ਐਕਸ਼ਨ ‘ਚ ਪੰਜਾਬ ਸਰਕਾਰ, CM ਮਾਨ ਬੋਲੇ- ਭ੍ਰਿਸ਼ਟਾਚਾਰ ਖਿਲਾਫ AAP ਦੀ ਜ਼ੀਰੋ ਟਾਲਰੈਂਸ ਨੀਤੀ

tv9-punjabi
Updated On: 

23 May 2025 17:24 PM

CM Bhagwant Mann on Corruption: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਇੱਕ ਵਾਰ ਆਮ ਜਨਤਾ ਨੂੰ ਵੀ ਪਤਾ ਚੱਲ ਗਿਆ ਹੈ ਕਿ ਆਮ ਆਦਮੀ ਇਹ ਨਹੀਂ ਦੇਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਵੇਂ ਸਾਡਾ ਕੋਈ ਆਪਣਾ ਹੋਵੇ। ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸੀਐਮ ਮਾਨ ਨੇ ਕਿਹਾ ਕਿ ਇਹ ਲੜਾਈ ਕਿਸੇ ਵਿਅਕਤੀ ਵਿਰੁੱਧ ਨਹੀਂ ਹੈ ਇਹ ਭ੍ਰਿਸ਼ਟ ਸਿਸਟਮ ਵਿਰੁੱਧ ਸਖ਼ਤ ਲੜਾਈ ਹੈ। ਕਿਉਂਕਿ ਭ੍ਰਿਸ਼ਟਾਚਾਰ ਦੀ ਧੀਮਕ ਨੇ ਸਿਸਟਮ ਨੂੰ ਕਾਫੀ ਖੋਖਲਾ ਕੀਤਾ ਹੋਇਆ ਹੈ।

ਐਕਸ਼ਨ ਚ ਪੰਜਾਬ ਸਰਕਾਰ, CM ਮਾਨ ਬੋਲੇ- ਭ੍ਰਿਸ਼ਟਾਚਾਰ ਖਿਲਾਫ AAP ਦੀ ਜ਼ੀਰੋ ਟਾਲਰੈਂਸ ਨੀਤੀ

ਮੁੱਖ ਮੰਤਰੀ ਭਗਵੰਤ ਮਾਨ

Follow Us On

ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਾਈਵ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਨੂੰ ਲੈ ਕੇ ਨੀਤੀ ਸਾਫ ਹੈ। ਉਨ੍ਹਾਂ ਨੇ ਕਿਹਾ ਚਾਹੇ ਕੋਈ ਆਪਣਾ ਹੋਵਾ ਜਾਂ ਚਾਹੇ ਕੋਈ ਬੇਗਾਨਾ..ਕੋਈ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲੀਆਂ ਖਿਲਾਫ ਸਖ਼ਤ ਕਨੂੰਨੀ ਕਾਰਵਾਈ ਜ਼ਰੂਰ ਹੋਵੇਗੀ।

ਭ੍ਰਿਸ਼ਟਾਚਾਰ ਖਿਲਾਫ AAP ਦੀ ਜ਼ੀਰੋ Tolerance ਨੀਤੀ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਇੱਕ ਵਾਰ ਆਮ ਜਨਤਾ ਨੂੰ ਵੀ ਪਤਾ ਚੱਲ ਗਿਆ ਹੈ ਕਿ ਆਮ ਆਦਮੀ ਇਹ ਨਹੀਂ ਦੇਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਵੇਂ ਸਾਡਾ ਕੋਈ ਆਪਣਾ ਹੋਵੇ। ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸੀਐਮ ਮਾਨ ਨੇ ਕਿਹਾ ਕਿ ਇਹ ਲੜਾਈ ਕਿਸੇ ਵਿਅਕਤੀ ਵਿਰੁੱਧ ਨਹੀਂ ਹੈ ਇਹ ਭ੍ਰਿਸ਼ਟ ਸਿਸਟਮ ਵਿਰੁੱਧ ਸਖ਼ਤ ਲੜਾਈ ਹੈ। ਕਿਉਂਕਿ ਭ੍ਰਿਸ਼ਟਾਚਾਰ ਦੀ ਧੀਮਕ ਨੇ ਸਿਸਟਮ ਨੂੰ ਕਾਫੀ ਖੋਖਲਾ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਿਸਟਮ ਨੂੰ ਬਿਲਕੁਲ ਸਾਫ ਕਰ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਛੋਟੇ- ਛੋਟੇ ਵਪਾਰੀਆਂ ਦੇ ਕਾਗਜ਼ਾਂ ਵਿੱਚ ਕੰਮੀਆਂ ਕੱਢ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਪ੍ਰੇਸ਼ਾਨ ਕਰਨ ਵਾਲਾ ਕੰਮ ਬਿਲਕੁਲ ਨਹੀਂ ਚਲੇਗਾ।

CM ਮਾਨ ਨੇ ਵਪਰੀਆਂ, ਕਾਰੋਬਾਰੀਆਂ ਤੇ ਦੁਕਾਨਦਾਰਾਂ ਨੂੰ ਦਿੱਤਾ ਭਰੋਸਾ

CM ਭਗਵੰਤ ਸਿੰਘ ਮਾਨ ਨੇ ਵਾਪਰੀਆਂ, ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਤੁਹਾਨੂੰ ਕੋਈ ਅਫਸਰ, ਕੋਈ ਲੀਡਰ ਤੰਗ ਕਰਦਾ ਹੈ ਜਾਂ ਬਲੈਕਮੇਲ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦਾ ਮਾਹੌਲ ਬਣਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਕਰੋਂ ਕਿਸੇ ਨੂੰ ਵੀ ਬਖਸ਼ੀਆਂ ਨਹੀਂ ਜਾਵੇਗਾ, ਕਾਰਵਾਈ ਕਰਨਾ ਸਰਕਾਰ ਦਾ ਕੰਮ ਹੈ। CM ਮਾਨ ਨੇ ਅਫਸਰਾਂ ਅਤੇ ਲੀਡਰਾਂ ਨੂੰ ਕਿਹਾ ਕਿ ਕਰਪਸ਼ਨ ਨੂੰ ਲੈ ਕੇ ਸਾਡੀ ਜ਼ੀਰੋ ਟਾਲਰੈਂਸ ਨੀਤੀ ਹੈ, ਅਸੀਂ ਕਿਸੇ ਨੂੰ ਵੀ ਛੱਡਾਂਗੇ ਨਹੀਂ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਪੰਜਾਬ ਦੀ ਕਹਾਵਤ ਹੈ ਕਿ ‘ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ’ ਮਤਲਬ ਪਾਪ ਦੀ ਕਮਾਈ ਬਰਕਤ ਨਹੀਂ ਕਰਦੀ ਉਹ ਕਿਤੇ ਨਾ ਕਿਤੇ ਇਥੇ ਹੀ ਨਿਕਲ ਜਾਂਦੀ ਹੈ। ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਜੇਕਰ ਤੁਹਾਡੇ ਸਾਹਮਣੇ ਕੋਈ ਵਿਅਕਤੀ ਕਰਪਸ਼ਨ ਕਰਦਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਨੂੰ ਜ਼ਰੂਰ ਦੱਸੋ, ਅਸੀਂ ਕਾਰਵਾਈ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਨੇ ਇਹ ਸਾਫ ਦੱਸ ਦਿੱਤਾ ਹੈ ਕਿ ਅਸੀਂ ਆਪਣੀਆਂ ਵਿਰੁੱਧ ਵੀ ਕਾਰਵਾਈ ਕਰਦੇ ਹਾਂ। ਇਹ ਲੜਾਈ ਕਿਸੇ ਵਿਅਕਤੀ ਵਿਰੁੱਧ ਨਹੀਂ ਭ੍ਰਿਸ਼ਟਾਚਾਰ ਸਿਸਟਮ ਵਿਰੁੱਧ ਲੜਾਈ ਹੈ, ਇਸ ਲੜਾਈ ਨੂੰ ਅਸੀਂ ਜਾਰੀ ਵੀ ਰੱਖਾਂਗੇ ਅਤੇ ਜਿੱਤਾਂਗੇ ਵੀ।