇਬਸ ਬਾਰੇ ਸੂਚਿਤ ਕੀਤਾ ਜਾਵੇਗਾ।

ਮਿਸ਼ਨ ਸਮਰਥ

ਮਿਸ਼ਨ ਸਮਰਥ ਅਧੀਨ ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਭੇਜੇ ਜਾਣ ਵਾਲੇ ਵੀਡੀਓ ਲੈਕਚਰਾਂ ਅਤੇ ਅਭਿਆਸ ਪ੍ਰਸ਼ਨਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀਆਂ ਦੀ ਸਿਖਲਾਈ ਜਾਰੀ ਰਹਿ ਸਕੇ।

ਰਿਜਲਟ ਸੁਧਾਰਨ ਦੀ ਕੋਸ਼ਿਸ

ਪੰਜਾਬ ਵਿੱਚ ਕੁੱਲ 18 ਹਜ਼ਾਰ ਸਰਕਾਰੀ ਸਕੂਲ ਹਨ, ਜਿਨ੍ਹਾਂ ਵਿੱਚ 30 ਲੱਖ ਤੋਂ ਵੱਧ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸ ਦੇ ਨਾਲ ਹੀ, ਓਨੇ ਹੀ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਹਨ। ਸਰਕਾਰ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਸਿੰਗਾਪੁਰ ਅਤੇ ਆਈਆਈਐਮ ਅਹਿਮਦਾਬਾਦ ਤੋਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਸਰਕਾਰ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸਦਾ ਸਕਾਰਾਤਮਕ ਪ੍ਰਭਾਵ ਦਿਖਾਈ ਦੇਵੇਗਾ।