Shop and Commercial Establishment Act ‘ਚ ਸੋਧ ਦੀ ਮਨਜ਼ੂਰੀ, ਪੰਜਾਬ ਕੈਬਿਨਟ ਦੇ ਵੱਡੇ ਫੈਸਲੇ

tv9-punjabi
Updated On: 

04 Jun 2025 14:28 PM

ਇਸ ਐਕਟ ਦੇ ਸੋਧ ਨੂੰ ਹੁਣ ਵਿਧਾਨਸਭਾ 'ਚ ਪਾਸ ਕਰਨ ਲਈ ਭੇਜਿਆ ਜਾਵੇਗਾ। ਇਸਦੇ ਮੁਤਾਬਕ ਹੁਣ ਕੋਈ ਦੁਕਾਨਦਾਰ 20 ਤੋਂ ਘੱਟ ਹੈਲਪਰ ਰੱਖਦਾ ਹੈ ਤਾਂ ਉਸਨੂੰ ਕੋਈ ਅਪਰੂਵਲ ਦੀ ਲੋੜ ਨਹੀਂ ਪਵੇਗੀ, ਜਦਕਿ ਕੋਈ 20 ਤੋਂ ਵੱਧ ਹੈਲਪਰ ਰੱਖਦਾ ਹੈ ਤਾਂ ਉਸਨੂੰ ਇੰਸਪੈਕਟਰ ਨੂੰ ਜਵਾਬ ਦੇਣਾ ਪਵੇਗਾ। ਜੇਕਰ ਕੋਈ 20 ਤੋਂ ਵੱਧ ਹੈਲਪਰ ਰੱਖਦਾ ਹੈ ਤੇ ਉਨ੍ਹਾਂ ਦਾ ਹਿਸਾਬ ਰੱਖਣਾ ਹੋਵੇਗਾ ਤੇ ਰਜਿਸਟ੍ਰੇਸ਼ਨ ਵੀ ਕਰਵਾਉਣੀ ਹੋਵੇਗੀ।

Shop and Commercial Establishment Act ਚ ਸੋਧ ਦੀ ਮਨਜ਼ੂਰੀ, ਪੰਜਾਬ ਕੈਬਿਨਟ ਦੇ ਵੱਡੇ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ

Follow Us On

ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਪੰਜਾਬ ਕੈਬਿਨਟ ਦੀ ਮੀਟਿੰਗ ਹੋਈ। ਇਸ ਕੈਬਿਨਟ ਮੀਟਿੰਗ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਹਨ। ਸੀਐਮ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੀਟਿੰਗ ‘ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਕੈਬਿਨਟ ਮੀਟਿੰਗ ‘ਚ ਪੰਜਾਬ ਸਰਕਾਰ ਨੇ ਸ਼ਾਪ ਐਂਡ ਕਮਰਸ਼ਿਅਲ ਇਸਟੈਬਲਿਸ਼ਮੈਂਟ ਐਕਟ, 1958 ‘ਚ ਸੋਧ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਸ ਐਕਟ ਦੇ ਸੋਧ ਨੂੰ ਹੁਣ ਵਿਧਾਨਸਭਾ ‘ਚ ਪਾਸ ਕਰਨ ਲਈ ਭੇਜਿਆ ਜਾਵੇਗਾ। ਇਸਦੇ ਮੁਤਾਬਕ ਹੁਣ ਕੋਈ ਦੁਕਾਨਦਾਰ 20 ਤੋਂ ਘੱਟ ਹੈਲਪਰ ਰੱਖਦਾ ਹੈ ਤਾਂ ਉਸਨੂੰ ਕੋਈ ਅਪਰੂਵਲ ਦੀ ਲੋੜ ਨਹੀਂ ਪਵੇਗੀ, ਜਦਕਿ ਕੋਈ 20 ਤੋਂ ਵੱਧ ਹੈਲਪਰ ਰੱਖਦਾ ਹੈ ਤਾਂ ਉਸਨੂੰ ਇੰਸਪੈਕਟਰ ਨੂੰ ਜਵਾਬ ਦੇਣਾ ਪਵੇਗਾ। ਜੇਕਰ ਕੋਈ 20 ਤੋਂ ਵੱਧ ਹੈਲਪਰ ਰੱਖਦਾ ਹੈ ਤੇ ਉਨ੍ਹਾਂ ਦਾ ਹਿਸਾਬ ਰੱਖਣਾ ਹੋਵੇਗਾ ਤੇ ਰਜਿਸਟ੍ਰੇਸ਼ਨ ਵੀ ਕਰਵਾਉਣੀ ਹੋਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੈਬਨਿਟ ਵਿੱਚ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਪਹਿਲਾਂ ਇੰਸਪੈਕਟਰ ਰਾਜ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ‘ਚ ਉਨ੍ਹਾਂ ਨਾਲ ਭ੍ਰਿਸ਼ਟਾਚਾਰ ਵੀ ਹੁੰਦਾ ਸੀ। ਇਸ ਐਕਟ ਵਿੱਚ ਸੋਧ ਨਾਲ ਦੁਕਾਨਦਾਰਾਂ ਨੂੰ ਇੰਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਜਾਵੇਗਾ। ਜਿਸ ਵਿੱਚ ਪਹਿਲਾਂ ਜੇਕਰ ਉਹ ਇੱਕ ਸਹਾਇਕ ਵੀ ਰੱਖਦੇ ਸਨ ਤਾਂ ਇੰਸਪੈਕਟਰ ਉਸਦਾ ਵੀ ਹਿਸਾਬ ਮੰਗਦਾ ਸੀ, ਪਰ ਹੁਣ ਇਸਨੂੰ ਵਧਾ ਕੇ 20 ਕਰ ਦਿੱਤਾ ਗਿਆ ਹੈ, ਜੇਕਰ ਇਸ ਤੋਂ ਘੱਟ ਲੋਕਾਂ ਨੂੰ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਅਪਰੂਵਲ ਮੰਗਣ ਦੀ ਕੋਈ ਲੋੜ ਨਹੀਂ ਪਵੇਗੀ ਅਤੇ ਇਸ ਤੋਂ ਕਰਮਚਾਰੀ ਰੱਖੇ ਜਾਂਦੇ ਹਨ ਤਾਂ ਹੀ ਹਿਸਾਬ ਦੇਣਾ ਪਵੇਗਾ।

ਸੀਐਮ ਮਾਨ ਨੇ ਦੱਸਿਆ ਕਿ ਪਹਿਲੇ ਤਿੰਨ ਮਹੀਨਿਆਂ ‘ਚ ਓਵਰਟਾਈਮ ਦਾ ਸਮਾਂ 50 ਘੰਟੇ ਦਾ ਸੀ, ਹੁਣ ਜਿਸ ਨੂੰ ਵਧਾ ਕੇ 148 ਘੰਟੇ ਕਰ ਦਿੱਤਾ ਗਿਆ ਹੈ। ਇੱਕ ਦਿਨ ‘ਚ 9 ਘੰਟੇ ਤੋਂ ਜਿਆਦਾ ਕੰਮ ਕਰਨ ਵਾਲੇ ਕਰਮਚਾਰੀ ਨੂੰ ਦੋ ਗੁਣਾ ਭੁਗਤਾਨ ਕਰਨਾ ਪਵੇਗਾ। ਕਰਮਚਾਰੀ ਇੱਕ ਦਿਨ ‘ਚ 12 ਘੰਟੇ ਤੱਕ ਕੰਮ ਕਰ ਸਕਦਾ ਹੈ।

24 ਘੰਟਿਆਂ ‘ਚ ਮਿਲੇਗਾ ਅਪਰੂਵਲ

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਰਜਿਸਟ੍ਰੇਸ਼ਨ ਲਈ 24 ਘੰਟੇ ‘ਚ ਪੋਰਟਲ ਤੋਂ ਅਪਰੂਵਲ ਮਿਲੇਗਾ, ਜੇਕਰ ਅਪਰੂਵਲ ਨਹੀਂ ਮਿਲਦਾ ਤਾਂ ਮੰਨਿਆਂ ਜਾਵੇਗਾ ਕਿ ਅਪਰੂਵਲ ਮਿਲ ਗਿਆ ਹੈ। ਇੰਸਪੈਕਟਰ ਤਿੰਨ ਮਹੀਨਿਆਂ ਚ ਇੱਕ ਵਾਰ ਚੈਕਿੰਗ ਕਰ ਸਕਦਾ ਹੈ। ਇਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ।

Related Stories
Punjab Cabinet : CISF ਹਟਾਉਣ ਦਾ ਮਤਾ ਹੋਵੇਗਾ ਪਾਸ, ਮਹਿਲਾ ਸਰਪੰਚਾਂ ਨੂੰ ਹਜੂਰ ਸਾਹਿਬ ਦੀ ਯਾਤਰਾ, 10 ਲੱਖ ਦਾ ਇਲਾਜ਼ ਮੁਫ਼ਤ! ਪੰਜਾਬ ਕੈਬਨਿਟ ਦੇ ਅਹਿਮ ਫੈਸਲੇ
ਜੰਮੂ ਤੋਂ ਪਠਾਨਕੋਟ ਆ ਰਹੀ ਟ੍ਰੇਨ ਡੀਰੇਲ, ਇੰਜਣ ਸਮੇਤ 3 ਡੱਬੇ ਪਟਰੀ ਤੋਂ ਉਤਰੇ, ਬਾਰਿਸ਼ ਕਾਰਨ ਹੋਇਆ ਹਾਦਸਾ
ਜਲੰਧਰ: ਹਾਈਵੇਅ ‘ਤੇ ਪਲਟੀ ਕਾਰ, ਭਿਆਨਕ ਸੜਕ ਹਾਦਸੇ ‘ਚ 33 ਸਾਲਾ ਨੌਜਵਾਨ ਦੀ ਮੌਤ
ਪੰਜਾਬ ਤੇ ਚੰਡੀਗੜ੍ਹ ‘ਚ ਭਾਰੀ ਮੀਂਹ, ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ, ਖੋਲ੍ਹੇ ਜਾ ਸਕਦੇ ਹਨ ਫਲੱਡ ਗੇਟ
ਪੰਜਾਬ ‘ਚ ਓਡੀਸ਼ਾ ਕ੍ਰਾਈਮ ਬ੍ਰਾਂਚ ਦੀ ਰੇਡ, ਲੁਧਿਆਣਾ ਤੇ ਸੰਗਰੂਰ ਤੋਂ ਦੋ ਠੱਗ ਗ੍ਰਿਫ਼ਤਾਰ, ਟ੍ਰੇਡਿੰਗ ਦੇ ਨਾਮ ‘ਤੇ 9 ਕਰੋੜ ਦੀ ਠੱਗੀ
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਮੰਤਰੀ ਚੀਮਾ ਨੇ ਲਾਰੈਂਸ ਬਿਸ਼ਨੋਈ, ਡਰੱਗ ਮਾਫ਼ੀਆ ਤੇ ਵਿਰੋਧੀ ਧਿਰ ‘ਤੇ ਬੋਲਿਆ ਹਮਲਾ