Punjab Floods: ਅੱਜ ਤੋਂ ਵੰਡੇ ਜਾਣਗੇ ਮੁਆਵਜ਼ੇ ਦੇ ਚੈੱਕ, ਪੁਨਰਵਾਸ ਪ੍ਰੋਗਰਾਮ ਅੰਮ੍ਰਿਤਸਰ ਤੋਂ ਹੋਵੇਗਾ ਸ਼ੁਰੂ
Punjab Flood Relief Package: ਹੜ੍ਹ ਨੇ ਸਭ ਤੋਂ ਵੱਧ ਤਬਾਹੀ ਮਾਝਾ ਖੇਤਰ 'ਚ ਮਚਾਈ ਸ ਤੇ ਹੁਣ ਸਰਕਾਰ ਇੱਥੋਂ ਹੀ ਮੁਆਵਜ਼ੇ ਦੇ ਚੈੱਕ ਵੰਡਣ ਜਾ ਰਹੀ ਹੈ। ਪੰਜਾਬ 'ਚ ਹੜ੍ਹ ਦੇ ਕਾਰਨ ਕਰੀਬ 55 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ ਕਿਸੇ ਦੀ ਦੀਵਾਲੀ ਖ਼ਰਾਬ ਨਹੀਂ ਹੋਣ ਦੇਣਗੇ ਤੇ ਇਸ ਲਈ ਦੀਵਾਲੀ ਤੋਂ ਪਹਿਲਾਂ ਦੀ ਚੈੱਕ ਜਾਰੀ ਕਰਨਗੇ।
ਪੰਜਾਬ ਸਰਕਾਰ ਨੇ ਹੜ੍ਹਾਂ ਤੋਂ ਬਾਅਦ ਹੁਣ ਪੁਨਰਵਾਸ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਰੰਗਲਾ ਪੰਜਾਬ ਫੰਡ ਤੋਂ ਮੁਆਵਜ਼ੇ ਦੇ ਚੈੱਕ ਅੱਜ ਤੋਂ ਵੰਡੇ ਜਾਣਗੇ। ਇਸ ਦੇ ਲਈ ਅੰਮ੍ਰਿਤਸਰ ‘ਚ ਇੱਕ ਪ੍ਰੋਗਰਾਮ ਦਾ ਆਯੋਜਨ ਹੋਵੇਗਾ। ਇਸ ਦੌਰਾਨ ਜਿਨ੍ਹਾਂ ਲੋਕਾਂ ਦੀ ਫਸਲ, ਘਰ ਤੇ ਪਸ਼ੂਆ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਚੈੱਕ ਦਿੱਤੇ ਜਾਣਗੇ।
ਹੜ੍ਹ ਨੇ ਸਭ ਤੋਂ ਵੱਧ ਤਬਾਹੀ ਮਾਝਾ ਖੇਤਰ ‘ਚ ਮਚਾਈ ਸ ਤੇ ਹੁਣ ਸਰਕਾਰ ਇੱਥੋਂ ਹੀ ਮੁਆਵਜ਼ੇ ਦੇ ਚੈੱਕ ਵੰਡਣ ਜਾ ਰਹੀ ਹੈ। ਪੰਜਾਬ ‘ਚ ਹੜ੍ਹ ਦੇ ਕਾਰਨ ਕਰੀਬ 55 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ ਕਿਸੇ ਦੀ ਦੀਵਾਲੀ ਖ਼ਰਾਬ ਨਹੀਂ ਹੋਣ ਦੇਣਗੇ ਤੇ ਇਸ ਲਈ ਦੀਵਾਲੀ ਤੋਂ ਪਹਿਲਾਂ ਦੀ ਚੈੱਕ ਜਾਰੀ ਕਰਨਗੇ।
ਪੁਨਰਵਾਸ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਅੱਜ ਅੰਮ੍ਰਿਤਸਰ, ਅਜਨਾਲਾ ਵਿਖੇ ਪ੍ਰੋਗਰਾਮ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਮੌਜੂਦ ਰਹਿਣਗੇ। ਪੰਜਾਬ ਸਰਕਾਰ ਨੇ ਫਸਲ ਦੇ ਨੁਕਸਾਨ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਰੁਪਏ ਦਾ ਐਲਾਨ ਕੀਤਾ ਹੈ।
ਪੁਨਰਵਾਸ ਲਈ ਇੱਕ-ਇੱਕ ਪੈਸਾ ਮੁਆਵਜ਼ੇ ‘ਚ ਦਿੱਤਾ ਜਾਵੇਗਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਸ ਸੰਕਟ ਦੀ ਘੜੀ ‘ਚ ਕੁੱਝ ਰਾਜਨੀਤਿਕ ਪਾਰਟੀਆਂ ਬਿਨਾਂ ਕਿਸੀ ਸ਼ਰਤ ‘ਤੇ ਸੂਬਾ ਸਰਕਾਰ ਨੂੰ ਦੋਸ਼ੀ ਕਰਾਰ ਦੇਣ ‘ਚ ਲੱਗੀ ਹੋਈ ਹੈ। ਉਨ੍ਹਾਂ ਨੇ ਅਫ਼ਸੋਸ ਜਤਾਇਆ ਕਿ ਕਰੀਬ 2300 ਪਿੰਡ ਇਸ ਹੜ੍ਹ ਦੀ ਲਪੇਟ ‘ਚ ਆਏ ਤੇ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਉਨ੍ਹਾਂ ਨੇ ਕਿਹਾ ਕਿ ਪੁਨਰਵਾਸ ਯੋਜਨਾ ਤਹਿਤ ਜੋੜਿਆ ਗਿਆ ਇੱਕ-ਇੱਕ ਪੈਸਾ ਹੜ੍ਹ ਪ੍ਰਭਾਵਿਤ ਲੋਕਾਂ ‘ਤੇ ਖਰਚ ਕੀਤਾ ਜਾਵੇਗਾ।
