ਝੋਨੇ ਦੀ ਲੁਆਈ ਲਈ ਸ਼ਡਿਊਲ ਜਾਰੀ, ਜਾਣੋ ਤੁਹਾਡੇ ਜ਼ਿਲ੍ਹੇ ਵਿੱਚ ਕਦੋ ਲਗਾਇਆ ਜਾਵੇਗਾ ਝੋਨਾ
ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਿੱਤੀ। ਉਹਨਾਂ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਪਹਿਲਾ ਤੋਂ ਹੀ ਚੱਲ ਰਹੀ ਹੈ ਅਤੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ।

ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਿੱਤੀ। ਉਹਨਾਂ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਪਹਿਲਾ ਤੋਂ ਹੀ ਚੱਲ ਰਹੀ ਹੈ ਅਤੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ।
ਹਰਭਜਨ ਸਿੰਘ ਈਟੀਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਲਈ ਪੰਜਾਬ ਨੂੰ 3 ਜ਼ੋਨਾਂ ਵਿੱਚ ਵੰਡ਼ਿਆ ਗਿਆ ਹੈ। ਕਿਸਾਨਾਂ ਨੂੰ ਮਿਲਣ ਵਾਲੀ ਬਿਜਲੀ ਵਿੱਚ ਕੋਈ ਕਮੀ ਨਹੀਂ ਆਵੇਗੀ। ਇਸ ਦੇ ਲਈ ਪਹਿਲਾ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਸੀਜ਼ਨ ਦੌਰਾਨ ਵਾਧੂ ਬਿਜਲੀ ਦੀ ਲੋੜ੍ਹ ਪਵੇਗੀ ਤਾਂ ਸਰਕਾਰ ਦੂਜੇ ਸੂਬਿਆਂ ਕੋਲੋਂ ਵੀ ਬਿਜਲੀ ਲੈ ਲਵੇਗੀ।
ਪਹਿਲਾ ਜ਼ੋਨ (1 ਜੂਨ ਤੋਂ ਹੋਵੇਗੀ ਲੁਆਈ)
- ਫਾਜ਼ਿਲਕਾ
- ਫਿਰੋਜ਼ਪੁਰ
- ਬਠਿੰਡਾ
- ਸ਼੍ਰੀ ਮੁਕਤਸਰ ਸਾਹਿਬ
- ਫਰੀਦਕੋਟ
ਦੂਜਾ ਜ਼ੋਨ (5 ਜੂਨ ਤੋਂ)
- ਹੁਸ਼ਿਆਰਪੁਰ
- ਗੁਰਦਾਸਪੁਰ
- ਪਠਾਨਕੋਟ
- ਰੂਪਨਗਰ
- ਮੋਹਾਲੀ
- ਤਰਨਤਾਰਨ
- ਅੰਮ੍ਰਿਤਸਰ
- ਫਤਿਹਗੜ੍ਹ ਸਾਹਿਬ
ਤੀਜਾ ਜ਼ੋਨ (9 ਜੂਨ ਤੋਂ)
- ਲੁਧਿਆਣਾ
- ਮੋਗਾ
- ਮਲੇਰਕੋਟਲਾ
- ਜਲੰਧਰ
- ਨਵਾਂਸ਼ਹਿਰ
- ਬਰਨਾਲਾ
- ਸੰਗਰੂਰ
- ਪਟਿਆਲਾ
- ਮਾਨਸਾ
- ਕਪੂਰਥਲਾ
ਬਿਜਲੀ ਸਪਲਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਭਜਨ ਸਿੰਘ ਈਟੀਓ
ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਅੱਸੀ ਲੱਖ ਏਕੜ ਝੋਨਾ ਬੀਜਿਆ ਜਾਂਦਾ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਬਿਜਲੀ ਸਪਲਾਈ ਵਿੱਚ ਕੋਈ ਕਮੀ ਨਹੀਂ ਹੈ। ਪੰਜ ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿੱਚੋਂ, ਚੌਦਾਂ ਯੂਨਿਟ ਚੱਲ ਰਹੇ ਹਨ। ਗੋਇੰਦਵਾਲ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੈ। ਇਸਦੀ ਦੇਖਭਾਲ ਚੱਲ ਰਹੀ ਹੈ। ਉਹ ਵੀ ਇੱਕ ਜਾਂ ਦੋ ਦਿਨਾਂ ਵਿੱਚ ਕੰਮ ਕਰਨ ਯੋਗ ਹੋ ਜਾਵੇਗਾ। ਇਸ ਦੇ ਨਾਲ ਹੀ, ਕੋਲਾ ਵੀ ਵੱਡੀ ਮਾਤਰਾ ਵਿੱਚ ਉਪਲਬਧ ਹੈ।
ਤੀਹ ਦਿਨਾਂ ਤੋਂ ਵੱਧ ਸਮੇਂ ਲਈ ਕੋਲਾ ਉਪਲਬਧ ਹੈ। ਟ੍ਰਾਂਸਮਿਸ਼ਨ ਸਮਰੱਥਾ 10,100 ਹੈ। ਜੂਨ ਤੱਕ ਅਸੀਂ ਇਸਨੂੰ ਵਧਾ ਕੇ 10,500 ਮੈਗਾਵਾਟ ਕਰ ਦੇਵਾਂਗੇ। ਇਸ ਦੇ ਨਾਲ ਹੀ, ਝੋਨੇ ਦੇ ਸੀਜ਼ਨ ਦੌਰਾਨ ਦੂਜੇ ਰਾਜਾਂ ਤੋਂ ਕੀਤੀ ਗਈ ਬੈਂਕਿੰਗ ਉਨ੍ਹਾਂ ਰਾਜਾਂ ਤੋਂ ਵਾਪਸ ਲਈ ਜਾਵੇਗੀ। ਪਿਛਲੇ ਸਾਲ ਬਿਜਲੀ ਦੀ ਮੰਗ 16 ਹਜ਼ਾਰ 59 ਮੈਗਾਵਾਟ ਸੀ। ਇਸ ਵਾਰ 17 ਹਜ਼ਾਰ ਮੈਗਾਵਾਟ ਦੀ ਮੰਗ ਹੋਵੇਗੀ। ਇਸ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।