ਜਲੰਧਰ-ਚਿੰਤਪੂਰਨੀ ਹਾਈਵੇਅ ਮੁਆਵਜ਼ਾ ਘੁਟਾਲੇ ‘ਚ 8 ਗ੍ਰਿਫ਼ਤਾਰ, ਵਿਜੀਲੈਂਸ ਨੇ 42 ਨੂੰ ਕੀਤਾ ਨਾਮਜ਼ਦ

Updated On: 

18 Nov 2023 23:19 PM

ਵਿਜੀਲੈਂਸ ਬਿਊਰੋ ਨੇ ਜਲੰਧਰ ਤੋਂ ਚਿੰਤਪੁਰਨੀ ਤੱਕ ਬਣਨ ਵਾਲੇ ਨੈਸ਼ਨਲ ਹਾਈਵੇਅ ਲਈ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਵਿੱਚ ਹੋਏ ਘਪਲੇ ਦੇ ਮਾਮਲੇ ਵਿੱਚ ਕਰਵਾਈ ਕੀਤੀ ਹੈ। ਇਨ੍ਹਾਂ ਮੁਲਜ਼ਮਾਂ 'ਚੋਂ 8 ਨੂੰ ਸ਼ਨੀਵਾਰ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਬਿਓਰੋ ਦੇ ਬੁਲਾਰੇ ਅਨੁਸਾਰ 10 ਫਰਵਰੀ 2017 ਨੂੰ ਵਿਜੀਲੈਂਸ ਨੇ ਲੁਧਿਆਣਾ ਪੁਲਿਸ ਸਟੇਸ਼ਨ ਵਿੱਚ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਂਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

ਜਲੰਧਰ-ਚਿੰਤਪੂਰਨੀ ਹਾਈਵੇਅ ਮੁਆਵਜ਼ਾ ਘੁਟਾਲੇ ਚ 8 ਗ੍ਰਿਫ਼ਤਾਰ, ਵਿਜੀਲੈਂਸ ਨੇ 42 ਨੂੰ ਕੀਤਾ ਨਾਮਜ਼ਦ
Follow Us On

ਸ਼ਨੀਵਾਰ ਨੂੰ ਵਿਜੀਲੈਂਸ ਬਿਊਰੋ (Vigilance Bureau) ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ 64 ਕਰੋੜ ਰੁਪਏ ਦੇਘਪਲੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਜਲੰਧਰ ਤੋਂ ਚਿੰਤਪੁਰਨੀ ਤੱਕ ਬਣਨ ਵਾਲੇ ਨੈਸ਼ਨਲ ਹਾਈਵੇਅ ਲਈ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਵਿੱਚ ਹੋਏ ਘਪਲੇ ਦੇ ਮਾਮਲੇ ਵਿੱਚ ਕਰਵਾਈ ਕੀਤੀ ਹੈ। ਨਾਲ ਹੀ ਟੀਮ ਨੇ 42 ਨਵੇਂ ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਐਤਵਾਰ ਕੋਰਟ ਚ ਪੇਸ਼ ਕੀਤਾ ਜਾਵੇਗਾ।

ਐਸਆਈਟੀ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਹੁਸ਼ਿਆਰਪੁਰ (Hoshiarpur) ਦੇ ਐਸਡੀਐਮ ਅਤੇ ਤਹਿਸੀਲਦਾਰ ਦੇ ਦਫ਼ਤਰ ਵਿੱਚੋਂ ਵੀ ਰਿਕਾਰਡ ਗਾਇਬ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੁਸ਼ਿਆਰਪੁਰ ਦੇ ਤਤਕਾਲੀ ਐਸਡੀਐਮ ਆਨੰਦ ਸਾਗਰ ਸ਼ਰਮਾ ਨੇ ਧੋਖੇ ਨਾਲ ਲੁਈਸ ਬਰਜਰ ਕੰਪਨੀ ਵੱਲੋਂ ਤਿਆਰ ਡਰਾਫਟ 3-ਏ ਸ਼ਡਿਊਲ ਪਲਾਨ ਵਿੱਚ ਬਦਲਾਅ ਕਰਕੇ ਮੁਆਵਜ਼ੇ ਦੀ ਰਕਮ ਗ਼ੈਰਕਾਨੂੰਨੀ ਢੰਗ ਨਾਲ ਜਾਰੀ ਕਰ ਦਿੱਤੀ।

64 ਕਰੋੜ ਦਾ ਘੁਟਾਲਾ

ਜਾਂਚ ਮੁਤਾਬਕ ਐਸਡੀਐਮ ਸ਼ਰਮਾ ਨੇ ਆਪਣੇ ਜਾਣਕਾਰਾਂ ਨੂੰ 64 ਕਰੋੜ ਰੁਪਏ ਦਿੱਤੇ ਅਤੇ ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਐਸਡੀਐਮ ਸ਼ਰਮਾ ਦੀ ਮਿਲੀਭੁਗਤ ਨਾਲ ਜ਼ਮੀਨ ਖ਼ਰੀਦੀ। ਜਾਂਚ ਦੌਰਾਨ, ਐਸਆਈਟੀ ਨੇ ਇਸ ਘੁਟਾਲੇ ਨਾਲ ਸਬੰਧਤ ਐਫਆਈਆਰ ਵਿੱਚ ਆਈਪੀਸੀ ਦੀ ਇੱਕ ਹੋਰ ਧਾਰਾ 201 ਵੀ ਸ਼ਾਮਲ ਕੀਤੀ ਅਤੇ 42ਨਵੇਂ ਸ਼ਖਸ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ। ਇਨ੍ਹਾਂ ਮੁਲਜ਼ਮਾਂ ‘ਚੋਂ 8 ਨੂੰ ਸ਼ਨੀਵਾਰ ਗ੍ਰਿਫਤਾਰ ਕਰ ਲਿਆ ਹੈ।

ਵਿਜੀਲੈਂਸ ਬਿਊਰੋ ਨੇ ਪਿੰਡ ਖਵਾਸਪੁਰ ਦੇ ਪਟਵਾਰੀ ਦਲਜੀਤ ਸਿੰਘ, ਰਜਿਸਟਰੀ ਕਲਰਕ ਸੁਖਵਿੰਦਰਜੀਤ ਸਿੰਘ ਸੋਢੀ, ਡੀਡ ਰਾਈਟਰ ਦੇਵੀਦਾਸ, ਹੁਸ਼ਿਆਰਪੁਰ ਦੇ ਮਹਾਰਾਜਾ ਰਣਜੀਤ ਸਿੰਘ ਨਗਰ ਦੇ ਹਰਪਿੰਦਰ ਸਿੰਘ ਗਿੱਲ, ਮੁਹੱਲਾ ਟਿੱਬਾ ਸਾਹਿਬ ਵਾਸੀ ਸਤਵਿੰਦਰ ਸਿੰਘ ਢੱਟ ਅਤੇ ਅਵਤਾਰ ਸਿੰਘ ਜੌਹਲ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਜਾ ਜਸਵਿੰਦਰ ਪਾਲ ਸਿੰਘ ਵਾਸੀ ਲਿਲੀ ਕਾਟੇਜ ਅਤੇ ਪਿੱਪਲਾਂਵਾਲਾ ਦੇ ਰਹਿਣ ਵਾਲੇ ਪਰਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਐਤਵਾਰ ਨੂੰ ਅਦਾਲਤ ‘ਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾਵੇਗਾ।

2017 ਦਾ ਹੈ ਮਾਮਲਾ

ਦੱਸ ਦਈਏ ਕਿ ਵਿਜੀਲੈਂਸ ਬਿਓਰੋ ਦੇ ਬੁਲਾਰੇ ਅਨੁਸਾਰ 10 ਫਰਵਰੀ 2017 ਨੂੰ ਵਿਜੀਲੈਂਸ ਬਿਓਰੋ ਦੇ ਲੁਧਿਆਣਾ ਪੁਲਿਸ ਸਟੇਸ਼ਨ ਵਿੱਚ ਆਈ.ਪੀ.ਸੀ ਦੀਆਂ ਧਾਰਾਵਾਂ 420, 467, 468, 471 ਅਤੇ 120-ਬੀ ਅਤੇ ਭ੍ਰਿਸ਼ਟਾਚਾਰ ਦੀ ਰੋਕਥਾਮ ਦੀਆਂ ਧਾਰਾਵਾਂ 13(1)(ਡੀ), 13 ਆਈ. ਐਕਟ (2) ਤਹਿਤ ਐਫ.ਆਈ.ਆਰ. ਇਸ ਵਿੱਚ ਹੁਸ਼ਿਆਰਪੁਰ ਦੇ ਤਤਕਾਲੀ ਐਸਡੀਐਮ ਆਨੰਦ ਸਾਗਰ ਸ਼ਰਮਾ, ਤਹਿਸੀਲਦਾਰ ਤੇ ਭੂਮੀ ਗ੍ਰਹਿਣ ਅਧਿਕਾਰੀ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਜੀਤ ਸਿੰਘ ਅਤੇ ਪਿੰਡ ਖਵਾਸਪੁਰ ਦੇ ਪਟਵਾਰੀ ਦਲਜੀਤ ਸਿੰਘ ਸਮੇਤ ਕੁੱਲ 13 ਮੁਲਜ਼ਮ ਸ਼ਾਮਲ ਹਨ।