ਅੱਜ ਪੰਜਾਬ ਕੈਬਿਨਟ ਦੀ ਅਹਿਮ ਮੀਟਿੰਗ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਮੋਹਰ
Punjab Cabinet Meeting: 15 ਅਗਸਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀ ਵੱਖ-ਵੱਖ ਪ੍ਰਗਰਾਮਾਂ 'ਚ ਹਿੱਸਾ ਲੈਣਗੇ, ਇਸ ਦੌਰਾਨ ਸਰਕਾਰ ਕੁੱਝ ਵੱਡੇ ਐਲਾਨ ਕਰ ਸਕਦੀ ਹੈ। ਫਿਲਹਾਲ ਸਰਕਾਰ ਨੇ ਲਿੰਕ ਸੜਕ ਦੇ ਪ੍ਰਜੈਕਟਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਉੱਥੇ ਹੀ ਸਰਕਰਾ ਨੇ ਲੈਂਡ ਪੂਲਿੰਗ ਪਾਲਿਸੀ ਵੀ ਵਾਪਸ ਲੈ ਲਈ ਹੈ। ਸੀਐਮ ਮਾਨ ਇਸ ਮੀਟਿੰਗ ਦੌਰਾਨ ਮੰਤਰੀਆਂ ਤੋਂ ਫੀਡਬੈਕ ਵੀ ਲੈ ਸਕਦੇ ਹਨ।
ਪੰਜਾਬ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਦੁਪਹਿਰ 12 ਵਜੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਰਿਹਾਇਸ਼ ‘ਤੇ ਹੋਵੇਗੀ। ਮੀਟਿੰਗ ਦੀ ਅਗੁਵਾਈ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਮੀਟਿੰਗ ਦਾ ਏਜੰਡਾ ਅਜੇ ਤੱਕ ਜਾਰੀ ਨਹੀਂ ਹੋਇਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਵਿਕਾਸ ਪ੍ਰਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।
15 ਅਗਸਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀ ਵੱਖ-ਵੱਖ ਪ੍ਰਗਰਾਮਾਂ ‘ਚ ਹਿੱਸਾ ਲੈਣਗੇ, ਇਸ ਦੌਰਾਨ ਸਰਕਾਰ ਕੁੱਝ ਵੱਡੇ ਐਲਾਨ ਕਰ ਸਕਦੀ ਹੈ। ਫਿਲਹਾਲ ਸਰਕਾਰ ਨੇ ਲਿੰਕ ਸੜਕ ਦੇ ਪ੍ਰਜੈਕਟਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਉੱਥੇ ਹੀ ਸਰਕਰਾ ਨੇ ਲੈਂਡ ਪੂਲਿੰਗ ਪਾਲਿਸੀ ਵੀ ਵਾਪਸ ਲੈ ਲਈ ਹੈ। ਸੀਐਮ ਮਾਨ ਇਸ ਮੀਟਿੰਗ ਦੌਰਾਨ ਮੰਤਰੀਆਂ ਤੋਂ ਫੀਡਬੈਕ ਵੀ ਲੈ ਸਕਦੇ ਹਨ।
ਬੀਤੇ ਦਿਨ ਸੀਐਮ ਮਾਨ ਨੇ ਕੀਤਾ ਸੀ ਫਡਿਹਗੜ੍ਹ ਸਾਹਿਬ ਦਾ ਦੌਰਾ
ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਤਿਹਗੜ੍ਹ ਸਾਹਿਬ ਦੇ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਪ੍ਰੋਗਰਾਮਾਂ ‘ਚ ਹਿੱਸਾ ਲਿਆ। ਉਨ੍ਹਾਂ ਨੇ ਦਿਨ ਦੀ ਸ਼ੁਰੂਆਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਸਰਹਿੰਦ ਰੇਲਵੇ ਸਟੇਸ਼ਨ ਤੇ ਮਹਿਲਾ ਪੰਚਾਂ ਤੇ ਸਰਪੰਚਾਂ ਨੂੰ ਲੈ ਕੇ ਮਹਾਰਾਸ਼ਟਰ ਵਿਖੇ ਟ੍ਰੇਨਿੰਗ ਦੇ ਲਈ ਰਵਾਨਾ ਹੋਣ ਵਾਲੀ ਵਿਸ਼ੇਸ਼ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਲਈ ਇਤਿਹਾਸਿਕ ਦਿਨ ਹੈ। ਸਰਕਾਰ ਨੇ ਸਰਪੰਚਾਂ-ਪੰਚਾਂ ਦੀ ਟ੍ਰੇਨਿੰਗ ਰੱਖੀ ਹੈ। ਇਹ ਮਹਿਲਾਵਾਂ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਮੱਥਾ ਟੇਕਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਮਹਾਰਾਸ਼ਟਰ ‘ਚ ਟ੍ਰੇਨਿੰਗ ਕਰਵਾਈ ਜਾਵੇਗੀ।
500 ਪੰਚਾਇਤ ਘਰਾਂ ਦਾ ਰੱਖਿਆ ਨੀਂਹ ਪੱਥਰ
ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ 500 ਨਵੇਂ ਪੰਚਾਇਤ ਘਰਾਂ ਦੇ ਵਰਚੂਅਲ ਨੀਹ ਪੱਥਰ ਤੇ ਉਦਘਾਟਨ ਦੀ ਰਸਮ ਕੀਤੀ। ਇਹ ਪੰਚਾਇਤ ਘਰ ਮਾਰਡਨ ਤਕਨੀਕ ਨਾਲ ਬਣਾਏ ਜਾਣਗੇ, ਜਿਸ ‘ਚ ਕਾਨਫਰੰਸ ਰੂਮ ਹੋਵੇਗਾ। ਸਰਪੰਚ ਦਾ ਅਲੱਗ ਰੂਮ ਹੋਵੇਗਾ ਤੇ ਡਿਜੀਟਲ ਰੂਮ ਵੀ ਹੋਵੇਗਾ।
ਇਹ ਵੀ ਪੜ੍ਹੋ
ਜਦੋਂ ਬਿਨਾਂ ਰਿਸ਼ਵਤ ਦੇ ਹੋਵੇਗਾ ਕੰਮ, ਓਦੋਂ ਮਨਾਵਾਂਗੇ ਆਜ਼ਾਦੀ ਦਾ ਅਸਲ ਜਸ਼ਨ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਆਜ਼ਾਦੀ ਦਾ ਅਸਲ ਜਸ਼ਨ, ਉਸ ਦਿਨ ਮਨਾਵਾਂਗੇ ਜਦੋਂ ਤਹਸੀਲਾਂ ‘ਚ ਬਿਨਾਂ ਰਿਸ਼ਵਤ ਦੇ ਕੰਮ ਹੋਣਗੇ ਤੇ ਬਿਨਾਂ ਰਿਸ਼ਵਤ ਦੇ ਥਾਣਿਆਂ ‘ਚ ਗਰੀਬਾਂ ਦੀ ਸੁਣਵਾਈ ਹੋਵੇਗੀ। ਸਰਕਾਰ ਇਸ ਦਿਸ਼ਾ ‘ਚ ਕੰਮ ਕਰ ਰਹੀ ਹੈ ਤੇ ਕਾਫ਼ੀ ਹੱਦ ਤੱਕ ਸਿਸਟਮ ਠੀਕ ਕਰ ਲਿਆ ਗਿਆ ਹੈ। ਸੀਐਮ ਮਾਨ ਨੇ ਸਖ਼ਤ ਸ਼ਬਦਾਂ ‘ਚ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਜਾਂ ਅਮਨ-ਸ਼ਾਂਤੀ ਨੂੰ ਖ਼ਰਾਬ ਕਰਨ ਵਾਲਿਆਂ ‘ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ ਤੇ ਸਜ਼ਾ ਜ਼ਰੂਰ ਮਿਲੇਗੀ।
