ਹੁਣ ਪੋਰਟਲ ਦੀ ਖਰਾਬੀ ਦਾ ਨਹੀਂ ਹੋਵੇਗਾ ਚਾਈਲਡ ਕੇਅਰ ਲੀਵ ‘ਤੇ ਅਸਰ, ਆਪਣੇ ਪੱਧਰ ‘ਤੇ ਕੱਢਣਗੇ ਹੱਲ
ਸਿੱਖਿਆ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਵਿਭਾਗ ਦੇ ਈ -ਪੋਰਟਲ (e-portal) ਵਿੱਚ ਖਰਾਬੀ ਆ ਗਈ ਹੈ। ਅਜਿਹੇ ਵਿੱਚ ਕਈ ਮਹਿਲਾ ਮੁਲਾਜ਼ਮਾਂ ਵੱਲੋਂ ਚਾਇਲਡ ਕੇਅਰ ਲੀਵ ਦੇ ਲਈ ਕੁੱਝ ਸਮੇਂ ਪਹਿਲਾਂ ਅਪਲਾਈ ਕੀਤਾ ਸੀ। ਪਰ ਉਨ੍ਹਾਂ ਨੂੰ ਮੰਗੇ ਸਮੇਂ 'ਤੇ ਮੰਜ਼ੂਰੀ ਨਹੀਂ ਦਿੱਤੀ ਗਈ। ਕਈ ਮਹਿਲਾਂ ਮੁਲਾਜਮਾਂ ਨੇ ਨਿੱਜੀ ਤੌਰ 'ਤੇ ਅਧਿਕਾਰੀਆਂ ਨਾਲ ਮਿਲ ਕੇ ਇਹ ਮੁੱਦਾ ਚੁੱਕਿਆ ਸੀ।
ਪੰਜਾਬ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਦਫ਼ਤਰੀ ਸਟਾਫ਼ ਦੀ ਚਾਈਲਡ ਕੇਅਰ ਲੀਵ ਵਿੱਚ ਈ-ਪੋਰਟਲ ਦੀ ਖ਼ਰਾਬੀ ਰੁਕਾਵਟ ਨਹੀਂ ਬਣੇਗੀ। ਸਿੱਖਿਆ ਵਿਭਾਗ ਨੇ ਫੈਸਲਾ ਲਿਆ ਹੈ ਕਿ ਮੈਡਿਕਲ ਗ੍ਰਾਊਂਡ ‘ਤੇ ਚਾਈਲਡ ਕੇਅਰ ਲੀਵ ਅਪਲਾਈ ਕਰਨ ਵਾਲੇ ਸਟਾਫ਼ ਦੇ ਕੇਸਾਂ ਦਾ ਜਦੋਂ ਤੱਕ ਪੋਰਟਲ ਠੀਕ ਨਹੀਂ ਹੋ ਜਾਂਦਾ ਹੈ,ਜਿਲ੍ਹਾ ਸਿੱਖਿਆ ਵਿਭਾਗ ਵੱਲੋਂ ਹੀ ਨਿਪਟਾਰਾ ਕੀਤਾ ਜਾਵੇਗਾ।
ਜਿਲ੍ਹਾ ਅਧਿਕਾਰੀਆਂ ਨੂੰ ਸਟਾਫ਼ ਵੱਲੋਂ ਛੁੱਟੀ ਦੇ ਲਈ ਲਗਾਈ ਗਏ ਕਾਗਜ਼ਾਤ ਅਤੇ ਮੈਡੀਕਲ ਰਿਪੋਰਟ ਦੀ ਪੜਤਾਲ ਕਰਨੀ ਹੋਵੇਗੀ। 15 ਦਿਨਾਂ ਵਿੱਚ ਅਪਲਾਈ ਕੀਤੀ ਲੀਵਸ ਦਾ ਜਿਲ੍ਹਾ ਅਧਿਕਾਰੀਆਂ ਦੇ ਸਟਾਫ਼ ਵੱਲੋਂ ਨਿਪਟਾਰਾ ਕੀਤਾ ਜਾਵੇਗਾ। ਜਿਵੇਂ ਹੀ ਪੋਰਟਲ ਠੀਕ ਹੋ ਜਾਵੇਗਾ, ਉਸ ਤੋਂ ਬਾਅਦ ਪਹਿਲੇ ਦੀ ਤਰ੍ਹਾਂ ਹੀ ਕੰਮ ਚਲੇਗਾ।
ਸਾਲਾਨਾ ਇਮਤਿਹਾਨਾਂ ਦੇ ਚਲਦੇ ਹਰ ਸਾਲ ਸਿੱਖਿਆ ਵਿਭਾਗ ਅਕਤੂਬਰ ਚੋਂ ਮਾਰਚ ਤੱਕ ਸਕੂਲਾਂ ਵਿੱਚ ਤਾਇਨਾਤ ਅਧਿਆਪਕਾਂ ਅਤੇ ਦਫ਼ਤਰੀ ਸਟਾਫ਼ ਦੀ ਚਾਇਲਡ ਕੇਅਰ ਲੀਵ ‘ਤੇ ਰੋਕ ਲੱਗਾ ਦਿੰਦਾ ਹੈ। ਸਿਰਫ਼ ਗੰਭੀਰ ਕੇਸਾਂ ਵਿੱਚ ਹੀ ਛੁੱਟੀਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਵਿਭਾਗ ਦਾ ਮੰਨਣਾ ਹੈ ਕਿ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਦਾ ਇਹ ਅਹਿਮ ਸਮਾਂ ਹੁੰਦਾ ਹੈ ਅਤੇ ਅਧਿਆਪਕਾਂ ਅਤੇ ਹੋਰ ਸਟਾਫ਼ ਦੀ ਭੁਮਿਕਾ ਇਸ ਵਿੱਚ ਅਹਿਮ ਰਹਿੰਦੀ ਹੈ ਇਸ ਵਿੱਚ ਕੋਈ ਛੁੱਟੀਆਂ ਨਹੀਂ ਜਾ ਸਕਦਾ ਹੈ।
ਇਸ ਵਿੱਚ ਸਿੱਖਿਆ ਵਿਭਾਦ ਨੂੰ ਧਿਆਨ ਆਇਆ ਹੈ ਕਿ ਵਿਭਾਗ ਦੇ ਈ-ਪੋਰਟਲ ਵਿੱਚ ਤਕਨੀਕੀ ਖਰਾਬੀ ਆ ਗਈ ਹੈ। ਕਈ ਮਹਿਲਾਂ ਮੁਲਾਜ਼ਮਾਂ ਵੱਲੋਂ ਚਾਈਲਡ ਕੇਅਰ ਲੀਵ ਦੇ ਲਈ ਕੁੱਝ ਮਸੇਂ ਪਹਿਲਾਂ ਅਪਲਾਈ ਕੀਤਾ ਗਿਆ ਸੀ। ਪਰ ਉਸ ਸਮੇਂ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਕਈ ਮਹਿਲਾਵਾਂ ਕਰਮਚਾਰੀਆਂ ਨੇ ਨਿੱਜੀ ਤੌਰ ਤੇ ਅਧਿਕਾਰੀਆਂ ਨਾਲ ਮਿਲ ਕੇ ਇਸ ਮੁੱਦੇ ਨੂੰ ਚੁੱਕਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 18 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹੈ। ਇਨ੍ਹਾਂ ਵਿੱਚੋਂ ਲੱਖਾਂ ਅਧਿਆਪਕ ਡਿਊਟੀ ਦੇ ਰਹੇ ਹਨ।