Subscribe to
Notifications
Subscribe to
Notifications
ਪੰਜਾਬ ਨਿਊਜ। ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਦੇ
ਡੀਐੱਸਪੀ (DSP) ਬਲਜੀਤ ਸਿੰਘ ਤੇ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਨੇ ਉਨਾਂ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੇ 30 ਹਜ਼ਾਰ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਡੀਐੱਸਪੀ ਨੇ ਇੱਕ ਮਾਮਲੇ ਵਿੱਚ ਨਾਮਜ਼ਦ ਨੌਜਵਾਨ ਨੂੰ ਕੇਸ ਤੋਂ ਬਾਹਰ ਕੱਢਣ ਲਈ 30 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ।
ਸ਼ਿਕਾਇਤ ਕਰਤਾ ਨੇ ਸਬੂਤਾਂ ਸਣੇ ਇਸਦੀ ਸ਼ਿਕਾਇਤ
ਪੰਜਾਬ ਵਿਜੀਲੈਂਸ (Punjab Vigilance) ਨੂੰ ਦੇ ਦਿੱਤੀ। ਇਸ ਤੋਂ ਬਾਅਦ ਉਕਤ ਡੀਐੱਸਪੀ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਕਈ ਪੁਲਿਸ ਅਫਸ਼ਰਾਂ ਤੇ ਕਾਰਵਾਈ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਹੀ
ਆਮ ਆਦਮੀ (AAM ADAMI PARTY) ਨੇ ਇਹ ਸਾਫ ਕਰ ਦਿੱਤਾ ਸੀ ਕਿ ਸੂਬੇ ਵਿੱਚ ਰਿਸ਼ਵਤ ਖੋਰੀ ਅਤੇ ਭ੍ਰਿਸ਼ਟਾਰ ਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸਦੇ ਤਹਿਤ ਸੀਐੱਮ ਨੇ ਇੱਕ ਹੈਲਪਲਾਈ ਨੰਬਰ ਵੀ ਜਾਰੀ ਕੀਤਾ ਹੈ। ਹੁਣ ਪੰਜਾਬ ਵਿੱਚ ਵੱਡੇ ਪੱਧਰ ਤੇ ਸਰਕਾਰੀ ਅਫਸਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਈ ਸਾਬਕਾ ਮੰਤਰੀ ਤੇ ਵੀ ਕਾਰਵਾਈ ਕੀਤੀ ਹੈ।