ਭਲਕੇ CM ਮਾਨ ਨੇ ਬੁਲਾਈ ਕੈਬਨਿਟ ਬੈਠਕ, ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਪਹਿਲੀ ਮੀਟਿੰਗ
Punjab Cabinet Meeting: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਕੈਬਨਿਟ ਮੀਟਿੰਗ ਬੁਲਾਈ ਹੈ। ਕੈਬਨਿਟ ਮੀਟਿੰਗ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ 'ਤੇ ਹੋਵੇਗੀ। ਇਸ ਬੈਠਕ ਨੂੰ ਲੈ ਕੇ ਹਾਲੇ ਏਜੰਡੇ ਹਾਲੇ ਜਾਰੀ ਨਹੀਂ ਕੀਤੇ ਗਏ ਹਨ।
Punjab Cabinet Meeting: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕੈਬਨਿਟ ਮੀਟਿੰਗ ਬੁਲਾਈ ਹੈ। ਕੈਬਨਿਟ ਮੀਟਿੰਗ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ‘ਤੇ ਦੁਪਹਿਰ 12 ਵਜੇ ਹੋਵੇਗੀ। ਮੀਟਿੰਗ ਵਿੱਚ ਕਈ ਏਜੰਡਿਆਂ ‘ਤੇ ਚਰਚਾ ਕੀਤੀ ਜਾਵੇਗੀ। ਪਰ ਮੀਟਿੰਗ ਦੇ ਇਹ ਏਜੰਡੇ ਹਾਲੇ ਜਾਰੀ ਨਹੀਂ ਕੀਤੇ ਗਏ ਹਨ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਆਪਣੀ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ। ਇਸ ਫੈਸਲੇ ਤੋਂ ਬਾਅਦ ਇਹ ਪਹਿਲੀ ਕੈਬਨਿਟ ਮੀਟਿੰਗ ਹੈ। ਅਜਿਹੀ ਸਥਿਤੀ ਵਿੱਚ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੈਬਨਿਟ ਮੀਟਿੰਗ ਵਿੱਚ ਲੈਂਡ ਪੂਲਿੰਗ ਨੀਤੀ ‘ਤੇ ਦੁਬਾਰਾ ਚਰਚਾ ਹੋ ਸਕਦੀ ਹੈ।
ਜਾਣੋ ਕੀ ਹੈ ਲੈਂਡ ਪੂਲਿੰਗ ਨੀਤੀ?
ਪੰਜਾਬ ਸਰਕਾਰ ਵੱਲੋਂ 11 ਅਗਸਤ ਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਗਈ। ਸਰਕਾਰ ਮੁਤਾਬਕ ਇਹ ਪੰਜਾਬ ਦਾ ਸਭ ਤੋਂ ਵੱਡਾ ਪ੍ਰੋਜੈਕਟ ਸੀ। ਜੋ, ਪੰਜਾਬ ਦੇ 27 ਸ਼ਹਿਰਾਂ ਵਿੱਚ ਲਗਭਗ 40,000 ਏਕੜ ਵਾਹੀਯੋਗ ਜ਼ਮੀਨ ਐਕੁਆਇਰ ਕਰਨ ਲਈ ਤਿਆਰ ਕੀਤੀ ਗਈ ਸੀ। ਇਸ ਜ਼ਮੀਨ ‘ਤੇ ‘ਅਰਬਨ ਅਸਟੇਟਸ’ ਨਾਮ ਹੇਠ ਰਿਹਾਇਸ਼ੀ ਖੇਤਰ ਵਿਕਸਤ ਕਰਨ ਦੀ ਯੋਜਨਾ ਸੀ, ਜਿਸ ਨੂੰ ਪੰਜਾਬ ਦੇ ਸ਼ਹਿਰੀਕਰਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਮੰਨਿਆ ਜਾ ਰਿਹਾ ਸੀ।
ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਵਿੱਚੋਂ ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚੋਂ 24,000 ਏਕੜ ਜ਼ਮੀਨ ਸ਼ਾਮਲ ਸੀ। ਇਸ ਸਕੀਮ ਤਹਿਤ, ਕਿਸਾਨਾਂ ਨੂੰ 1 ਏਕੜ ਦੇ ਬਦਲੇ 1000 ਵਰਗ ਗਜ਼ ਰਿਹਾਇਸ਼ੀ ਜ਼ਮੀਨ ਅਤੇ 200 ਵਰਗ ਗਜ਼ ਕਮਰਸ਼ੀਅਲ ਜ਼ਮੀਨ ਦਿੱਤੀ ਜਾਣੀ ਸੀ।
ਇਹ ਵੀ ਪੜ੍ਹੋ
ਕਿੱਥੇ ਕਿੰਨੀ ਜ਼ਮੀਨ ਦੀ ਹੋਣ ਸੀ ਐਕੁਆਇਰ?
ਲੁਧਿਆਣਾ ਦੇ ਵਿੱਚ 24 ਹਜ਼ਾਰ ਏਕੜ, ਮੋਹਾਲੀ 2535 ਏਕੜ, ਅੰਮ੍ਰਿਤਸਰ 4464 ਏਕੜ, ਪਠਾਨਕੋਟ ਅਤੇ ਜਲੰਧਰ ਇੱਕ-ਇੱਕ ਹਜਾਰ ਏਕੜ, ਪਟਿਆਲਾ 1150 ਏਕੜ, ਬਠਿੰਡਾ 848 ਏਕੜ, ਸੰਗਰੂਰ 568 ਏਕੜ, ਮੋਗਾ 542 ਏਕੜ, ਨਵਾਂ ਸ਼ਹਿਰ 338 ਏਕੜ, ਫਿਰੋਜ਼ਪੁਰ 313 ਏਕੜ, ਬਰਨਾਲਾ 317 ਏਕੜ, ਹੁਸ਼ਿਆਰਪੁਰ 550 ਏਕੜ, ਕਪੂਰਥਲਾ 150 ਏਕੜ, ਬਟਾਲਾ 160 ਏਕੜ, ਫਗਵਾੜਾ 200 ਏਕੜ, ਤਰਨ ਤਾਰਨ 97 ਏਕੜ, ਸੁਲਤਾਨਪੁਰ ਲੋਧੀ 70 ਏਕੜ, ਨਕੋਦਰ 20 ਏਕੜ ਅਤੇ ਗੁਰਦਾਸਪੁਰ ਲਗਭਗ 80 ਏਕੜ ਜਮੀਨ ਪੁਲ ਕਰਨ ਦੀ ਸਰਕਾਰ ਦੀ ਪਾਲਿਸੀ ਹੈ।
